ਹੋਂਡਾ ਦੀਆਂ ਕਾਰਾਂ ’ਤੇ ਮਿਲ ਰਹੀ ਹੈ 1 ਲੱਖ ਰੁਪਏ ਤਕ ਦੀ ਛੋਟ

06/22/2020 5:28:35 PM

ਗੈਜੇਟ ਡੈਸਕ– ਕੋਰੋਨਾ ਮਹਾਮਾਰੀ ਦੇ ਕਹਿਰ ਕਾਰਨ ਆਟੋਮੋਬਾਇਲ ਇੰਡਸਟਰੀ ਕਾਫ਼ੀ ਪ੍ਰਭਾਵਿਤ ਹੋਈ ਹੈ। ਕਾਰਾਂ ਦੀ ਵਿਕਰੀ ਨੂੰ ਪਟਰੀ ’ਤੇ ਲਿਆਉਣ ਲਈ ਕੰਪਨੀਆਂ ਇਨ੍ਹੀਂ ਦਿਨੀਂ ਕਈ ਤਰ੍ਹਾਂ ਦੇ ਫਾਈਨਾਂਸਿੰਗ ਆਪਸ਼ਨ ਅਤੇ ਡਿਸਕਾਊਂਟ ਦੀ ਪੇਸ਼ਕਸ਼ ਦੇ ਰਹੀਆਂ ਹਨ। ਹੋਂਡਾ ਦੀਆਂ ਕਾਰਾਂ ’ਤੇ ਜੂਨ ’ਚ 1 ਲੱਖ ਰੁਪਏ ਤਕ ਦੀ ਛੋਟ ਮਿਲ ਰਹੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਮਹੀਨੇ ਹੋਂਡਾ ਦੀ ਕਿਹੜੀ ਕਾਰ ’ਤੇ ਕਿੰਨੇ ਰੁਪਏ ਦੀ ਛੋਟ ਪਾ ਸਕਦੇ ਹੋ। 

ਹੋਂਡਾ ਅਮੇਜ਼
ਹੋਂਡਾ ਦੀ ਇਸ ਪ੍ਰਸਿੱਧ ਸਬਸ-ਕੰਪੈਕਟ ਸਿਡਾਨ ਕਾਰ ’ਤੇ 32 ਹਜ਼ਾਰ ਰੁਪਏ ਤਕ ਦੇ ਫਾਇਦੇ ਪਾ ਸਕਦੇ ਹੋ। ਇਹ ਪੇਸ਼ਕਸ਼ ਪੈਟਰੋਲ ਅਤੇ ਡੀਜ਼ਲ ਦੋਹਾਂ ਮਾਡਲਾਂ ’ਤੇ ਹੈ। ਇਸ 32 ਹਜ਼ਾਰ ਰੁਪਏ ’ਚ 20 ਹਜ਼ਾਰ ਰੁਪਏ ਐਕਸਚੇਂਜ ਬੋਨਸ ਅਤੇ 12 ਹਜ਼ਾਰ ਰੁਪਏ ਕੀਮਤ ਦੀ ਐਕਸਟੈਂਡ ਵਾਰੰਟੀ (ਚੌਥੇ ਅਤੇ ਪੰਜਵੇਂ ਸਾਲ ਲਈ) ਸ਼ਾਮਲ ਹਨ। ਜੇਕਰ ਤੁਸੀਂ ਬਿਨ੍ਹਾਂ ਕਾਰ ਐਕਸਚੇਂਜ ਕੀਤੇ ਅਮੇਜ਼ ਖਰੀਦ ਰਹੇ ਹੋ ਤਾਂ 12 ਹਜ਼ਾਰ ਰੁਪਏ ਕੀਮਤ ਦੀ ਐਕਸਟੈਂਡ ਵਾਰੰਟੀ (ਚੌਥੇ ਅਤੇ ਪੰਜਵੇਂ ਸਾਲ ਲਈ) ਅਤੇ 8 ਹਜ਼ਾਰ ਰੁਪਏ ਕੀਮਤ ਦਾ ਹੋਂਡਾ ਕੇਅਰ ਮੇਨਟੇਨੈਂਸ ਪ੍ਰੋਗਰਾਮ ਦਾ ਫਾਇਦਾ ਪਾ ਸਕਦੇ ਹੋ। ਹੋਂਡਾ ਅਮੇਜ਼ ਦੀ ਸ਼ੁਰੂਆਤੀ ਕੀਮਤ 6.09 ਲੱਖ ਰੁਪਏ ਹੈ। 

ਹੋਂਡਾ ਸਿਟੀ
ਹੋਂਡਾ ਦੀ ਇਸ ਪ੍ਰਸਿੱਧ ਕਾਰ ’ਤੇ 1 ਲੱਖ ਰੁਪਏ ਤਕ ਦੀ ਛੋਟ ਪਾ ਸਕਦੇ ਹੋ। ਹੋਂਡਾ ਸਿਟੀ ਪੈਟਰੋਲ ਦੇ SV MT, V MT ਅਤੇ V CVT ਮਾਡਲ ’ਤੇ 45 ਹਜ਼ਾਰ ਰੁਪਏ ਤਕ ਦੀ ਛੋਟ ਮਿਲ ਰਹੀ ਹੈ। ਇਸ ਵਿਚ 25 ਹਜ਼ਾਰ ਰੁਪਏ ਦਾ ਕੈਸ਼ ਡਿਸਕਾਊਂਟ ਅਤੇ 20 ਹਜ਼ਾਰ ਰੁਪਏ ਐਕਸਚੇਂਜ ਬੋਨਸ ਸ਼ਾਮਲ ਹਨ। ਸਿਟੀ ਪੈਟਰੋਲ ਦੇ VX MT ਮਾਡਲ ’ਤੇ 72 ਹਜ਼ਾਰ ਰੁਪਏ ਤਕ ਦੀ ਛੋਟ ਪਾ ਸਕਦੇ ਹੋ, ਜਿਸ ਵਿਚ 37 ਹਜ਼ਾਰ ਰੁਪਏ ਦਾ ਕੈਸ਼ ਡਿਸਕਾਊਂਟ ਅਤੇ 35 ਹਜ਼ਾਰ ਰੁਪਏ ਦਾ ਐਕਸਚੇਂਜ ਬੋਨਸ ਸ਼ਾਮਲ ਹਨ। ਉਥੇ ਹੀ ਕਾਰ ਦੇ VX CVT, ZX MT ਅਤੇ ZX CVT ਮਾਡਲਾਂ ’ਤੇ 1 ਲੱਖ ਰੁਪਏ ਤਕ ਦੇ ਫਾਇਦੇ ਪਾ ਸਕਦੇ ਹੋ। ਇਸ ਵਿਚ 50 ਹਜ਼ਾਰ ਰੁਪਏ ਤਕ ਕੈਸ਼ ਡਿਸਕਾਊਂਟ ਅਤੇ 50 ਹਜ਼ਾਰ ਰੁਪਏ ਐਕਸਚੇਂਜ ਬੋਨਸ ਸ਼ਾਮਲ ਹਨ। ਹੋਂਡਾ ਸਿਟੀ ਦੀ ਕੀਮਤ 9.91 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ। 

Rakesh

This news is Content Editor Rakesh