ਹੌਂਡਾ ਕਾਰਜ਼ ਇੰਡੀਆ ਦੇ ਵਰਤਮਾਨ ਵਿੱਤੀ ਸਾਲ ''ਚ ਘਾਟੇ ਦਾ ਅਨੁਮਾਨ

03/25/2017 3:40:12 PM

ਜਲੰਧਰ- ਹੌਂਡਾ ਕਾਰਜ਼ ਇੰਡੀਆ ਨੂੰ ਚਾਲੂ ਵਿੱਤੀ ਸਾਲ (ਅਪ੍ਰੈਲ 2016-ਮਾਰਚ 2017) ''ਚ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਘਾਟੇ ਦਾ ਅਨੁਮਾਨ ਲਗਾਇਆ ਗਿਆ ਹੈ। ਹਾਲਾਂਕਿ ਕੰਪਨੀ ਉਮੀਦ ਕਰ ਰਹੀ ਹੈ ਕਿ ਆਉਣ ਵਾਲੇ ਵਿੱਤੀ ਸਾਲ (2017-18) ''ਚ ਸਕਾਰਤਮਕ ਵਾਧਾ ਦਰਜ ਕਰੇਗੀ। ਕੰਪਨੀ ਨੂੰ ਨੋਟਬੰਦੀ ਦੇ ਕਾਰਨ ਵੀ ਵਿੱਤੀ ਸਾਲ ''ਤੇ ਭਾਰੀ ਅਸਰ ਪਿਆ ਸੀ। ਹੌਂਡਾ ਇੰਡੀਆ ਦੇ ਸੀਨੀਅਰ ਵਾਇਜ਼ ਪ੍ਰੈਜ਼ੀਡੈਂਟ ( ਮਾਰਕੀਟਿੰਗ ਐਂਡ ਸੇਲਜ਼) ਗਿਆਨੇਸ਼ਵਰ ਸੇਨ ਨੇ ਕਿਹਾ, '''' ਪਿਛਲੇ ਵਿੱਤੀ ਸਾਲ (2015-16) ''ਚ ਕੰਪਨੀ ਨੂੰ ਸਾਲਾਨਾ ਆਧਾਰ ''ਤੇ 2 ਫੀਸਦੀ ਦਾ ਵਾਧਾ ਦਰਜ਼ ਕਰਕੇ 1.92 ਲੱਖ ਵਾਹਨ ਵੇਚੇ ਸਨ। ਪਰ ਇਸ ਸਾਲ ਸਾਨੂੰ ਪਿਛਲੇ ਸਾਲ ਦੇ ਮੁਕਾਬਲੇ ਨਾਕਾਰਤਮਕ ਵਾਧੇ ਦੀ ਉਮੀਦ ਹੈ।

 

ਉਨ੍ਹਾਂ ਨੇ ਕਿਹਾ ਕਿ ਚਾਲੂ ਵਿੱਤੀ ਸਾਲ ''ਚ ਕੰਪਨੀ ਨੇ 5,000 ਕਾਰਾਂ ਤਿਆਰ ਕੀਤੀਆਂ ਹਨ।'''' ਗਿਆਨੇਸ਼ਵਰ ਨੇ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਸਾਨੂੰ ਚਾਲੂ ਵਿੱਤੀ ਸਾਲ ''ਚ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਡੀਜ਼ਲ ਗੱਡੀਆਂ ਦਾ ਬੈਨ ਕਰਕੇ ਗਾਹਕ ਪੈਟਰੋਲ ਗੱਡੀਆਂ ਵੱਲ ਆਪਣਾ ਰੁੱਖ ਕਰਨ ਲਗ ਪਏ ਸਨ। ਸਾਡੇ ਕੋਲ ਡੀਜ਼ਲ ਗੱਡੀਆ ਦਾ ਕਾਫੀ ਸਟਾਕ ਪਿਆ ਸੀ। ਪਹਿਲਾਂ ਅਸੀਂ ਇਨ੍ਹਾਂ ਨੂੰ ਦਰੁਸਤ ਕਰਕੇ ਇਸ ਦੀ ਵਿਕਰੀ ਕੀਤੀ ਜਿਸ ਨਾਲ ਸਾਨੂੰ ਫਰਵਰੀ ਮਹੀਨੇ ''ਚ ਕਾਫੀ ਚੰਗੇ ਆਂਕੜੇ ਮਿਲੇ। ਹੁਣ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਵਿੱਤੀ ਸਾਲ ''ਚ ਸਾਨੂੰ ਚੰਗੀ ਗ੍ਰੋਥ ਹਾਸਿਲ ਹੋਵੇਗੀ।