Honda ਨੇ ਲਾਂਚ ਕੀਤੇ ਅਮੇਜ਼, ਜੈਜ਼ ਤੇ WR-V ਦੇ ਐਕਸਕਲੂਜ਼ਿਵ ਐਡੀਸ਼ਨ

02/07/2019 5:25:25 PM

ਆਟੋ ਡੈਸਕ- Honda ਨੇ ਭਾਰਤ 'ਚ ਆਪਣੀ ਤਿੰਨ ਕਾਰਾਂ Amaze, WR-V ਤੇ Jazz ਦਾ ਐਕਸਕਲੂਜ਼ਿਵ ਐਡੀਸ਼ਨ ਲਾਂਚ ਕੀਤਾ ਹੈ। ਤਿੰਨਾਂ ਕਾਰਾਂ ਦੇ ਐਕਸਕਲੂਜ਼ਿਵ ਐਡੀਸ਼ਨ ਟਾਪ ਮਾਡਲ VX 'ਤੇ ਅਧਾਰਿਤ ਹਨ। ਅਮੇਜ ਤੇ ਡਬਲਿਊ. ਆਰ-ਵੀ ਦੇ ਪਟਰੋਲ-ਡੀਜ਼ਲ ਦੋਨਾਂ ਵੇਰੀਐਂਟ 'ਚ, ਜਦੋਂ ਕਿ ਜੈਜ਼ ਦੇ ਸਿਰਫ ਪਟਰੋਲ ਵੇਰੀਐਂਟ 'ਚ ਐਕਸਕਲੂਜ਼ਿਵ ਐਡਿਸ਼ਨ ਮਿਲੇਗਾ। ਨਵੀਂ ਕਾਰਾਂ ਦੋ ਕਲਰ ਰੇਡਿਐਂਟ ਰੈੱਡ ਮਟੈਲਿਕ ਤੇ ਆਰਕਿਡ ਵਾਈਟ ਪਰਲ 'ਚ ਪੇਸ਼ ਕੀਤੀ ਗਈਆਂ ਹਨ। ਨਵੀਂ ਕਾਰਾਂ ਦੀ ਕੀਮਤ ਇਨ੍ਹਾਂ   ਦੇ VX ਵੇਰੀਐਂਟ ਦੀ ਤੁਲਣਾ 'ਚ 12 ਹਜਾਰ ਤੋਂ 19 ਹਜ਼ਾਰ ਰੁਪਏ ਤੱਕ ਜ਼ਿਆਦਾ ਹੈ।

ਹੌਂਡਾ ਅਮੇਜ ਐਕਸਕਲੂਜ਼ਿਵ ਐਡੀਸ਼ਨ
Amaze ਐਕਸਕਲੂਜ਼ਿਵ ਐਡੀਸ਼ਨ 'ਚ ਬਲੈਕ ਸਟਿਕਰ ਤੇ ਬਲੈਕ ਸੈਂਟਰ ਕੈਪ ਦੇ ਨਾਲ ਸਪੋਰਟੀ ਅਲੌਏ ਵ੍ਹੀਲਜ, ਪ੍ਰੀਮੀਅਮ ਬਲੈਕ ਸੀਟ ਕਵਰਸ ਤੇ ਸਲਾਈਡ ਤੇ ਕੰਸੋਲ ਬਾਕਸ  ਦੇ ਨਾਲ ਫਰੰਟ ਆਰਮਰੈਸਟ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕਾਰ 'ਤੇ ਸਟੈਪ ਇਲੀਊਮਿਨੇਸ਼ਨ ਗਾਰਨਿਸ ਤੇ ਐਕਸਕਲੂਜ਼ਿਵ ਐਡੀਸ਼ਨ ਦਾ ਬੈਜ਼ ਹੈ। ਹੌਂਡਾ ਅਮੇਜ ਐਕਸਕਲੂਸਿਵ ਐਡੀਸ਼ਨ ਦੇ ਪਟਰੋਲ ਵੇਰੀਐਂਟ ਦੀ ਕੀਮਤ 7.86 ਲੱਖ ਤੇ ਡੀਜਲ ਵੇਰੀਐਂਟ ਦੀ ਕੀਮਤ 8.96 ਲੱਖ ਰੁਪਏ ਹੈ। ਐਕਸਕਲੂਜ਼ਿਵ ਐਡੀਸ਼ਨ ਦੀ ਕੀਮਤ ਅਮੇਜ VX ਵੇਰੀਐਂਟ ਤੋਂ ਕਰੀਬ 12 ਹਜ਼ਾਰ ਰੁਪਏ ਜ਼ਿਆਦਾ ਹੈ।PunjabKesari
ਡਬਲੀਊ. ਆਰ-ਵੀ ਐਕਸਕਲੂਜ਼ਿਵ ਐਡੀਸ਼ਨ
WR-V ਦੇ ਐਸਕਲੂਜ਼ਿਵ ਐਡੀਸ਼ਨ ਦੀ ਗੱਲ ਕਰੀਏ, ਤਾਂ ਇਸ 'ਚ ਐੱਲ. ਈ. ਡੀ ਦੇ ਨਾਲ ਬਲੈਕ ਟੇਲਗੇਟ ਸਪਾਇਲਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ 'ਚ ਅਮੇਜ ਦੀ ਤਰ੍ਹਾਂ ਪ੍ਰੀਮੀਅਮ ਬਲੈਕ ਸੀਟ ਕਵਰਸ, ਸਟੈਪ ਇਲਿਊਮਿਨੇਸ਼ਨ ਗਾਰਨਿਸ ਤੇ ਐਕਸਕਲੂਜ਼ਿਵ ਐਡੀਸ਼ਨ ਦਾ ਬੈਜ਼ ਹੈ। WR-V ਐਕਸਕਲੂਜ਼ਿਵ ਐਡੀਸ਼ਨ ਦੇ ਪੈਟਰੋਲ ਵੇਰੀਐਂਟ ਦੀ ਕੀਮਤ 9.34 ਲੱਖ ਤੇ ਡੀਜ਼ਲ ਵੇਰੀਐਂਟ ਦੀ ਕੀਮਤ 10.47 ਲੱਖ ਰੁਪਏ ਹੈ।PunjabKesari
ਜੈਜ਼ ਐਕਸਕਲੂਜ਼ਿਵ ਐਡੀਸ਼ਨ
Jazz ਐਕਸਕਲੂਜ਼ਿਵ ਐਡੀਸ਼ਨ ਸਿਰਫ ਪਟਰੋਲ-ਆਟੋਮੈਟਿਕ 'ਚ ਉਪਲੱਬਧ ਹੈ। ਇਸ 'ਚ ਐਲ ਈ. ਡੀ ਦੇ ਨਾਲ ਬਲੈਕ ਟੇਲਗੇਟ ਸਪਾਇਲਰ, ਸਪੋਰਟੀ ਅਲੌਏ ਵ੍ਹੀਲਜ਼, ਪ੍ਰੀਮੀਅਮ ਬਲੈਕ ਸੀਟ ਕਵਰਸ, ਸਟੈਪ ਇਲਿਊਮਿਨੇਸ਼ਨ ਗਾਰਨਿਸ ਤੇ ਐਕਸਕਲੂਜ਼ਿਵ ਐਡੀਸ਼ਨ ਦਾ ਬੈਜ਼ ਦਿੱਤਾ ਗਿਆ ਹੈ। ਇਸ ਦੀ ਕੀਮਤ 9.22 ਲੱਖ ਰੁਪਏ ਹੈ, ਜੋ ਜੈਜ਼ ਦੇ VX ਵੇਰੀਐਂਟ ਤੋਂ 19 ਹਜ਼ਾਰ ਰੁਪਏ ਜ਼ਿਆਦਾ ਹੈ।PunjabKesari


Related News