BS-6 ਇੰਜਣ ਨਾਲ ਲਾਂਚ ਹੋਈ ਹੋਂਡਾ ਅਮੇਜ਼, ਜਾਣੋ ਕੀਮਤ ਤੇ ਫੀਚਰਜ਼

02/01/2020 1:21:19 PM

ਗੈਜੇਟ ਡੈਸਕ– ਹੋਂਡਾ ਨੇ ਆਪਣੀ ਕੰਪੈਕਟ ਸੇਡਾਨ ਕਾਰ ਅਮੇਜ਼ ਦੇ ਬੀ.ਐੱਸ.-6 ਪੈਟਰੋਲ ਇੰਜਣ ਮਾਡਲ ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 6.10 ਲੱਖ ਰੁਪਏ ਤੋਂ 9.90 ਲੱਖ ਰੁਪਏ ਤਕ ਹੈ।

PunjabKesari

ਇੰਜਣ
ਇਸ ਕਾਰ ’ਚ 1,199 ਸੀਸੀ ਦਾ 4-ਸਿਲੰਡਰ ਪੈਟਰੋਲ ਇੰਜਣ ਲੱਗਾ ਹੈ ਜੋ 90 ਬੀ.ਐੱਚ.ਪੀ. ਦੀ ਪਾਵਰ ਅਤੇ 110 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਹ ਕਾਰ 18 ਤੋਂ 19 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਿੰਦੀ ਹੈ। ਅਮੇਜ਼ 5-ਸਪੀਡ ਮੈਨੁਅਲ ਅਤੇ ਆਟੋਮੈਟਿਕ ਗਿਅਰਬਾਕਸ ਮਾਡਲ ’ਚ ਆਈ ਹੈ। ਇਸ ਕਾਰ ਨੂੰ ਬੀ.ਐੱਸ.-6 ’ਚ ਅਪਗ੍ਰੇਡ ਕਰਨ ਤੋਂ ਇਲਾਵਾ ਕੰਪਨੀ ਨੇ ਇਸ ਦੇ ਡਿਜ਼ਾਈਨ, ਫੀਚਰਜ਼ ਅਤੇ ਤਕਨੀਕ ’ਚ ਕੋਈ ਬਦਲਾਅ ਨਹੀਂ ਕੀਤਾ। 


Related News