Honda Activa 6G ਸਕੂਟਰ 15 ਜਨਵਰੀ ਨੂੰ ਹੋਵੇਗਾ ਲਾਂਚ, ਜਾਣੋ ਖਾਸ ਗੱਲਾਂ

01/01/2020 5:32:58 PM

ਆਟੋ ਡੈਸਕ– ਹੋਂਡਾ ਐਕਟਿਵਾ ਲੰਬੇ ਸਮੇਂ ਤੋਂ ਦੇਸ਼ ਦਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਸਕੂਟਰ ਹੈ। ਹੁਣ ਕੰਪਨੀ ਐਕਟਿਵਾ ਦਾ ਨਵਾਂ ਮਾਡਲ ਲਿਆ ਰਹੀ ਹੈ। ਹੋਂਡਾ ਐਕਟਿਵਾ 6ਜੀ ਨਾਂ ਨਾਲ ਆਉਣ ਵਾਲਾ ਨਵਾਂ ਮਾਡਲ 15 ਜਨਵਰੀ ਨੂੰ ਲਾਂਚ ਹੋਵੇਗਾ। ਇਹ ਸਕੂਟਰ ਮੌਜੂਦਾ ਐਕਟਿਵਾ 5ਜੀ ਨੂੰ ਰਿਪਲੇਸ ਕਰੇਗਾ। ਐਕਟਿਵਾ 5ਜੀ ਦੇ ਮੁਕਾਬਲੇ ਨਵੇਂ ਸਕੂਟਰ ਦੇ ਡਿਜ਼ਾਈਨ ’ਚ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ। ਨਾਲ ਹੀ ਸਕੂਟਰ ’ਚ ਮਕੈਨੀਕਲੀ ਅਪਗ੍ਰੇਡ ਵੀ ਹੋਣਗੇ। 

ਹੋਂਡਾ ਐਕਟਿਵਾ 6ਜੀ ’ਚ ਸਭ ਤੋਂ ਵੱਡਾ ਬਦਲਾਅ ਇਸ ਦੇ ਇੰਜਣ ’ਚ ਦੇਖਣ ਨੂੰ ਮਿਲੇਗਾ। ਇਹ ਨਵਾਂ ਸਕੂਟਰ ਬੀ.ਐੱਸ. 6 ਕੰਪਲਾਇੰਟ ਇੰਜਣ ਦੇ ਨਾਲ ਆਏਗਾ। ਇਸ ਵਿਚ 109.19cc ਵਰਜ਼ਨ ਹੋਵੇਗਾ, ਜੋ 7.96PS ਦੀ ਪਾਵਰ ਅਤੇ 9Nm ਟਾਰਕ ਜਨਰੇਟ ਕਰਦਾ ਹੈ। ਸਕੂਟਰ ’ਚ ਨਵੇਂ ਆਈਡਲ ਸਟਾਪ ਸਿਸਟਮ ਦੇ ਨਾਲ ਫਿਊਲ ਇੰਜੈਕਸ਼ਨ ਟੈਕਨਾਲੋਜੀ ਵੀ ਮਿਲਣ ਦੀ ਉਮੀਦ ਹੈ। 

ਐਕਟਿਵਾ 6ਜੀ ਸਕੂਟਰ ’ਚ ਕੁਝ ਫੀਚਰਜ਼ ਬੀ.ਐੱਸ.-6 ਐਕਟਿਵਾ 125 ਵਾਲੇ ਦਿੱਤੇ ਜਾ ਸਕਦੇ ਹਨ। ਇਸ ਵਿਚ ਬਲੂਟੁੱਥ ਸਮਾਰਟਫੋਨ ਕੁਨੈਕਟੀਵਿਟੀ ਫੀਚਰ ਵੀ ਦਿੱਤੇ ਜਾਣ ਦੀ ਉਮੀਦ ਹੈ। ਇਸ ਫੀਚਰ ਨਾਲ ਤੁਸੀਂ ਆਪਣੇ ਸਮਾਰਟਫੋਨ ਦੇ ਮਿਊਜ਼ਿਕ, ਮੈਸੇਜ, ਕਾਲ ਅਤੇ ਕਾਨਟੈਕਟਸ ਨੂੰ ਐਕਸੈਸ ਕਰ ਸਕੋਗੇ। ਇਸ ਤੋਂ ਇਲਾਵਾ ਸਕੂਟਰ ’ਚ ਨਵਾਂ ਇੰਸਟਰੂਮੈਂਟ ਕੰਸੋਲ ਦਿੱਤੇ ਜਾਣ ਦੀ ਉਮੀਦ ਹੈ। 

ਫੀਚਰਜ਼
ਐਕਟਿਵਾ 5ਜੀ ਦੇ ਮੁਕਾਬਲੇ ਐਕਟਿਵਾ 6ਜੀ ਦੀ ਲੁੱਕ ਵੀ ਅਲੱਗ ਹੋਵੇਗੀ। ਇਸ ਵਿਚ ਐੱਲ.ਈ.ਡੀ. ਡੀ.ਆਰ.ਐੱਲ. ਦੇ ਨਾਲ ਨਵੇਂ ਡਿਜ਼ਾਈਨ ਦੇ ਐੱਲ.ਈ.ਡੀ. ਹੈੱਡਲੈਂਪ ਹੋਣਗੇ। ਸਕੂਟਰ ’ਤੇ ਨਵੇਂ ਬਾਡੀ ਗ੍ਰਾਫਿਕਸ, ਨਵੇਂ ਸਟਾਈਲ ਦਾ ਫਰੰਟ ਐਪਰਨ, ਸਾਈਡ ਬਾਡੀ ਪੈਨਲਸ ’ਤੇ ਕ੍ਰੋਮ ਅਤੇ ਨਵੇਂ ਸਾਈਡ ਟਰਨ ਇੰਡੀਕੇਟਰਸ ਹੋਣਗੇ। ਇਸ ਦੇ ਵ੍ਹੀਲਜ਼ 12-ਇੰਚ ਦੇ ਹੋਣਗੇ। ਫਰੰਟ ’ਚ ਡਿਸਕ ਅਤੇ ਰੀਅਰ ’ਚ ਡਰੱਮ ਬ੍ਰੇਕ ਮਿਲੇਗੀ। ਸੇਫਟੀ ਲਈ ਸਕੂਟਰ CBS (ਕੰਬਾਇੰਡ ਬ੍ਰੇਕਿੰਗ ਸਿਸਟਮ) ਨਾਲ ਲੈਸ ਹੋਵੇਗਾ। 

ਕੀਮਤ
ਨਵੇਂ ਐਕਟਿਵਾ 6ਜੀ ਦੀ ਕੀਮਤ ਐਕਟਿਵਾ 5ਜੀ ਨਾਲੋਂ 5-8 ਹਜ਼ਾਰ ਰੁਪਏ ਜ਼ਿਆਦਾ ਹੋਣ ਦੀ ਉਮੀਦ ਹੈ। ਐਕਟਿਵਾ 5ਜੀ ਦੀ ਐਕਸ-ਸ਼ੋਅਰੂਮ ਦਿੱਲੀ ’ਚ ਸ਼ੁਰੂਆਤੀ ਕੀਮਤ 56 ਹਜ਼ਾਰ ਰੁਪਏ ਹੈ। 


Related News