ਇਨ੍ਹਾਂ ਖੂਬੀਆਂ ਨਾਲ ਲੈਸ ਹੋਵੇਗਾ Honda Activa 6G ਸਕੂਟਰ

04/23/2019 1:31:36 PM

ਆਟੋ ਡੈਸਕ– ਹੋਂਡਾ ਦਾ ਐਕਟਿਵਾ ਭਾਰਤ ’ਚ ਸਭ ਤੋਂ ਜ਼ਿਆਦਾ ਵਿਕਣ ਵਾਲਾ ਸਕੂਟਰ ਹੈ। ਹਰ ਮਹੀਨੇ ਕੰਪਨੀ ਇਸ ਦੀਆਂ 2 ਲੱਖ ਤੋਂ ਜ਼ਿਆਦਾ ਇਕਾਈਆਂ ਵੇਚ ਦਿੰਦੀ ਹੈ। ਇਹੀ ਕਾਰਨ ਹੈ ਕਿ ਗਾਹਕਾਂ ਨੂੰ ਕੁਝ ਨਵਾਂ ਦੇਣ ਲਈ ਕੰਪਨੀ ਹਰ ਸਾਲ ਐਕਟਿਵਾ ’ਚ ਬਦਲਾਅ ਕਰਦੀ ਹੈ। ਹੁਣ ਹੋਂਡਾ ਲੈ ਕੇ ਆ ਰਹੀ ਹੈ ਨਾਂ ਐਕਟਿਵਾ 6ਜੀ। ਆਓ ਜਾਣਦੇ ਹਾਂ ਨਵੇਂ ਐਕਟਿਵਾ 6ਜੀ ਸਕੂਟਰ ’ਚ ਇਸ ਵਾਰ ਕੀ ਕੁਝ ਨਵਾਂ ਦੇਖਣ ਨੂੰ ਮਿਲੇਗਾ। 

ਨਵੇਂ Activa 6G ’ਚ ਕੀ ਹੋਵੇਗਾ ਨਵਾਂ
ਹੋਂਡਾ ਦੇ ਨਵੇਂ ਐਕਟਿਵਾ 6ਜੀ ਦੀ ਲੁੱਕ ’ਚ ਕਾਸਮੈਟਿਕ ਬਦਲਾਅ ਦੇਖਣ ਨੂੰ ਮਿਲਣਗੇ, ਇਸ ਦੇ ਫਰੰਟ ਨੂੰ ਨਵਾਂ ਡਿਜ਼ਾਈਨ ਮਿਲੇਗਾ। ਨਵੇਂ ਗ੍ਰਾਫਿਕਸ ਦੇ ਨਾਲ ਇਸ ਵਿਚ ਕ੍ਰੋਮ ਫਿਨਿਸ਼ਿੰਗ ਦੇਖਣ ਨੂੰ ਮਿਲੇਗੀ। ਇਸ ਤੋਂ ਇਲਾਵਾ ਇਸ ਵਿਚ ਨਵਾਂ ਇੰਸਟੂਮੈਂਟ ਕਲੱਸਟਰ ਵੀ ਸ਼ਾਮਲ ਕੀਤਾ ਜਾਵੇਗਾ ਜਿਸ ਵਿਚ ਕਈ ਤਰ੍ਹਾਂ ਦੀਆਂ ਇਨਫਾਰਮੇਸ਼ਨ ਦੇਖਣ ਨੂੰ ਮਿਲਣਗੀਆਂ। ਉਥੇ ਹੀ ਇਸ ਦੀ ਸੀਟ ’ਚ ਕੋਈ ਨਵਾਂ ਬਦਲਾਅ ਨਹੀਂ ਮਿਲੇਗਾ ਪਰ ਅੰਡਰ ਸੀਟਰ ਸਟੋਰੇਜ ’ਚ ਐੱਲ.ਈ.ਡੀ. ਲਾਈਟ ਦੇ ਨਾਲ ਮੋਬਾਇਲ ਲਈ ਚਾਰਜਿੰਗ ਪੋਰਟ ਦਿੱਤਾ ਜਾ ਸਕਦਾ ਹੈ। ਬਿਹਤਰ ਰੋਸ਼ਨੀ ਲਈ ਇਸ ਵਿਚ ਐੱਲ.ਈ.ਡੀ. ਹੈੱਡਲਾਈਟ ਸ਼ਾਮਲ ਕੀਤੀ ਜਾ ਸਕਦੀ ਹੈ। 

ਮਿਲੇਗਾ ਬਿਹਤਰ ਕੰਫਰਟ
ਨਵੇਂ ਐਕਟਿਵਾ 6ਜੀ ਸਕੂਟਰ ’ਚ ਜੋ ਵੱਡਾ ਬਦਲਾਅ ਹੋਵੇਗਾ, ਉਹ ਇਸ ਦੇ ਫਰੰਟ ਸਸਪੈਂਸ਼ਨ ’ਚ ਹੋਵੇਗਾ। ਜੀ ਹਾਂ ਹੁਣ ਇਸ ਵਿਚ ਟੈਲੀਸਕੋਪਿਕ ਫਰੰਟ ਸਸਪੈਂਸ਼ਨ ਲਗਾਇਆ ਜਾਵੇਗਾ ਤਾਂ ਜੋ ਰਾਈਡਰ ਨੂੰ ਬਿਹਤਰ ਕੰਫਰਟ ਮਿਲ ਸਕੇ। ਰਾਈਡਿੰਗ ਅਤੇ ਹੈਂਡਲਿੰਗ ਦੇ ਮਾਮਲੇ ’ਚ ਟੈਲੀਸਕੋਪਿਕ ਫਰੰਟ ਸਸਪੈਂਸ਼ਨ ਕਾਫੀ ਵਧੀਆ ਹੁੰਦਾ ਹੈ। ਇਸ ਦੇ ਰੀਅਰ ’ਚ ਪਹਿਲਾਂ ਦੀ ਤਰ੍ਹਾਂ ਸਪਰਿੰਗ ਲੋਡਿਡ ਹਾਈਡ੍ਰੋਲਿਕ ਟਾਈਪ ਸਸਪੈਂਸ਼ਨ ਦਿੱਤਾ ਜਾਵੇਗਾ। ਸੇਫਟੀ ਲਈ ਇਸ ਦੇ ਫਰੰਟ ’ਚ ਡਿਸਕ ਬ੍ਰੇਕਸ ਦੀ ਸੁਵਿਧਾ ਮਿਲੇਗੀ ਜਦੋਂ ਕਿ ਇਸ ਦੇ ਟਾਪ ਮਾਡਲ ’ਚ ਬਲੈਕ ਫਿਨਿਸ਼ ਵਾਲੇ ਅਲੌਏ ਵ੍ਹੀਲਜ਼ ਮਿਲਣਗੇ। 

ਇੰਜਣ
ਇਸ ਸਮੇਂ ਮੌਜੂਦਾ ਐਕਟਿਵਾ 5ਜੀ ’ਚ 109 cc ਸਿੰਗਲ ਸਿਲੰਡਰ ਇੰਜਣ ਲੱਗਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਨਵੇਂ ਐਕਟਿਵਾ 6ਜੀ ’ਚ ਵੀ ਇਹੀ ਇੰਜਣ ਦਾ ਇਸਤੇਮਾਲ ਕੀਤਾ ਜਾਵੇਗਾ। ਨਵੇਂ ਮਾਡਲ ਦੀ ਕੀਮਤ ਵੀ ਮੌਜੂਦਾ ਮਾਡਲ ਤੋਂ ਕੁਝ ਜ਼ਿਆਦਾ ਹੋ ਸਕਦੀ ਹੈ। ਹਾਲਾਂਕਿ ਅੇ ਤਕ ਹੋਂਡਾ ਵਲੋਂ ਨਵੇਂ ਐਕਟਿਵਾ 6ਜੀ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ। ਐਕਟਿਵਾ ਦਾ ਸਿੱਧਾ ਮੁਕਾਬਲਾ ਟੀ.ਵੀ.ਐੱਸ. ਦੇ ਜੁਪਿਟਰ ਨਾਲ ਹੈ। 


Related News