HMD ਨੇ ਲਾਂਚ ਕੀਤਾ Nokia ਦਾ ਸਭ ਤੋਂ ਸਸਤਾ 5G ਫੋਨ

10/14/2021 4:15:36 PM

ਗੈਜੇਟ ਡੈਸਕ– ਨੋਕੀਆ ਲਗਾਤਾਰ ਆਪਣੇ 5ਜੀ ਪੋਰਟਫੋਲੀਓ ਦਾ ਵਿਸਤਾਰ ਕਰ ਰਿਹਾ ਹੈ। HMD Global ਨੇ ਹੁਣ ਨਵੇਂ Nokia G300 ਸਮਾਰਟਫੋਨ ਦਾ ਐਲਾਨ ਕੀਤਾ ਹੈ। Nokia G300 ਕੰਪਨੀ ਦਾ ਹੁਣ ਤਕ ਦਾ ਸਭ ਤੋਂ ਸਸਤਾ 5ਜੀ ਫੋਨ ਹੈ। ਇਹ ਜੀ-ਸੀਰੀਜ਼ ਨਾਲ ਸੰਬੰਧਤ ਹੈ ਜਿਸ ਨੂੰ ਐੱਚ.ਐੱਮ.ਡੀ. ਨੇ ਇਸ ਸਾਲ ਦੀ ਸ਼ੁਰੂਆਤ ’ਚ 4ਜੀ-ਓਨਲੀ ਦੇ ਰੂਪ ’ਚ ਸ਼ੁਰੂ ਕੀਤਾ ਸੀ ਪਰ ਬਾਅਦ ’ਚ ਨੋਕੀਆ ਜੀ 50 ਦੇ ਲਾਂਚ ਦੇ ਨਾਲ ਘੱਟ ਲਾਗਤ ਵਾਲੇ 5ਜੀ ਫੋਨ ਨੂੰ ਸ਼ਾਮਲ ਕਰਨ ਲਈ ਇਸ ਨੂੰ ਫਿਰ ਤੋਂ ਤਿਆਰ ਕੀਤਾ। 

ਐੱਚ.ਐੱਮ.ਡੀ. ਨੇ ਹਾਲ ਹੀ ’ਚ ਇਸ ਮੁਕਾਬਲੇਬਾਜ਼ੀ ਨੂੰ ਟੱਕਰ ਦੇਣਲਈ ਆਪਣਾ ਲਾਂਚ ’ਚ ਤੇਜ਼ੀ ਕੀਤੀ ਹੈ। ਇਸ ਨੇ Nokia XR20 ਨੂੰ ਲਾਂਚ ਕੀਤਾ, ਇਸ ਤੋਂ ਬਾਅਦ Nokia G50 ਨੂੰ ਲਾਂਚ ਕੀਤਾ। ਕੰਪਨੀ ਨੇ ਆਪਣਾ ਪਹਿਲਾ ਟੈਬਲੇਟ Nokia T20 ਵੀ ਲਾਂਚ ਕੀਤਾ, ਇਸ ਲਈ ਐੱਚ.ਐੱਮ.ਡੀ. ਬਿਹਤਰ ਕੋਸ਼ਿਸ਼ ਕਰ ਰਹੀ ਹੈ ਪਰ ਕੀ ਉਹ ਗਾਹਕਾਂ ਲਈ ਸਹੀ ਹੋਣਗੇ ਜਾਂ ਨਹੀਂ ਇਹ ਵੇਖਿਆ ਜਾਣਾ ਬਾਕੀ ਹੈ। ਵਿਸ਼ੇਸ਼ ਰੂਪ ਨਾਲ ਭਾਰਤ ’ਚ ਐੱਚ.ਐੱਮ.ਡੀ. ਨੇ ਹੁਣ ਤਕ ਇਕ ਵੀ 5ਜੀ ਫੋਨ ਲਾਂਚ ਕੀਤਾ ਕੀਤਾ। Nokia G50 ਅਤੇ Nokia G300 ਭਾਰਤ ਆਉਣਗੇ ਜਾਂ ਨਹੀਂ, ਇਸ ਦਾ ਅੰਦਾਜ਼ਾ ਅਜੇ ਕਿਸੇ ਨੂੰ ਨਹੀਂ ਹੈ। 

Nokia G300 ਦੀ ਕੀਮਤ
Nokia G300 ਦੀ ਕੀਮਤ ਇਸ ਦੇ ਇਕ ਮਾਤਰ ਸਟੋਰੇਜ ਮਾਡਲ ਲਈ 199 ਡਾਲਰ (ਕਰੀਬ 15,000 ਰੁਪਏ) ਹੈ ਜੋ Meteor Grey ਰੰਗ ’ਚ ਆਉਂਦਾ ਹੈ। ਫੋਨ ਦੀ ਵਿਕਰੀ ਅਮਰੀਕਾ ’ਚ 19 ਅਕਤੂਬਰ ਤੋਂ ਸ਼ੁਰੂ ਹੋਵੇਗੀ।

Nokia G300 ਦੇ ਫੀਚਰਜ਼
Nokia G300, Nokia G50 ਜਾਂ ਇਥੋਂ ਤਕ ਕਿ Nokia XR20 ਵਰਗਾ ਹੀ ਪਵਰਫੁਲ ਹੈ ਕਿਉਂਕਿ ਇਹ ਕੁਆਲਕਾਮ ਸਨੈਪਡ੍ਰੈਗਨ 480 ਪ੍ਰੋਸੈਸਰ ’ਤੇ ਚਲਦਾ ਹੈ। ਇਹ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਨਾਲ ਆਉਂਦਾ ਹੈ ਪਰ ਜੇਕਰ ਤੁਹਾਨੂੰ ਜ਼ਿਆਦਾ ਲੋੜ ਹੈ ਕਿ ਤੁਸੀਂ ਸਟੋਰੇਜ ਨੂੰ ਵਧਾ ਸਕਦੇ ਹੋ। ਫੋਨ ’ਚ 6.52 ਇੰਚ ਦੀ ਐੱਚ.ਡੀ. ਪਲੱਸ ਸਕਰੀਨ ਹੈ। ਫੋਨ ਦੇ ਸਾਈਡ ’ਚ ਪਾਵਰ ਬਟਨ ’ਤੇ ਫਿੰਗਰਪ੍ਰਿੰਟ ਸੈਂਸਰ ਲੱਗਾ ਹੈ। 

Nokia G300 ਐਂਰਾਇਡ 11 ਆਪਰੇਟਿੰਗ ਸਿਸਟਮ ਨਾਲ ਲੈਸ ਹੈ ਪਰ ਐੱਚ.ਐੱਮ.ਡੀ. ਘੱਟੋ-ਘੱਟ ਦੋ ਹੋਰ ਸਾਲਾਂ ਦੇ ਐਂਡਰਾਇਡ ਵਰਜ਼ਨ ਅਪਗ੍ਰੇਡ ਦਾ ਵਾਅਦਾ ਕਰ ਰਹੀ ਹੈ। ਫੋਨ ’ਚ 4470mAh ਦੀ ਬੈਟਰੀ ਹੈ ਜਿਸ ਬਾਰੇ ਕੰਪਨੀ ਦਾ ਦਾਅਵਾ ਹੈ ਕਿ ਇਹ ਇਕ ਵਾਰ ਚਾਰਜ ਕਰਨ ’ਤੇ ਦੋ ਦਿਨਾਂ ਤਕ ਚੱਲੇਗੀ। 

ਫੋਨ ’ਚ 16 ਮੈਗਾਪਿਕਸਲ ਦਾ ਰੀਅਰ ਕੈਮਰਾ ਹੈ ਜੋ ਬਿਹਤਰੀਨ ਕੁਆਲਟੀ ਦੀਆਂ ਤਸਵੀਰਾਂ ਕਲਿੱਕ ਕਰਦਾ ਹੈ। ਤੁਹਾਡੇ ਕੋਲ ਗਰੁੱਪ ਸੈਲਫੀ ਅਤੇ ਪੋਟਰੇਟ ਸ਼ਾਟ ਕਲਿੱਕ ਕਰਨ ਲਈ 5 ਮੈਗਾਪਿਕਸਲ ਦਾ ਅਲਟਰਾ ਵਾਈਡ ਕੈਮਰਾ ਅਤੇ 2 ਮੈਗਾਪਿਕਸਲ ਦਾ ਡੈਪਥ ਸੈਂਸਿੰਗ ਕੈਮਰਾ ਆਪਸ਼ਨ ਹੈ। ਫੋਨ ’ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਮਿਲੇਗਾ। 

Rakesh

This news is Content Editor Rakesh