ਇਹ ਹੈ ਭਾਰਤ ਦੀ ਪਹਿਲੀ ਗਿਅਰ ਵਾਲੀ ਇਲੈਕਟ੍ਰਿਕ ਬਾਈਕ, ਵੇਖੋ ਵੀਡੀਓ

08/19/2020 12:21:10 PM

ਆਟੋ ਡੈਸਕ– ਭਾਰਤੀ ਸਟਾਰਟਅਪ ਕੰਪਨੀ eMotion (ਈਮੋਸ਼ਨ ਮੋਟਰਸ) ਨੇ ਦੇਸ਼ ਦੀ ਪਹਿਲੀ ਗਿਅਰ ਵਾਲੀ ਇਲੈਕਟਰਿਕ ਬਾਈਕ ਤਿਆਰ ਕਰਕੇ ਇਸ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਬਾਈਕ ਨੂੰ ਕੰਪਨੀ ਸਤੰਬਰ 2020 ’ਚ ਲਾਂਚ ਕਰਨ ਵਾਲੀ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਇਸ ਦੀ ਲਾਂਚਿੰਗ ਨੂੰ ਟਾਲ ਦਿੱਤਾ ਗਿਆ। ਇਸ ਬਾਈਕ ਨੂੰ ਦੋ ਮਾਡਲਾਂ Surge 6K ਅਤੇ Surge 10K ’ਚ ਉਤਾਰਿਆ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਇਸ ਬਾਈਕ ਨੂੰ ਕੰਪਨੀ ਅਗਲੇ ਸਾਲ ਲਾਂਚ ਕਰੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਈਮੋਸ਼ਨ ਦੇ ਮੋਟਰਸਾਈਕਲ 1.30 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ’ਚ ਲਾਂਚ ਹੋ ਸਕਦੇ ਹਨ। ਸਰਜ 10ਕੇ ਦੀ ਕੀਮਤ 10,000 ਰੁਪਏ ਤੋਂ ਜ਼ਿਆਦਾ ਹੋ ਸਕਦੀ ਹੈ।

ਦੋਵਾਂ ਮਾਡਲਾਂ ਦੀ ਕੀਮਤ ’ਚ ਹੋਵੇਗਾ ਕਾਫੀ ਫਰਕ
ਕੰਪਨੀ ਦਾ ਕਹਿਣਾ ਹੈ ਕਿ ਸਰਜ 6ਕੇ ਫੀਚਰਜ਼ ਅਤੇ ਸਮਰੱਥਾ ਦੇ ਮਾਮਲੇ ’ਚ ਸਰਚ 10ਕੇ ਤੋਂ ਘੱਟ ਹੋਵੇਗੀ ਅਤੇ ਇਸ ਦੀ ਕੀਮਤ ਵੀ ਘੱਟ ਹੀ ਰੱਖੀ ਜਾਵੇਗੀ। 

ਟਾਪ ਸਪੀਡ
ਸਰਜ 6ਕੇ ਦੀ ਟਾਪ ਸਪੀਡ 100 ਕਿਲੋਮੀਟਰ ਪ੍ਰਤੀ ਘੰਟਾ ਦੀ ਹੋਵੇਗੀ ਜਦਕਿ ਸਰਜ 10 ਦੀ ਟਾਪ ਸਪੀਡ 120 ਕਿਲੋਮੀਟਰ ਪ੍ਰਤੀ ਘੰਟਾ ਦੀ ਦੱਸੀ ਦਈ ਹੈ। 

 

ਦੋ ਗਿਅਰਬਾਕਸ ਦਾ ਆਪਸ਼ਨ
ਸਰਜ 6ਕੇ ’ਚ 3-ਸਪੀਡ ਗਿਅਰਬਾਕਸ ਦਿੱਤਾ ਜਾਵੇਗਾ ਜਦਕਿ ਸਰਜ 10ਕੇ ’ਚ 4 ਸਪੀਡ ਗਿਅਰਬਾਕਸ ਮਿਲੇਗਾ।

ਇਕ ਚਾਰਜ ’ਚ ਚਲੇਗੀ 200 ਕਿਲੋਮੀਟਰ
ਇਨ੍ਹਾਂ ਇਲੈਕਟ੍ਰਿਕ ਬਾਈਕਸ ’ਚ 2.88 ਕਿਲੋਵਾਟ ਦੀ ਬੈਟਰੀ ਲਗਾਈ ਗਈ ਹੈ ਜੋ ਪੂਰਾ ਚਾਰਜ ਹੋ ਕੇ 200 ਕਿਲੋਮੀਟਰ ਦੀ ਰੇਂਜ ਪ੍ਰਦਾਨ ਕਰਦੀ ਹੈ। 

3 ਘੰਟਿਆਂ ’ਚ ਚਾਰਜ ਹੋ ਜਾਵੇਗੀ ਇਹ ਬਾਈਕ
ਇਨ੍ਹਾਂ ਬਾਈਕਸ ਨੂੰ ਡੀ.ਸੀ. ਫਾਸਟ ਚਾਰਜਰ ਦੀ ਮਦਦ ਨਾਲ ਸਿਰਪ 3 ਘੰਟਿਆਂ ’ਚ ਹੀ ਪੂਰਾ ਚਾਰਜ ਕੀਤਾ ਜਾ ਸਕੇਗਾ। 

ਬਾਈਕਸ ਦੇ ਫੀਚਰਜ਼
ਇਨ੍ਹਾਂ ’ਚ 7.0 ਇੰਚ ਦਾ ਡਿਜੀਟਲ ਇੰਸਟਰੂਮੈਂਟ ਕੰਸੋਲ, ਸਮਾਰਟਫੋਨ ਕੁਨੈਕਟੀਵਿਟੀ, ਕਲਾਊਡ ਡਾਟਾ ਸਟੋਰੇਜ, ਨੈਵਿਗੇਸ਼ਨ, ਜਿਓਟੈਗਿੰਗ ਸਮੇਤ ਕਈ ਆਧੁਨਿਕ ਫੀਚਰਜ਼ ਮਿਲਣਗੇ। 

ਬਾਈਕ ਦੀ ਸੁਰੱਖਿਆ ਲਈ ਇਸ ਵਿਚ ਐਂਟੀ ਥੈਫਟ ਆਲਮ ਅਤੇ ਸਮਾਰਟ ਕੀਅ ਵਰਗੇ ਫੀਚਰਜ਼ ਮਿਲਣਗੇ। 

Rakesh

This news is Content Editor Rakesh