ਸੁਜ਼ੂਕੀ Gixxer SF ਨੂੰ ਟੱਕਰ ਦੇਵੇਗੀ ਹੀਰੋ ਮੋਟੋਕਾਰਪ ਦੀ ਨਵੀਂ Xtreme 200S

05/03/2019 3:02:26 PM

ਆਟੋ ਡੈਸਕ– ਹੀਰੋ ਮੋਟੋਕਾਰਪ ਨੇ ਸੁਜ਼ੂਕੀ ਦੀ Gixxer SF ਬਾਈਕ ਨੂੰ ਜ਼ਬਰਦਸਤ ਟੱਕਰ ਦੇਣ ਲਈ ਆਪਣੀ ਨਵੀਂ ਬਾਈਕ Xtreme 200S ਨੂੰ ਲਾਂਚ ਕਰ ਦਿੱਤਾ ਹੈ। ਇਸ ਫੁੱਲ ਫੇਅਰਡ ਮੋਟਰਸਾਈਕਲ ਦੀ ਕੀਮਤ ਭਾਰਤ ’ਚ 98,500 ਰੁਪਏ (ਐਕਸ-ਸ਼ੋਰੂਮ) ਰੱਖੀ ਗਈ ਹੈ। ਗਾਹਕ ਇਸ ਨੂੰ ਤਿੰਨ ਰੰਗਾਂ- ਸਪੋਰਟ ਰੈੱਡ ਮੈਪਲ ਬ੍ਰਾਊਨ ਅਤੇ ਪੈਂਥਰ ਬਲੈਕ ’ਚ ਖਰੀਦ ਸਕਣਗੇ। 
- ਦੱਸ ਦੇਈਏ ਕਿ ਕਰਿਜ਼ਮਾ ਤੋਂ ਬਾਅਦ ਹੀਰੋ Xtreme 200S ਕੰਪਨੀ ਦੀ ਦੂਜੀ ਫੁੱਲ ਫੇਅਰਡ ਮੋਟਰਸਾਈਕਲ ਹੈ ਜਿਸ ਨੂੰ ਹੀਰੋ ਨੇ ਏਅਰੋਡਾਇਨਾਮਿਕ ਡਿਜ਼ਾਈਨ ਅਤੇ ਸਪੋਰਟੀ ਲੁੱਕ ਨਾਲ ਤਿਆਰ ਕੀਤਾ ਹੈ। 

ਇੰਜਣ
ਨਵੀਂ ਹੀਰੋ Xtreme 200S ’ਚ 199.6cc ਦਾ ਸਿੰਗਲ ਸਿਲੰਡਰ ਏਅਰ ਕੂਲਡ ਇੰਜਣ ਲੱਗਾ ਹੈ ਜੋ 8000 rpm ’ਤੇ 18.4 PS ਦੀ ਪਾਵਰ ਅਤੇ 17.1 Nm ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 5 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਹੈ। 

ਨਵਾਂ ਡਿਜ਼ਾਈਨ
Xtreme 200S ’ਚ ਐੱਲ.ਈ.ਡੀ. ਹੈੱਡਲੈਂਪ ਅਤੇ ਐੱਲ.ਈ.ਡੀ. ਟੇਲਲੈਂਪ ਲਗਾਈ ਗਈ ਹੈ। ਇਸ ਵਿਚ ਸਪਲਿਟ ਸੀਟ ਸੈੱਟਅਪ ਤੋਂ ਇਲਾਵਾ ਫਲੈਟ ਹੈਂਡਲਬਾਰ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਰੇਂਜ ਦੀਆਂ ਹੋਰ ਬਾਈਕਸ ਦੀ ਤਰ੍ਹਾਂ ਹੀ ਇਸ ਵਿਚ ਵੀ ਡਿਜੀਟਲ ਇੰਸਟੂਮੈਂਟ ਕਲੱਸਟਰ ਦਿੱਤਾ ਗਿਆ ਹੈ ਜੋ ਕਿ ਬਲੂਟੁੱਥ ਪੇਅਰਿੰਗ, ਗਿਅਰ ਇੰਡੀਕੇਟਰ, ਨੈਵੀਗੇਸ਼ਨ, ਕਾਲ ਅਲਰਟ ਅਤੇ ਸਰਵਿਸ ਰਿਮਾਇੰਡਰ ਵਰਗੀਆਂ ਸੁਵਿਧਾਵਾਂ ਦੇ ਰਿਹਾ ਹੈ।

ਬਿਹਤਰੀਨ ਸਸਪੈਂਸ਼ਨ
ਹੀਰੋ Xtreme 200S ’ਚ ਸਸਪੈਂਸ਼ਨ ਲਈ ਫਰੰਟ ’ਚ 37 mm ਦਾ ਟੈਲੀਸਕੋਪਿਕ ਫੋਰਕ ਅਤੇ ਰੀਅਰ ’ਚ ਮੋਨੋਸ਼ਾਕ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਫਰੰਟ ’ਚ 276 mm ਦੀ ਡਿਸਕ ਅਤੇ ਰੀਅਰ ’ਚ 220 mm ਦੀ ਡਿਸਕ ਬ੍ਰੇਕ ਸ਼ਾਮਲ ਕੀਤੀ ਗਈ ਹੈ।