Hero ਦੀਆਂ ਇਨ੍ਹਾਂ ਬਾਈਕਸ ’ਚ ਜੁੜਿਆ ਨਵਾਂ ਫੀਚਰ, ਜਾਣੋ ਕੀ ਹੈ ਖਾਸ

02/19/2019 1:58:40 PM

ਆਟੋ ਡੈਸਕ– ਹੀਰੋ ਮੋਟੋਕਾਰਪ ਨੇ ਆਪਣੀ 125cc ਤੋਂ ਘੱਟ ਸਮਰੱਥਾ ਵਾਲੀਆਂ ਕਈ ਬਾਈਕਸ ਨੂੰ ਆਪਣੇ ਇੰਟੀਗ੍ਰੇਟਿਡ ਬ੍ਰੇਕਿੰਗ ਸਿਸਟਮ IBS ਨਾਲ ਲੈਸ ਕਰ ਦਿੱਤਾ ਹੈ। ਇਸ ਵਿਚ ਹੀਰੋ ਸਪਲੈਂਡਰ ਪਲੱਸ ਤੋਂ ਲੈ ਕੇ ਹੀਰੋ ਗਲੈਮਰ ਤਕ ਸ਼ਾਮਲ ਹਨ। ਆਈ.ਬੀ.ਐੱਸ. ਫੀਚਰ ਰੀਅਰ ਬ੍ਰੇਕ ਲਗਾਉਣ ’ਤੇ ਫਰੰਟ ਅਤੇ ਰੀਅਰ ਵਿਚਾਲੇ ਬ੍ਰੇਕ ਐਕਸ਼ਨ ਦਾ ਡਿਸਟ੍ਰਿਬਿਊਸ਼ਨ ਕਰਦਾ ਹੈ। ਹਾਲਾਂਕਿ ਇੰਟੀਗ੍ਰੇਟਿਡ ਬ੍ਰੇਕਿੰਗ ਸਿਸਟਮ ਜੁੜਨ ਤੋਂ ਬਾਅਦ ਇਨ੍ਹਾਂ ਬਾਈਕਸ ਦੀ ਕੀਮਤ ’ਚ 500 ਰੁਪਏ ਤੋਂ 2000 ਰੁਪਏ ਤੱਕ ਦਾ ਵਾਧਾ ਹੋਇਆ ਹੈ। ਦੱਸ ਦੇਈਏਕਿ ਇਹ ਸੇਫਟੀ ਫੀਚਰ 125cc ਤੋਂ ਹੇਠਾਂ ਵਾਲੇ ਸਾਰੇ ਟੂ-ਵ੍ਹੀਲਰਜ਼ ’ਚ 1 ਅਪ੍ਰੈਲ 2019 ਤੋਂ ਜ਼ਰੂਰੀ ਹੋਵੇਗਾ।

ਸਪਲੈਂਡਰ ਪਲੱਸ ਸੀਰੀਜ਼
ਆਈ.ਬੀ.ਐੱਸ. ਜੁੜਨ ਤੋਂ ਬਾਅਦ ਸਪਲੈਂਡਰ ਪਲੱਸ ਸੀਰੀਜ਼ ਦੀ ਕੀਮਤ ’ਚ 650 ਰੁਪਏਤਕ ਦਾ ਵਾਧਾ ਹੋਇਆ ਹੈ। ਸੈਲਫ ਸਟਾਰਟ ਆਈ.ਬੀ.ਐੱਸ. ਵੇਰੀਐਂਟ ਦੀ ਕੀਮਤ 52,860 ਰੁਪਏ ਅਤੇ i3S ਦੇ ਨਾਲ ਆਈ.ਬੀ.ਐੱਸ. ਵੇਰੀਐਂਟ ਦੀ ਕੀਮਤ 54,150 ਰੁਪਏ ਹੋ ਗਈ ਹੈ। ਇਸ ਤੋਂ ਇਲਾਵਾ ਪੈਸ਼ਨ ਪ੍ਰੋ ਡਰੱਮ ਬ੍ਰੇਕ ’ਚ ਆਈ.ਬੀ.ਐੱਸ. ਜੁੜਿਆ ਹੈ, ਜਿਸ ਦੀ ਕੀਮਤ ਹੁਣ 54,475 ਰੁਪਏ ਹੋ ਗਈ ਹੈ। 

ਹੀਰੋ ਪੈਸ਼ਨ 
ਪੈਸ਼ਨ ਐਕਸ ਪ੍ਰੋ ਡਰੱਮ ਬਰੇਕ ਦੀ ਕੀਮਤ 56,100 ਰੁਪਏ ਹੋ ਗਈ ਹੈ। Glamour Programmed FI ਦੀ ਕੀਮਤ ਸਭ ਤੋਂ ਜ਼ਿਆਦਾ 2,000 ਰੁਪਏ ਵਧੀ ਹੈ। ਆਈ.ਬੀ.ਐੱਸ. ਤੋਂ ਬਾਅਦ ਹੁਣ ਇਸ ਬਾਈਕ ਦੀ ਕੀਮਤ 68,900 ਰੁਪਏ ਹੋ ਗਈ ਹੈ।