Hero Splendor Plus ਹੋਈ ਮਹਿੰਗੀ, ਜਾਣੋ ਨਵੀਂ ਕੀਮਤ

08/26/2020 1:38:31 PM

ਆਟੋ ਡੈਸਕ– ਭਾਰਤ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਕੰਪਿਊਟਰ ਬਾਈਕ Hero Splendor Plus ਦੀ ਕੀਮਤ ’ਚ ਮਾਮੂਲੀ ਜਿਹਾ ਵਾਧਾ ਕੀਤਾ ਗਿਆ ਹੈ। ਹੀਰੋ ਮੋਟੋਕਾਰਪ ਨੇ ਆਪਣੀ ਕੰਪਿਊਟਰ ਬਾਈਕ ਬੀ.ਐੱਸ.-6 ਹੀਰੋ ਸਪਲੈਂਡਰ ਪਲੱਸ ਦੀ ਪੂਰੀ ਰੇਂਜ ਦੀ ਕੀਮਤ ’ਚ 150 ਰੁਪਏ ਦਾ ਵਾਧਾ ਕਰ ਦਿੱਤਾ ਹੈ। ਇਸ ਤੋਂ ਬਾਅਦ ਬੀ.ਐੱਸ.-6 ਹੀਰੋ ਸਪਲੈਂਡਰ ਪਲੱਸ ਦੇ ਕਿੱਕ ਸਟਾਰਟ ਮਾਡਲ ਦੀ ਕੀਮਤ ਹੁਣ 60,500 ਰੁਪਏ ਹੋ ਗਈ ਹੈ। ਉਥੇ ਹੀ ਸੈਲਫ ਸਟਾਰਟ ਮਾਡਲ ਦੀ ਕੀਮਤ ਹੁਣ 62,800 ਰੁਪਏ ਤਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਇਸ ਦੇ ਸੈਲਫ ਸਟਾਰਟ i3s ਮਾਡਲ ਦੀ ਗੱਲ ਕਰੀਏ ਤਾਂ ਹੁਣ ਇਸ ਦੀ ਕੀਮਤ 64,010 ਰੁਪਏ ਹੈ। 

ਦੱਸ ਦੇਈਏ ਕਿ ਹੀਰੋ ਮੋਟੋਕਾਰਪ ਨੇ ਬੀ.ਐੱਸ.-6 ਸਪਲੈਂਡਰ ਪਲੱਸ ਦੀ ਕੀਮਤ ’ਚ ਮਈ 2020 ’ਚ 750 ਰੁਪਏ ਦਾ ਵਾਧਾ ਕੀਤਾ ਸੀ ਅਤੇ ਹੁਣ ਇਹ ਦੂਜੀ ਵਾਰ ਹੈ ਜਦੋਂ ਕੰਪਨੀ ਨੇ ਇਸ ਬਾਈਕ ਦੀ ਕੀਮਤ ’ਚ ਵਾਧਾ ਕੀਤਾ ਹੈ। ਬੀ.ਐੱਸ.-6 ਸਪਲੈਂਡਰ ਪਲੱਸ ਨੂੰ ਫਰਵਰੀ 2020 ’ਚ ਲਾਂਚ ਕੀਤਾ ਗਿਆ ਸੀ। ਇਸ ਦਾ ਬੀ.ਐੱਸ.-6 ਮਾਡਲ ਬੀ.ਐੱਸ.-4 ਮਾਡਲ ਦੇ ਮੁਕਾਬਲੇ 10,000 ਰੁਪਏ ਜ਼ਿਆਦਾ ਕੀਮਤ ’ਤੇ ਬਾਜ਼ਾਰ ’ਚ ਉਤਾਰਿਆ ਗਿਆ ਸੀ। ਬੀ.ਐੱਸ.-6 ਅਪਡੇਟਿ ਕਾਰਨ ਇਸ ਦੀ ਪਾਵਰ ’ਚ ਵੀ ਕਮੀ ਆਈ ਸੀ। ਕੀਮਤ ’ਚ ਵਾਧੇ ਤੋਂ ਇਲਾਵਾ ਬਾਈਕ ’ਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ। 

ਇੰਜਣ
ਨਵੇਂ ਸਪਲੈਂਡਰ ਪਲੱਸ ’ਚ ਫਿਊਲ ਇੰਜੈਕਸ਼ਨ ਤਕਨੀਕ ਨਾਲ ਕੰਪਨੀ ਨੇ ‘ਐਕਸੈਂਸ’ ਤਕਨੀਕ ਸ਼ਾਮਲ ਕੀਤੀ ਹੈ। ਇਸ ਬਾਈਕ ’ਚ 100 ਸੀਸੀ ਦਾ ਇੰਜਣ ਲੱਗਾ ਹੈ ਜੋ 7.91 ਬੀ.ਐੱਚ.ਪੀ. ਦੀ ਪਾਵਰ ਅਤੇ 8.05 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। 

Rakesh

This news is Content Editor Rakesh