240KM ਰੇਂਜ ਨਾਲ ਲਾਂਚ ਹੋ ਸਕਦੀ ਹੈ Hero Splendor Electric

03/26/2022 6:22:20 PM

ਆਟੋ ਡੈਸਕ– ਭਾਰਤ ’ਚ ਇਲੈਕਟਰਿਕ ਟੂ-ਵ੍ਹੀਲਜ਼ ਦੀ ਮੰਗ ਕਾਫੀ ਤੇਜ਼ੀ ਨਾਲ ਵਧ ਰਹੀ ਹੈ। ਹੁਣ ਤਕ ਟਾਰਕ, ਕੋਮਾਕੀ, ਸਾਈਬੋਰਗ ਅਤੇ ਓਬੇਨ ਵਰਗੀਆਂ ਕੰਪਨੀਾਂ ਆਪਣੀਆਂ ਇਲੈਕਟ੍ਰਿਕ ਬਾਈਕਸ ਬਾਜ਼ਾਰ ’ਚ ਲਾਂਚ ਕਰ ਚੁੱਕੀਆਂ ਹਨ। ਇਸੇ ਕੜੀ ’ਚ ਕਿਆਸ ਲਗਾਏ ਜਾ ਰਹੇ ਹਨ ਕਿ ਭਾਰਤ ਦੀ ਦਿੱਗਜ ਕੰਪਨੀ ਹੀਰੋ ਮੋਟੋਕਾਰਪ ਵੀ ਜਲਦ ਹੀ ਆਪਣੀ ਇਲੈਕਟ੍ਰਿਕ ਹੀਰੋ ਸਪਲੈਂਡਰ ਪੇਸ਼ ਕਰ ਸਕਦੀ ਹੈ। 

ਦਰਅਸਲ, ਬੀਤੇ ਦਿਨੀਂ ਟੂ-ਵ੍ਹੀਲਜ਼ ਕੰਪਨੀ ਹੀਰੋ ਮੋਟੋਕਾਰਪ ਨੇ ਆਪਣਾ ਇਲੈਕਟ੍ਰਿਕ ਟੂ-ਵ੍ਹੀਲਰ ਬ੍ਰਾਂਡ ਵਿਦਾ ਲਾਂਚ ਕੀਤਾ ਹੈ ਅਤੇ ਇਸਦੇ ਨਾਲ ਹੀ ਕਿਆਸਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਗਾਹਕ ਉਮੀਦ ਕਰ ਰਹੇ ਹਨ ਕਿ ਆਉਣ ਵਾਲੇ ਸਮੇਂ ’ਚ ਸਪਲੈਂਡਰ ਇਲੈਕਟ੍ਰਿਕ ਵੀ ਲਾਂਚ ਹੋ ਸਕਦੀ ਹੈ। ਹਾਲਾਂਕਿ, ਅਜੇ ਤਕ ਹੀਰੋ ਸਪਲੈਂਡਰ ਇਲੈਕਟ੍ਰਿਕ ਜਾਂ ਵਿਦਾ ਦੀ ਪਹਿਲੀ ਇਲੈਕਟ੍ਰਿਕ ਬਾਈਕ ਦੇ ਲਾਂਚ ਨੂੰ ਲੈ ਕੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ। 

ਮੰਨਿਆ ਜਾ ਰਿਹਾ ਹੈ ਕਿ Hero Splendor Electric 240 ਕਿਲੋਮੀਟਰ ਦੀ ਬੈਟਰੀ ਰੇਂਜ ਨਾਲ ਲਾਂਚ ਹੋਵੇਗੀ। ਇਸਦੇ ਕਈ ਵੇਰੀਐਂਟਸ ਹੋ ਸਕਦੇ ਹਨ, ਜਿਸ ਵਿਚ ਸਭ ਤੋਂ ਸਸਤੇ ਵੇਰੀਐਂਟ ਦੀ ਬੈਟਰੀ ਰੇਂਜ 120 ਕਿਲੋਮੀਟਰ ਦੀ ਹੋ ਸਕਦੀ ਹੈ। ਅਪਕਮਿੰਗ Hero Splendor Electric ’ਚ ਸ਼ਾਨਦਾਰ ਫੀਚਰਜ਼ ਦੇ ਨਾਲ ਹੀ ਜ਼ਿਆਦਾ ਸਪੀਡ ਵੀ ਵੇਖਣ ਨੂੰ ਮਿਲ ਸਕਦੀ ਹੈ। ਆਟੋਮੋਟਿਵ ਡਿਜ਼ਾਇਨ ਵਿਨੇ ਰਾਜ ਸੋਮਸ਼ੇਖਰ ਦੁਆਰਾ ਹੀਰੋ ਇਲੈਕਟ੍ਰਿਕ ਰੈਂਡਰ ਜਾਰੀ ਕੀਤਾ ਗਿਆ ਹੈ।

Rakesh

This news is Content Editor Rakesh