ਸ਼ਾਨਦਾਰ ਫੀਚਰਜ਼ ਦੇ ਨਾਲ ਹੀਰੋ ਮੋਟੋਕਾਰਪ ਨੇ ਨਵੇਂ ਅਵਤਾਰ ’ਚ ਲਾਂਚ ਕੀਤਾ Destini 125 Xtec

05/08/2022 6:02:27 PM

ਆਟੋ ਡੈਸਕ– ਕਾਰਾਂ ਦੇ ਨਾਲ-ਨਾਲ ਮੋਟਰਸਾਈਕਲ ਅਤੇ ਸਕੂਟਰ ਦੀ ਲਾਂਚਿੰਗ ਦਾ ਵੀ ਗਾਹਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲ ਹੀ ’ਚ ਹੀਰੋ ਮੋਟੋਕਾਰਪ ਨੇ ਡੈਸਟਿਨੀ 125 ਨੂੰ ਨਵੇਂ ਅਵਤਾਰ ਡੈਸਟਿਨੀ ਐਕਸਟੈੱਕ ਦੇ ਰੂਪ ’ਚ ਭਾਰਤੀ ਬਾਜ਼ਾਰ ’ਚ ਉਤਾਰਿਆ ਹੈ। ਨਵੀਂ ਡੈਸਟਿਨੀ 125 ਐਕਸਟੈੱਕ ’ਚ ਕਈ ਨਵੇਂ ਡਿਜ਼ਾਇਨ ਅਤੇ ਥੀਮ ਐਲੀਮੈਂਟ ਹਨ। ਨਵੇਂ ਐੱਲ.ਈ.ਡੀ. ਹੈੱਡਲੈਂਪ, ਵਿਕਸਿਤ ਰੈਟ੍ਰੋ ਡਿਜ਼ਾਇਨ ਅਤੇ ਸ਼ਾਨਦਾਰ ਕ੍ਰੋਮ ਐਲੀਮੈਂਟਸ ਇਸਨੂੰ ਪ੍ਰੀਮੀਅਮ ਲੁੱਕ ਦਿੰਦੇ ਹਨ। 

ਫੀਚਰਜ਼
ਨਵੀਂ ਡੈਸਟਿਨੀ ਐਕਸਟੈੱਕ 125 ’ਚ ਹੀਰੋ ਦੀ ਆਈ3ਐੱਸ ਤਕਨੀਕ, (ਆਈਡਲ ਸਟਾਪ-ਸਟਾਰਟ ਸਿਸਟਮ), ਫਰੰਟ ਯੂ.ਐੱਸ.ਬੀ. ਚਾਰਜਰ, ਬਲੂਟੁੱਥ ਕੁਨੈਕਟੀਵਿਟੀ, ਕਾਲ ਅਤੇ ਐੱਸ.ਐੱਮ.ਐੱਸ. ਅਲਰਟਸ ਦੇ ਨਾਲ ਨਵਾਂ ਡਿਜੀਟਲ ਐਨਾਲਾਗ ਸਪੀਡੋਮੀਟਰ, ਸਾਈਡ ਸਟੈਂਡ ਇੰਜਣ ਕੱਟ ਆਫ ਅਤੇ ਸੀਟ ਬੈਕਰੈਸਟ ਵਰਗੇ ਫੀਚਰਜ਼ ਦਿੱਤੇ ਗਏ ਹਨ। ਇਸ ਸਕੂਟਰ ’ਚ ਪਹਿਲਾਂ ਨਾਲੋਂ ਬਿਹਤਰ ਮਾਈਲੇਜ, ਜ਼ਿਆਦਾ ਪਿਕਅਪ ਅਤੇ ਘੱਟ ਰੱਖ-ਰਖਾਅ ਹੈ। ਨਵੀਂ ਡੈਸਟਿਨੀ ਐਕਸਟੈੱਕ 125 ਦੀ ਕੀਮਤ 80,690 ਰੁਪਏ ਰੱਖੀ ਗਈ ਹੈ।

Hero Destini 125 Xtec ਦੀਆਂ ਖੂਬੀਆਂ

ਐੱਲ.ਈ.ਡੀ. ਹੈੱਡਲੈਂਪ: ਨਵਾਂ ਹੈੱਡਲੈਂਪ ਲੰਬੀ ਦੂਰੀ ਅਤੇ ਪੂਰੀ ਸੜਕ ’ਤੇ ਪਹੁੰਚਦੇ ਹੋਏ ਜ਼ਿਆਦਾ ਰੋਸ਼ਨੀ ਦਿੰਦਾ ਹੈ ਅਤੇ ਸਾਰੇ ਡਰਾਈਵਿੰਗ ਹਲਾਤਾਂ ’ਚ ਸੜਕ ’ਤੇ ਜ਼ਿਆਦਾ ਆਨ-ਰੋਡ ਵਿਜ਼ੀਬਿਲਿਟੀ ਦਿੰਦਾ ਹੈ।
ਪ੍ਰਭਾਵਸ਼ਾਲੀ ਮਾਡਰਨ ਰੈਟਰੋ ਸਟਾਈਲ: ਨਵੇਂ ਡੈਸਟਿਨੀ 125 ਐਕਸਟੈੱਕ ’ਚ ਕਈ ਪ੍ਰੀਮੀਅਮ ਕ੍ਰੋਮ ਐਲੀਮੈਂਟਸ ਦਿੱਤੇ ਗਏ ਹਨ, ਜਿਸ ਵਿਚ ਸਕੂਟਰ ਦਾ ਸ਼ਕਤੀਸ਼ਾਲੀ ਰੈਟ੍ਰੋ ਕਰੈਕਟਰ ਅੰਡਰਲਾਈਨ ਹੁੰਦਾ ਹੈ। ਸ਼ੀਸ਼ਿਆਂ, ਮਫਲਰ ਪ੍ਰੋਟੈਕਸ਼ਨ ਅਤੇ ਹੈਂਡਲਬਾਰ ’ਚ ਕ੍ਰੋਮ ਐਡੀਸ਼ਨ ਸਟਾਈਲ ਅਤੇ ਟਿਕਾਊਪਨ ਵਧਾਉਂਦੇ ਹਨ।
ਜ਼ਿਆਦਾ ਆਰਾਮ: ਪਿੱਛੇ ਬੈਠਣ ਵਾਲੇ ਲਈ ਬ੍ਰਾਂਡਿਡ ਸੀਟ ਬੈਕਰੈਸਟ ਉੱਚ ਗੁਣਵੱਤਾ ਦੀ ਸੁਵਿਧਾ ਦਾ ਵਾਅਦਾ ਕਰਦਾ ਹੈ।
ਕੁਨੈਕਟੀਵਿਟੀ: ਬਲੂਟੁੱਥ ਕੁਨੈਕਟੀਵਿਟੀ ਦੇ ਨਾਲ ਨਵਾਂ ਡਿਜੀਟਲ ਐਨਾਲਾਗ ਸਪੀਡੋਮੀਟਰ ਇਨਕਮਿੰਗ ਅਤੇ ਮਿਸ ਕਾਲ ਅਲਰਟ, ਆਰ.ਟੀ.ਐੱਮ.ਆਈ. ਦੇ ਨਾਲ ਟਾਈਮਿੰਗਸ ਵੀ ਵਿਖਾਉਂਦਾ ਹੈ। ਇਸਤੋਂ ਇਲਾਵਾ ਨਵਾਂ ਫਿਊਲ ਇੰਡੀਕੇਟਰ ਵੀ ਦਿੱਤਾ ਗਿਆ ਹੈ।
ਨਵੀਂ ਕਲਰ ਥੀਮ: ਇਹ ਸਕੂਟਰ 7 ਰੰਗਾਂ ’ਚ ਉਪਲੱਬਧ ਹੈ। ਇਨ੍ਹਾਂ ’ਚ ਨੈਕਸਸ ਬਲਿਊ ਵਿਸ਼ੇਸ਼ ਰੂਪ ਨਾਲ ਡੈਸਟਿਨੀ 125 ਐਕਸਟੈੱਕ ਲਈ ਬਣਾਇਆ ਗਿਆ ਹੈ।
ਇੰਜਣ: ਡੈਸਟਿਨੀ 125 ਐਕਸਟੈੱਕ 125 ਸੀਸੀ ਬੀ.ਐੱਸ.-VI ਇੰਜਣ ਦੇ ਨਾਲ ਆਉਂਦਾ ਹੈ, ਜੋ ਬਿਹਤਰੀਨ ਰਾਈਡ ਲਈ ਬਿਹਤਰੀਨ ਪਾਵਰ ਆਊਟਪੁਟ ਮਹੁੱਈਆ ਕਰਵਾਉਂਦਾ ਹੈ।
ਸੁਰੱਖਿਆ: ਇਸ ਸਕੂਟਰ ਨੂੰ ਰਾਈਡਰ ਅਤੇ ਪਿੱਛੇ ਬੈਠਣ ਵਾਲੇ ਦੋਵਾਂ ਲਈ ਬੇਹੱਦ ਸੁਰੱਖਿਅਤ ਬਣਾਇਆ ਗਿਆ ਹੈ। ਇਸ ਤਹਿਤ ਸਕੂਟਰ ’ਚ ਸਾਈਡ-ਸਟੈਂਡ ਵਿਜ਼ੁਅਲ ਇੰਡੀਕੇਸ਼ਨ ਅਤੇ ‘ਸਾਈਡ-ਸਟੈਂਡ ਇੰਜਣ ਕੱਟ ਆਫ’ ਉਪਲੱਬਧ ਹੈ।


Rakesh

Content Editor

Related News