ਹੀਰੋ ਦਾ ਨਵਾਂ ਸਕੂਟਰ ਹੋਇਆ ਮਹਿੰਗਾ, ਜਾਣੋ ਕਿੰਨੀ ਵਧੀ ਕੀਮਤ

07/25/2019 12:52:57 PM

ਆਟੋ ਡੈਸਕ– ਹੀਰੋ ਮੋਟੋਕਾਰਪ ਨੇ ਮਈ ’ਚ ਨਵਾਂ ਸਕੂਟਰ Maestro Edge 125 ਲਾਂਚ ਕੀਤਾ ਸੀ। ਇਸ ਨੂੰ ਤਿੰਨ ਵੇਰੀਐਂਟ (ਡਰੱਮ ਬ੍ਰੇਕ, ਡਿਸਕ ਬ੍ਰੇਕ ਅਤੇ ਫਿਊਲ ਇੰਜੈਕਟਿਡ) ’ਚ ਬਾਜ਼ਾਰ ’ਚ ਉਤਾਰਿਆ ਗਿਆਸੀ। ਇਨ੍ਹਾਂ ਦੀ ਕੀਮਤ 58,500 ਰੁਪਏ, 60,000 ਰੁਪਏ ਅਤੇ 62,700 ਰੁਪਏ ਸੀ। ਹੁਣ ਲਾਂਚਿੰਗ ਦੇ ਸਿਰਫ ਦੋ ਮਹੀਨੇ ਬਾਅਦ ਹੀ ਕੰਪਨੀ ਨੇ Maestro Edge 125 ਦੇ ਤਿੰਨਾਂ ਵੇਰੀਐਟਸ ਦੀ ਕੀਮਤ 500 ਰੁਪਏ ਵਧਾ ਦਿੱਤੀ ਹੈ। 

ਕੀਮਤਾਂ ’ਚ ਵਾਧੇ ਤੋਂ ਬਾਅਦ Maestro Edge 125  ਦਾ ਡਰੱਮ ਬ੍ਰੇਕ ਵੇਰੀਐਂਟ 59 ਹਜ਼ਾਰ ਰੁਪਏ, ਡਿਸਕ ਬ੍ਰੇਕ ਵੇਰੀਐਂਟ 60,500 ਰੁਪਏ ਅਤੇ ਫਿਊਲ ਇੰਜੈਕਟਿਡ ਵੇਰੀਐਂਟ 63,200 ਰੁਪਏ ਦਾ ਹੋ ਗਿਆ ਹੈ। ਇਹ ਕੀਮਤਾਂ ਐਕਸ ਸ਼ੋਅਰੂਮ ਦੀਆਂ ਹਨ। ਸਕੂਟਰ ਦੀਆਂ ਨਵੀਆਂ ਕੀਮਤਾਂ ਹੀਰੋ ਮੋਟੋਕਾਰਪ ਦੀ ਵੈੱਬਸਾਈਟ ’ਤੇ ਅਪਡੇਟ ਕਰ ਦਿੱਤੀਆਂ ਹਨ। ਕੰਪਨੀ ਨੇ ਕੀਮਤਾਂ ’ਚ ਵਾਧੇ ਲਈ ਕੋਈ ਖਾਸ ਕਾਰਨ ਨਹੀਂ ਦੱਸਿਆ ਪਰ ਸੰਭਾਵਨਾ ਹੈ ਕਿ ਲਾਗਤ ’ਚ ਵਾਧੇ ਕਾਰਨ ਹੀਰੋ ਨੇ ਇਹ ਕਦਮ ਚੁੱਕਿਆ ਹੈ। 

Maestro Edge 125 ਫਿਊਲ ਇੰਜੈਕਟਿਡ ਵੇਰੀਐਂਟ ’ਚ ਆਉਣ ਵਾਲਾ ਦੇਸ਼ ਦਾ ਪਹਿਲਾ ਸਕੂਟਰ ਹੈ। ਇਸ ਸਕੂਟਰ ਦੀ ਸਟਾਈਲਿੰਗ ਸ਼ਾਰਪ ਅਤੇ ਸਪੋਰਟੀ ਹੈ। ਕੰਪਨੀ ਨੇ ਇਸ ਨੂੰ ਨੌਜਵਾਨਾਂ ਨੂੰ ਧਿਆਨ ’ਚ ਰਖਦੇ ਹੋਏ ਡਿਜ਼ਾਈਨ ਕੀਤਾ ਹੈ। ਸਕੂਟਰ ’ਚ ਐਕਸਟਰਨਲ ਫਿਊਲ-ਫਿਲਰ ਕੈਪ ਅਤੇ ਡਿਜੀਟਲ ਐਨਾਲਾਗ ਇੰਸਟਰੂਮੈਂਟ ਕਲੱਸਟਰ ਹੈ। ਇਸ ਵਿਚ ਸਾਈਡ ਸਟੈਂਡ ਅਤੇ ਸਰਵਿਸ ਲਈ ਇੰਡੀਕੇਟਰ ਦੀ ਸੁਵਿਧਾ ਦਿੱਤੀ ਗਈ ਹੈ ਅਤੇ ਮੋਬਾਇਲ ਚਾਰਜਿੰਗ ਪੋਰਟ ਵੀ ਹੈ। 

ਸਕੂਟਰ ਦੇ ਫਰੰਟ ’ਚ ਟੈਲੀਸਕੋਪਿਕ ਫੋਰਕਸ ਅਤੇ ਰੀਅਰ ’ਚ ਮੋਨੋਸ਼ਾਕ ਸਸਪੈਂਸ਼ਨ ਹਨ. ਇਸ ਦਾ ਫਰੰਟ ਵ੍ਹੀਲ 12 ਇੰਚ ਅਤੇ ਰੀਅਰ ਵ੍ਹੀਲ 10 ਇੰਚ ਦਾ ਹੈ। ਸਕੂਟਰ 4 ਮੈਟ ਫਿਨਿਸ਼ ਕਲਰ ਆਪਸ਼ਨ- ਬਲਿਊ, ਬ੍ਰਾਊਨ, ਗ੍ਰੇ ਅਤੇ ਰੈੱਡ ’ਚ ਉਪਲੱਬਧ ਹੈ। ਬਿਹਤਰ ਮਾਈਲੇਜ ਲਈ ਇਸ ਵਿਚ ਹੀਰੋ ਦਾ ਸਟਾਰਟ-ਸਟਾਪ ਸਿਸਟਮ (Hero i3S) ਦਿੱਤਾ ਗਿਆ ਹੈ।