ਹੀਰੋ ਇਲੈਕਟ੍ਰਿਕ ਦਾ ਧਾਂਸੂ ਆਫਰ, ਖਰੀਦਣ ਤੋਂ ਬਾਅਦ ਪਸੰਦ ਨਾ ਆਉਣ ''ਤੇ ਵਾਪਸ ਹੋ ਜਾਵੇਗਾ ਸਕੂਟਰ

05/18/2020 2:30:24 PM

ਆਟੋ ਡੈਸਕ— ਹੀਰੋ ਇਲੈਕਟ੍ਰਿਕ ਆਪਣੇ ਗਾਹਕਾਂ ਲਈ ਧਾਂਸੂ ਆਫਰ ਲੈ ਕੇ ਆਈ ਹੈ। ਕੰਪਨੀ ਨੇ ਵੀਰਵਾਰ ਨੂੰ ਥ੍ਰੀ-ਡੇਅ ਰਟਿਰਨ ਆਫਰ ਦਾ ਐਲਾਨ ਕੀਤਾ। ਇਸ ਆਫਰ ਤਹਿਤ ਗਾਹਕ ਨੂੰ ਹੀਰੋ ਇਲੈਕਟ੍ਰਿਕ ਦਾ ਕੋਈ ਪ੍ਰੋਡਕਟ ਆਨਲਾਈਨ ਖਰੀਦਣਾ ਹੋਵੇਗਾ, ਜਿਸ ਤੋਂ ਬਾਅਦ ਉਹ ਤਿੰਨ ਦਿਨਾਂ ਤਕ ਇਸ ਦਾ ਇਸਤੇਮਾਲ ਕਰਕੇ ਦੇਖ ਸਕਦੇ ਹਨ। ਜੇਕਰ ਗਾਹਕ  ਨੂੰ ਹੀਰੋ ਦਾ ਪ੍ਰੋਡਕਟ ਪਸੰਦ ਨਹੀਂ ਆਉਂਦਾ ਤਾਂ ਉਹ 3 ਦਿਨਾਂ ਦੇ ਅੰਦਰ ਇਹ ਪ੍ਰੋਡਕਟ ਵਾਪਸ ਕਰ ਸਕਦਾ ਹੈ ਅਤੇ ਕੰਪਨੀ ਉਸ ਨੂੰ ਪੂਰੇ ਪੈਸੇ ਰਿਫੰਡ ਕਰ ਦੇਵੇਗੀ। 


PunjabKesari
ਇਸ ਆਫਰ ਦਾ ਫਾਇਦਾ ਸਿਰਫ ਆਨਲਾਈਨ ਖਰੀਦ ਕਰਨ ਵਾਲੇ ਗਾਹਕਾਂ ਨੂੰ ਹੀ ਮਿਲੇਗਾ। ਹਾਲਾਂਕਿ ਇਹ ਆਫਰ ਫਲੈਸ਼ ਲੀਡ-ਐਸਿਡ ਲੋਅ ਸਪੀਡ ਮਾਡਲ 'ਤੇ ਲਾਗੂ ਹੋਵੇਗਾ। ਦੱਸ ਦੇਈਏ ਕਿ ਗਾਹਕਾਂ ਨੂੰ ਆਕਰਸ਼ਿਤਕਰਨ ਲਈ ਕੰਪਨੀ ਆਨਲਾਈਨ ਬੁਕਿੰਗ 'ਤੇ 3,000 ਰੁਪਏ ਤੋਂ 4,000 ਰੁਪਏ ਤਕ ਦਾ ਡਿਸਕਾਊਂਟ ਵੀ ਆਫਰ ਕਰ ਰਹੀ ਹੈ। ਲਾਕਡਾਊਨ 'ਚ ਢਿੱਲ ਮਿਲਣ ਤੋਂ ਬਾਅਦ ਦੇਸ਼ ਭਰ 'ਚ ਕੰਪਨੀ ਦੇ 150 ਤੋਂ ਜ਼ਿਆਦਾ ਸ਼ੋਅਰੂਮ ਖੁੱਲ੍ਹ ਚੁੱਕੇ ਹਨ।


Rakesh

Content Editor

Related News