ਹੀਰੋ ਨੇ ਲਾਂਚ ਕੀਤਾ ਡੈਸਟਿਨੀ 125 ਦਾ ਨਵਾਂ ਮਾਡਲ, ਜਾਣੋ ਕੀਮਤ

03/24/2021 2:52:46 PM

ਆਟੋ ਡੈਸਕ– ਹੀਰੋ ਮੋਟੋਕਾਰਪ ਨੇ ਅਜੇ ਕੁਝ ਦਿਨ ਪਹਿਲਾਂ ਹੀ ਆਪਣੇ ਮੋਟਰਸਾਈਕਲ ਅਤੇ ਸਕੂਟਰ ਦੇ 100 ਮਿਲੀਅਨ ਐਡੀਸ਼ਨ ਨੂੰ ਬਾਜ਼ਾਰ ’ਚ ਉਤਾਰਿਆ ਹੈ। ਹੁਣ ਹੀਰੋ ਆਪਣੇ ਲੋਕਪ੍ਰਸਿੱਧ ਸਕੂਟਰ ਡੈਸਟਿਨੀ 125 ਦੇ ਪਲੈਟਿਨਮ ਐਡੀਸ਼ਨ ਨੂੰ ਲੈ ਕੇ ਆਈ ਹੈ ਜਿਸ ਦੀ ਕੀਮਤ 72,050 ਰੁਪਏ ਹੈ। ਕੰਪਨੀ ਨੇ ਇਸ ਸਕੂਟਰ ’ਚੇ ਕੁਝ ਨਵੇਂ ਫੀਚਰਜ਼ ਦਿੱਤੇ ਹਨ। ਇਨ੍ਹਾਂ ’ਚ ਸਿਗਨੇਚਰ ਐੱਲ.ਈ.ਡੀ. ਗਾਈਡ ਲੈਂਪ, ਪ੍ਰੀਮੀਅਮ ਬੈਜ਼ਿੰਗ ਅਤੇ ਨਵੇਂ ਬਲੈਕ ਐਂਡ ਕ੍ਰੋਮ ਥੀਮ ਦੇ ਨਾਲ ਸ਼ੀਟ ਮੈਟਲ ਬਾਡੀ ਦਿੱਤੀ ਗਈ ਹੈ। 

ਹੀਰੋ ਮੋਟੋਕਾਰਪ ਦੇ ਸਟ੍ਰੈਟੇਜੀ ਅਤੇ ਗਲੋਬਲ ਪ੍ਰੋਡਕਟ ਪਲਾਨਿੰਗ ਦੇ ਹੈੱਡ, ਮਾਲੋ ਲੇ ਮੇਸੋਨ ਨੇ ਕਿਹਾ ਹੈ ਕਿ 125 ਸੀਸੀ ਸੈਗਮੈਂਟ ’ਚ ਡੈਸਟਿਨੀ 125 ਇਕ ਪ੍ਰਮੁੱਖ ਸਕੂਟਰ ਹੈ ਜਿਸ ਨੂੰ ਲਾਂਚ ਤੋਂ ਬਾਅਦ ਹੀ ਗਾਹਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਨਵੇਂ ਪਲੈਟਿਨਮ ਮਾਡਲ ਦੇ ਨਾਲ ਅਸੀਂ ਡੈਸਟਿਨੀ ਪੋਰਟਫੋਲੀਓ ’ਚ ਇਕ ਬਿਹਤਰ ਆਪਸ਼ਨ ਜੋੜ ਰਹੇ ਹਾਂ। 

ਇੰਜਣ
ਨਵੇਂ ਡੈਸਟਿਨੀ 125 ਪਲੈਟਿਨਮ ਸਕੂਟਰ ’ਚ ਬੀ.ਐੱਸ.-6 ਇੰਜਣ ਹੈ ਅਤੇ ਇਸ ਵਿਚ ਪ੍ਰੋਗਰਾਮਡ ਫਿਊਲ ਇੰਜੈਕਸ਼ਨ ਤਕਨੀਕ ਵੀ ਮਿਲਦੀ ਹੈ। ਇਹ ਇੰਜਣ 7,000 ਆਰ.ਪੀ.ਐੱਮ. ’ਤੇ 9 ਬੀ.ਐੱਚ.ਪੀ. ਦੀ ਪਾਵਰ ਅਤੇ 10.4 ਐੱਨ.ਐੱਮ.  ਦਾ ਟਾਰਕ ਜਨਰੇਟ ਕਰਦਾ ਹੈ। ਇਸ ਵਿਚ ਹੀਰੋ ਦੀ ਪੇਟੈਂਟ ਕਰਵਾਈ ਹੋਈ i3S (ਆਈਡਲ ਸਟਾਪ ਸਟਾਰਟ) ਤਕਨੀਕ ਦੀ ਸਹੂਲਤ ਵੀ ਮਿਲਦੀ ਹੈ। 

ਖ਼ਾਸ ਫੀਚਰ
ਇਸ ਵਿਚ ਡਿਜੀਟਲ-ਐਨਾਲਾਗ ਸਪੀਡੋਮੀਟਰ, ਸਾਈਡ ਸਟੈਂਡ ਇੰਡੀਕੇਟਰ ਅਤੇ ਸਰਵਿਸ ਡਿਊ ਰਿਮਾਇੰਡਰ ਵਰਗੇ ਫੀਚਰਜ਼ ਮਿਲਦੇ ਹਨ। ਸਟਾਈਲਿੰਗ ਲਈ ਨਵੀਂ ਡੈਸਟਿਨੀ 125 ਪਲੈਟਿਨਮ ’ਚ ਕ੍ਰੋਮ ਹੈਂਡਲ ਬਾਰ ਅਤੇ ਨਵੇਂ ਕ੍ਰੋਮ ਮਿਰਰ ਦਿੱਤੇ ਗਏ ਹਨ। ਪ੍ਰੀਮੀਅਮ 3ਡੀ ਲੋਗੋ ਦੇ ਨਾਲ ਪਲੈਟਿਨਮ ਬੈਜ਼ਿੰਗ ਅਤੇ ਕਲਰਡ ਸੀਟਾਂ ਇਸ ਵਿਚ ਮਿਲਦੀਆਂ ਹਨ। 


Rakesh

Content Editor

Related News