ਵਕੀਲ ਵੀ ਹੋ ਗਏ ਆਨਲਾਈਨ, ਇਨ੍ਹਾਂ ਵੈੱਬਸਾਈਟਾਂ ਤੋਂ ਲੈ ਸਕਦੇ ਹੋ ਕਾਨੂੰਨੀ ਸਲਾਹ

01/17/2020 1:54:08 PM

ਗੈਜੇਟ ਡੈਸਕ– ਅੱਜ ਦੇ ਦੌਰ ’ਚ ਕੋਚਿੰਗ ਤੋਂ ਲੈ ਕੇ ਟ੍ਰੇਨ ਬੁਕਿੰਗ ਤਕ ਸਭ ਕੁਝ ਆਨਲਾਈਨ ਹੋ ਗਿਆ ਹੈ। ਸਮੇਂ ਦੇ ਨਾਲ-ਨਾਲ ਪੂਰੀ ਦੁਨੀਆ ਡਿਜੀਟਲ ਹੋ ਰਹੀ ਹੈ। ਇਸੇ ਗੱਲ ’ਤੇ ਧਿਆਨ ਦਿੰਦੇ ਹੋਏ ਵਕੀਲ ਵੀ ਹੁਣ ਆਨਲਾਈਨ ਆ ਗਏ ਹਨ। ਕਈ ਵੈੱਬਸਾਈਟਾਂ ਲਾਂਚ ਹੋ ਚੁੱਕੀਆਂ ਹਨ ਜਿਨ੍ਹਾਂ ਰਾਹੀਂ ਤੁਸੀਂ ਹਰ ਮਾਮਲੇ ਲਈ ਵਕੀਲਾਂ ਦੀ ਸਲਾਹ ਲੈ ਸਕਦੇ ਹੋ ਅਤੇ ਉਨ੍ਹਾਂ ਨੂੰ ਹਾਇਰ ਵੀ ਕਰ ਸਕਦੇ ਹਨ। ਅੱਜ ਅਸੀਂ ਤੁਹਾਨੂੰ ਇਨ੍ਹਾਂ ਹੀ ਵੈੱਬਸਾਈਟਾਂ ਬਾਰੇ ਦੱਸਣ ਜਾ ਰਹੇ ਹਾਂ। 

Legistify
ਇਹ ਇਕ ਮੰਨੀ-ਪ੍ਰਮੰਨੀ ਕਾਨੂੰਨੀ ਵੈੱਬਸਾਈਟ ਹੈ ਜਿਸ ਵਿਚ ਤੁਸੀਂ ਆਪਣੀ ਜੇਬ ਨੂੰ ਧਿਆਨ ’ਚ ਰੱਖਦੇ ਹੋਏ ਵਕੀਲ ਨੂੰ ਹਾਇਰ ਕਰ ਸਕਦੇ ਹੋ। Legistify ਵੈੱਬਸਾਈਟ ਦਾ ਦਾਅਵਾ ਹੈ ਕਿ ਹੁਣ ਤਕ 70 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਕਾਨੂੰਨੀ ਮਦਦ ਕੀਤੀ ਗਈ ਹੈ। ਐਮਾਜ਼ਾਨ, ਸਨੈਪਡੀਲ ਅਤੇ ਓਯੋ ਵਰਗੀਆਂ ਕੰਪਨੀਆਂ ਦੀ ਵੀ ਮਦਦ ਲੈਜੀਸਟੀਫਾਈ ਕਰ ਰਹੀਆਂ ਹਨ। ਇਸ ਵੈੱਬਸਾਈਟ ਦੇ ਨਾਲ ਦੇਸ਼ ਦੇ 700 ਸ਼ਹਿਰਾਂ ਦੇ ਵਕੀਲ ਜੁੜੇ ਹੋਏ ਹਨ। 

LawRato
ਆਨਲਾਈਨ ਵਕੀਲਾਂ ਦੀ ਸਲਾਹ ਲਈ ਤੁਸੀਂ LawRato ਵੈੱਬਸਾਈਟ ਦਾ ਵੀ ਇਸਤੇਮਾਲ ਕਰ ਸਕਦੇ ਹੋ। ਇਸ ਦੀ ਖਾਸੀਅਤ ਹੈ ਕਿ ਸ਼ਹਿਰ ਦੇ ਹਿਸਾਬ ਨਾਲ ਵਕੀਲਾਂ ਨੂੰ ਸਰਚ ਕਰਨ ਅਤੇ ਉਨ੍ਹਾਂ ਨਾਲ ਗੱਲ ਦਾ ਖਾਸ ਫੀਚਰ ਇਸ ਵਿਚ ਦਿੱਤਾ ਗਿਆ ਹੈ ਜੋ ਇਸ ਨੂੰ ਹੋਰ ਵੈੱਬਸਾਈਟਾਂ ਤੋਂ ਅਲੱਗ ਬਣਾਉਂਦਾ ਹੈ। 

vakilsearch
ਇਸ ਵੈੱਬਸਾਈਟ ’ਤੇ ਤੁਸੀਂ ਵਕੀਲਾਂ ਬਾਰੇ ਜਾਣਕਾਰੀ ਲੈਣ ਤੋਂ ਇਲਾਵਾ ਉਨ੍ਹਾਂ ਤੋਂ ਅਪੁਆਇੰਟਮੈਂਟ ਵੀ ਫਿਕਸ ਕਰ ਸਕਦੇ ਹੋ। ਇਸ ਤੋਂ ਇਲਾਵਾ vakilsearch ਵੈੱਬਸਾਈਟ ’ਚ ਰੈਂਟਲ ਅਤੇ ਐਂਪਲਾਈਮੈਂਟ ਐਗਰੀਮੈਂਟ ਵਰਗੀਆਂ ਸੁਵਿਧਾਵਾਂ ਵੀ ਮਿਲਦੀਆਂ ਹਨ।