ਅਸੁਸ ਦੇ ਇਸ ਸਮਾਰਟਫੋਨ ਦੀ ਕੀਮਤ ''ਚ ਹੋਈ ਭਾਰੀ ਕਟੌਤੀ
Wednesday, Mar 01, 2017 - 02:58 PM (IST)

ਜਾਲੰਧਰ- ਜੇਕਰ ਤੁਸੀਂ ਘੱਟ ਕੀਮਤ ''ਚ ਵਧੀਆ ਫੀਚਰ ਅਤੇ ਬਿਹਤਰੀਨ ਪਰਫਾਰਮੈਂਸ ਵਾਲਾ ਸਮਾਰਟਫੋਨ ਖਰੀਦਣਾ ਚਾਹੁੰਦੇ ਹੈ ਤਾਂ ਤੁਹਾਡੇ ਕੋਲ ਇਹ ਸੁਨਹਿਰੀ ਮੌਕਾ ਹੈ । ਤੁਹਾਨੂੰ ਦੱਸ ਦਈਏ ਕਿ ਮੁੰਬਈ ਆਧਾਰਿਤ ਮਹੇਸ਼ ਟੈਲੀਕਾਮ ਨੇ ਆਪਣੇ ਟਵਿਟਰ ਹੈਂਡਲ ਦੇ ਰਾਹੀਂ ਇਹ ਜਾਣਕਾਰੀ ਦਿੱਤੀ ਹੈ ਕਿ ਅਸੁਸ ਜ਼ੈੱਨਫੋਨ ਸੈਲਫੀ ZD551KL ਸਮਾਰਟਫੋਨ ਦੀ ਕੀਮਤ ''ਚ 3,000 ਰੁਪਏ ਦੀ ਕਟੌਤੀ ਕੀਤੀ ਗਈ ਹੈ । ਪਿਛਲੇ ਸਾਲ 12,999 ਰੁਪਏ ਦੀ ਕੀਮਤ ''ਚ ਲਾਂਚ ਹੋਏ ਇਸ ਸਮਾਰਟਫੋਨ ਨੂੰ ਤੁਸੀਂ 9,999 ਰੁਪਏ ''ਚ ਖਰੀਦ ਸਕਦੇ ਹੋ । ਤੁਹਾਨੂੰ ਦੱਸ ਦਈਏ ਕਿ ਮਹੇਸ਼ ਟੈਲੀਕਾਮ ਤੋਂ ਇਲਾਵਾ ਇਸ ਸਮਾਰਟਫੋਨ ਦੀ ਕੀਮਤ ''ਚ ਕਟੌਤੀ ਦੀ ਖਬਰ ਅਸੁਸ ਦੁਆਰਾ ਨਹੀਂ ਆਈ ਹੈ।
ਅਸੁਸ ਜ਼ੈੱਨਫੋਨ ਸੈਲਫੀ ZD551KL ਦੇ ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 5.5-ਇੰਚ ਦੀ 684 9PS ਡਿਸਪਲੇ, ਆਕਟਾ-ਕੋਰ ਕੁਆਲਕਾਮ ਸਨੈਪਡਰੈਗਨ 615 ਪ੍ਰੋਸੈਸਰ ਅਤੇ 3ਜੀ.ਬੀ. ਰੈਮ ਦੇ ਨਾਲ 16ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 128ਜੀ.ਬੀ.ਤੱਕ ਵਧਾਇਆ ਜਾ ਸਕਦਾ ਹੈ।
ਫੋਟੋਗ੍ਰਾਫੀ ਲਈ ਇਸ ਸਮਾਰਟਫੋਨ ''ਚ 13MP ਦਾ ਸੇਲਫੀ ਕੈਮਰਾ f/2.2 ਅਪਰਚਰ, ਵਾਈਡ ਐਂਗਲ 88-ਡਿਗਰੀ ਲੈਂਜ਼, ਡਿਊਲ ਕਲਰ ਰਿਅਲ ਟੋਨ ਫ਼ਲੈਸ਼ ਅਤੇ ਸੈਲਫੀ ਮਨੋਰਮਾ ਵੀ ਦਿੱਤਾ ਗਿਆ ਹੈ । ਨਾਲ ਹੀ ਦੱਸ ਦਈਏ ਕਿ ਇਸ ਵਿਚ 13MP ਦਾ ਹੀ ਰਿਅਰ ਕੈਮਰਾ f/2.0 ਅਪਰਚਰ, ਆਟੋ ਲੇਜ਼ਰ ਫੋਕਸ ਲੈਂਜ਼ ਅਤੇ ਡਿਊਲ ਕਲਰ ਰਿਅਲ ਟੋਨ ਫ਼ਲੈਸ਼ ਦੇ ਨਾਲ ਦਿੱਤਾ ਗਿਆ ਹੈ । ਫੋਨ ਐਂਡਰਾਇਡ ਲਾਲੀਪਾਪ ਆਪਰੇਟਿੰਗ ਸਿਸਟਮ ''ਤੇ ਚੱਲਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 3,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।