ਇਹ ਹਨ 2015 ਦੇ ਟਾਪ 10 Headphones

Tuesday, Oct 20, 2015 - 06:24 PM (IST)

ਇਹ ਹਨ 2015 ਦੇ ਟਾਪ 10 Headphones

ਜਲੰਧਰ- ਚੰਗਾ ਸਾਮਾਨ ਕਦੇ ਵੀ ਸਸਤੇ ''ਚ ਨਹੀਂ ਮਿਲਦਾ ਪਰ ਫਿਰ ਵੀ ਟਾਪ-ਟਿਅਰ ਹੈੱਡਫੋਨਸ ਆਪਣੇ ਟਾਈਨੀ ਫੀਚਰਸ ਨਾਲ ਸਭ ਤੋਂ ਸਸਤੇ ਮਿਲ ਸਕਦੇ ਹਨ। ਇਸ ਸਾਲ ਕਿਫਾਇਤੀ ਹੈੱਡਫੋਨਸ ਦੀ ਸੂਚੀ ਤਿਆਰ ਕੀਤੀ ਗਈ ਹੈ ਜਿਸ ਵਿੱਚ ਹਰ ਬ੍ਰਾਂਡ ਦਾ ਇਕ ਹੈੱਡਫੋਨ ਮਿਲ ਹੀ ਜਾਂਦਾ ਹੈ ਜੋ ਯੂਜ਼ਰ ਦੀ ਰੇਂਜ ''ਚ ਆ ਸਕੇ।  ਕਾਫ਼ੀ ਸਮਾਂ ਸੁਣਨ ਤੋਂ ਬਾਅਦ ਇਨ੍ਹਾਂ ਹੈੱਡਫੋਨਸ ਨੂੰ ਅਲਫਬੇਟਿਕਲ ਆਡਰ ''ਚ ਨਿਰਧਾਰਤ ਕੀਤਾ ਗਿਆ ਹੈ।

Abyss AB-1266 -Abyss

ਇਸ ਮਾਡਲ ਨੂੰ ਆਪਣੀ ਡਾਇਨਾਮਿਕ ਅਤੇ ਬਿਹਤਰੀਨ ਆਵਾਜ਼ ਦੇ ਲਈ ਪੇਸ਼ ਕੀਤਾ ਹੈ। ਇਸ ਵਿੱਚ ਡੀਪ ਬਾਸ ਦੇ ਨਾਲ ਬਹੁਤ ਆਰਾਮਦਾਇਕ AB-1266''s ਇਅਰ ਪੈਡਸ ਦਿੱਤੇ ਗਏ ਹਨ। ਜੋ ਇਸ ਨੂੰ ਕਾਫ਼ੀ ਹੈਵੀ ਹੈੱਡਫੋਨ ਬਣਾਉਂਦੇ ਹਨ। Abyss AB-1266 ਇਸ ਸੂਚੀ ਵਿੱਚ ਸਭ ਤੋਂ ਮਹਿੰਗੇ ਹੈੱਡਫੋਨਸ ਹਨ ਅਤੇ ਇਸ ਦੀ ਕੀਮਤ US ''ਚ $5495 ਅਤੇ UK ''ਚ £4254 ਰੱਖੀ ਗਈ ਹੈ।

AKG K812 

ਇਨ੍ਹਾਂ ਹੈਡਫੋਨਸ ''ਚ ਸਾਊਂਡ ਸਟੇਜ਼ ਦਿੱਤੀ ਗਈ ਹੈ ਜੋ ਇਸ ਨੂੰ ਦੂਜੇ ਹੈੱਡਫੋਨਸ ਦੇ ਮੁਕਾਬਲੇ ਵਾਈਡਰ ਅਤੇ ਡੀਪਰ ਬਣਾਊਂਦੀ ਹੈ। ਇਹ ਹੈੱਡਫੋਨਸ ਸਿਰਫ਼ ਪ੍ਰੋ ਮਾਰਕੀਟ ''ਚ ਵੇਚੇ ਜਾ ਰਹੇ ਹਨ, K812 ਨੂੰ ਯੂਜ਼ਰ ਨੇ ਵੀ ਐਕਯੂਰੇਟ ਡਿਵਾਈਸ ਦਾ ਦਰਜਾ ਦਿੱਤਾ ਹੈ। ਇਹ ਹੈੱਡਫੋਨ ਬਿਹਤਰੀਨ ਬਾਸ ਦਿੰਦੇ ਹਨ ਅਤੇ ਇਸ ਦੀ ਕੀਮਤ US ''ਚ $1,500, UK ''ਚ £1,149 ਰੱਖੀ ਗਈ ਹੈ।

Audeze LCD-4

ਇਨ੍ਹਾਂ ਦੇ ਨਾਲ ਸਊਂਡਸ ਬਾਰਡਰਸ ਲਵਲੀ ਹੋਂਣ ਦੇ ਨਾਲ ਊਬੇਰ-ਡਿਟੇਲਡ ਹੈਡਫੋਨਸ ਹਨ। ਇਸ ਵਿੱਚ ਸ਼ਾਨਦਾਰ ਮਿਡਰੇਂਜ ਦਿੱਤੀ ਗਈ ਹੈ ਜੋ ਲਾਈਫ-ਲਾਈਕ ਸਾਊਂਡ ਕੁਆਲਟੀ ਦਿੰਦੀ ਹੈ। ਇਨ੍ਹਾਂ ਦੀ ਕੀਮਤ US ''ਚ $3,995, UK ''ਚ £3,299 ਰੱਖੀ ਗਈ ਹੈ।

Audioquest NightHawk

ਇਸ ਸੂਚੀ ਵਿੱਚ ਜ਼ਿਆਦਾਤਰ ਰਿਚਰ ਅਤੇ ਫੂਲੀ ਬੈਲੇਂਸਡ ਵਾਲੇ ਹੈੱਡਫੋਨਸ ਹਨ ਅਤੇ ਇਸ ਵਿੱਚ ਸਵੀਟ ਟਨਲ ਬੈਲੇਂਸ ਵੀ ਦਿੱਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਸੁਣਨ ਵਾਲਿਆਂ ਦਾ ਇਹ ਵੀ ਕਹਿਣਾ ਹੈ ਕਿ ਇਸ ਵਿੱਚ ਕ੍ਰਿਸਪਨਸ ਦੀ ਹਲਕੀ ਜਿਹੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਆਮ ਤੌਰ ਤੇ ਇਹ ਹੈੱਡਫੋਨਸ ਮਹਿੰਗੇ ਘੱਟ ਅਤੇ ਜ਼ਿਆਦਾ ਆਰਾਮਦਾਇਕ ਹਨ। ਇਨ੍ਹਾਂ ਦੀ ਕੀਮਤ US ''ਚ $599 ਅਤੇ UK ''ਚ 499 ਰੱਖੀ ਗਈ ਹੈ।

Beyerdynamic T1 (2nd Generation)

ਇਹ ਹੈੱਡਫੋਨਸ ਅਸਲੀ T1 ਵਰਗੇ ਦਿੱਤੇ ਗਏ ਹਨ ਜੋ 2009 ਬਾਜ਼ਾਰ ''ਚ ਪੇਸ਼ ਕੀਤਾ ਗਿਆ ਸੀ ਪਰ ਇਸ ਵਾਰ ਇਸ ਦੀ ਸਾਊਂਡ ਕਾਫ਼ੀ ਅਲਗ ਹੈ। ਇਨ੍ਹਾਂ ਦੇ ਮੇਡ ਇੰਨ ਜਰਮਨੀ ਮਾਡਲ ਦੀ ਕੀਮਤ $1,099 ਅਤੇ US ਵਿੱਚ £732 ਰੱਖੀ ਗਈ ਹੈ । 

EnigmAcoustic Dharma D1000

ਇਸ ਵਿੱਚ ਟੂ ਡ੍ਰਾਈਵਰਸ ਦੇ ਨਾਲ ਹਾਈਬਰੀਡ ਡਿਜ਼ਾਈਨ ਦਿੱਤਾ ਗਿਆ ਹੈ ਜਿਸ ਵਿੱਚ ਇਕ ਕੱਪ ਇਲੈਕਟ੍ਰੋਸਟੈਟਿਕ ਅਤੇ ਡਾਇਨਾਮਿਕ ਦਿੱਤਾ ਗਿਆ ਹੈ। ਇਸ ਦੇ ਨਾਲ ਇਸ ਵਿੱਚ ਉੱਚ ਪੱਧਰ ਟ੍ਰਾਂਸਪਰੈਂਸੀ ਵੀ ਦਿੱਤੀ ਜਾ ਰਹੀ ਹੈ। ਇਨ੍ਹਾਂ ਹੈੱਡਫੋਨਸ ਦੀ ਕੀਮਤ US ''ਚ $1195 ਰੱਖੀ ਗਈ ਹੈ।

Hifiman HE1000

ਇਨ੍ਹਾਂ ਹੈੱਡਫੋਨਸ ਵਿੱਚ ਅਸਾਧਾਰਨ ਕਲੈਰਟੀ ਦਿੱਤੀ ਜਾ ਰਹੀ ਹੈ। ਇਹ ਇਕ ਵੱਡੇ ਹੈੱਡਫੋਨਸ ਹਨ ਜੋ ਕਾਫ਼ੀ ਆਰਾਮਦਾਇਕ ਹਨ। ਇਨ੍ਹਾਂ ਦੀ ਕੀਮਤ US ''ਚ $2,999 ਅਤੇ UK ''ਚ £2,199 ਰੱਖੀ ਗਈ ਹੈ।

KingSound KS-H3

ਇਹ ਇਕ ਆਰਾਮਦਾਇਕ ਇਲੈਕਟ੍ਰੋਸਟੇਟਿਕ ਹੈੱਡਫੋਨ ਹੈ ਜੋ ਅਲਟੀਮੇਟ ਟ੍ਰਾਂਸਪੈਰੰਸੀ ਅਤੇ KS-H3 ਦੇ ਮਾਇੰਡਬਲੋਇੰਗ ਤਜ਼ਰਬੇ ਨੂੰ ਪੇਸ਼ ਕਰਦਾ ਹੈ। ਇਸ ਦੀ ਕੀਮਤ US ''ਚ $1,250 ਰੱਖੀ ਗਈ ਹੈ।

MrSpeakers Ether

ਇਸ ਹੈੱਡਫੋਨ ''ਚ ਬਰੀਥ ਮਿਯੂਜ਼ਿਕ ਦਿੱਤਾ ਗਿਆ ਹੈ ਜੋ ਕਾਫੀ ਹਲਕਾ ਅਨੁਭਵ ਦਿੰਦਾ ਹੈ ਇਨ੍ਹਾਂ ਦੀ ਕੀਮਤ US ''ਚ $1,500 ਰੱਖੀ ਗਈ ਹੈ।

Sony MDR Z7

ਇਹ ਪੂਰੀ ਤਰ੍ਹਾਂ ਕਲੋਜਡ ਹੈੱਡਫੋਨ ਹੈ ਜੋ ਐਕਸਟਰਨਲ ਨਾਇਟਜ਼ ''ਚ ਵਧੀਆ ਅਤੇ ਵੱਖਰਾ ਅਨੁਭਵ ਦਿੰਦਾ ਹੈ ਇਸ ਦੀ ਸਾਊਂਡ ਕੁਆਲਿਟੀ ਕਾਫ਼ੀ ਲਿਨੀਅਰ ਅਤੇ ਟ੍ਰਾਂਸਪੈਰੇਟ ਹੈ। ਇਸ ਦੀ ਕੀਮਤ US ''ਚ $700 ਰੱਖੀ ਗਈ ਹੈ।

 


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Related News