WhatsApp ’ਚ ਜੁੜਿਆ ਸ਼ਾਪਿੰਗ ਬਟਨ, ਹੁਣ ਸਿੱਧਾ ਚੈਟ ਰਾਹੀਂ ਕਰ ਸਕੋਗੇ ਖ਼ਰੀਦਦਾਰੀ

11/10/2020 5:43:27 PM

ਗੈਜੇਟ ਡੈਸਕ– ਮੈਸੇਜਿੰਗ ਐਪ ਵਟਸਐਪ ’ਚ ਨਵਾਂ ਸ਼ਾਪਿੰਗ ਬਟਨ ਜੋੜ ਦਿੱਤਾ ਗਿਆ ਹੈ। ਇਸ ਰਾਹੀਂ ਯੂਜ਼ਰਸ ਵਟਸਐਪ ਦੇ ਬਿਜ਼ਨੈੱਸ ਅਕਾਊਂਟਸ ਦਾ ਕੈਟਲਾਗ ਇਕ ਕਲਿੱਕ ’ਚ ਵੇਖ ਸਕਣਗੇ। ਨਵੇਂ ਸ਼ਾਪਿੰਗ ਬਟਨ ਨੂੰ ਵੀਡੀਓ ਕਾਲ ਬਟਨ ਦੇ ਨਾਲ ਲਗਾਇਆ ਗਿਆ ਹੈ। ਨਵੇਂ ਫੀਚਰ ਰਾਹੀਂ ਬਿਜ਼ਨੈੱਸ ਅਕਾਊਂਟਸ ਲਈ ਵਟਸਐਪ ’ਤੇ ਆਪਣੇ ਪ੍ਰੋਡਕਟਸ ਅਤੇ ਸਰਵਿਸ ਵਿਖਾਉਣਾ ਆਸਾਨ ਹੋ ਜਾਵੇਗਾ। 

ਇਹ ਵੀ ਪੜ੍ਹੋ– Galaxy Note 10 ਖ਼ਰੀਦਣ ਦਾ ਸ਼ਾਨਦਾਰ ਮੌਕਾ, ਕੀਮਤ ’ਚ ਹੋਈ ਵੱਡੀ ਕਟੌਤੀ

ਇੰਝ ਕੰਮ ਕਰੇਗਾ ਸ਼ਾਪਿੰਗ ਬਟਨ
ਵਟਸਐਪ ਸ਼ਾਪਿੰਗ ਬਟਨ ਯੂਜ਼ਰਸ ਨੂੰ ਕੰਪਨੀ ਵਲੋਂ ਆਫਰ ਕੀਤੀ ਜਾਣ ਵਾਲੀ ਗੁਡਸ ਅਤੇ ਸਰਵਿਸ ਦੀ ਜਾਣਕਾਰੀ ਉਪਲੱਬਦ ਕਰਵਾਏਗਾ। ਵਟਸਐਪ ਦਾ ਕਹਿਣਾ ਹੈ ਕਿ ਨਵੇਂ ਬਟਨ ਨਾਲ ਕਾਰੋਬਾਰੀਆਂ ਨੂੰ ਆਪਣੇ ਪ੍ਰੋਡਕਟਸ ਦੀ ਭਾਲ ’ਚ ਆਸਾਨੀ ਹੋਵੇਗੀ ਅਤੇ ਇਸ ਨਾਲ ਵਿਕਰੀ ਵਧਾਉਣ ’ਚ ਮਦਦ ਮਿਲ ਸਕੇਗੀ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਤਕ ਲੋਕਾਂ ਨੂੰ ਬਿਜ਼ਨੈੱਸ ਪ੍ਰੋਫਾਇਲ ’ਤੇ ਕਲਿੱਕ ਕਰਕੇ ਬਿਜ਼ਨੈੱਸ ਕੈਟਲਾਗ ਵੇਖਣਾ ਪੈਂਦਾ ਸੀ ਪਰ ਹੁਣ ਸਟੋਰਫਰੰਟ ਆਈਕਨ ਦੀ ਤਰ੍ਹਾਂ ਵਿਖਣ ਵਾਲੇ ਸ਼ਾਪਿੰਗ ਬਟਨ ਰਾਹੀਂ ਪਤਾ ਲਗਾਇਆ ਜਾ ਸਕੇਗਾ ਕਿ ਬਿਜ਼ਨੈੱਸ ਕੈਟਲਾਗ ਮੌਜੂਦ ਹੈ ਜਾਂ ਨਹੀਂ। ਇਸ ਤਰ੍ਹਾਂ ਯੂਜ਼ਰਸ ਸਿੱਧਾ ਪ੍ਰੋਡਕਟ ਦੀ ਬ੍ਰਾਊਜ਼ਿੰਗ ਕਰ ਸਕਦੇ ਹਨ ਅਤੇ ਸਿਰਫ ਇਕ ਵਾਰ ਟੈਪ ਕਰਕੇ ਪ੍ਰੋਡਕਟ ਬਾਰੇ ਕਨਵਰਸੇਸ਼ਨ ਵੀ ਸ਼ੁਰੂ ਕਰ ਸਕਦੇ ਹਨ। 

ਇਹ ਵੀ ਪੜ੍ਹੋ– ਹੁਣ WhatsApp ਰਾਹੀਂ ਕਰੋ ਪੈਸਿਆਂ ਦਾ ਲੈਣ-ਦੇਣ, ਮੈਸੇਜ ਭੇਜਣ ਤੋਂ ਵੀ ਆਸਾਨ ਹੈ ਤਰੀਕਾ

ਵਟਸਐਪ ਦਾ ਦਾਅਵਾ ਹੈ ਕਿ ਵਟਸਐਪ ਬਿਜ਼ਨੈੱਸ ਅਕਾਊਂਟਸ ’ਤੇ ਹਰ ਦਿਨ 17.5 ਕਰੋੜ ਯੂਜ਼ਰਸ ਮੈਸੇਜ ਕਰਦੇ ਹਨ। ਇਸ ਤੋਂ ਇਲਾਵਾ ਹਰ ਮਹੀਨੇ ਦੁਨੀਆ ਭਰ ’ਚ 4 ਕਰੋੜ ਤੋਂ ਜ਼ਿਆਦਾ ਲੋਕ (ਇਨ੍ਹਾਂ ’ਚੋਂ 30 ਲੱਖ ਸਿਰਫ ਭਾਰਤ ’ਚ) ਵਟਸਐਪ ’ਤੇ ਇਕ ਬਿਜ਼ਨੈੱਸ ਕੈਟਲਾਗ ਵੇਖਦੇ ਹਨ। ਨਵੇਂ ਸ਼ਾਪਿੰਗ ਬਟਨ ਰਾਹੀਂ ਨਾ ਸਿਰਫ ਯੂਜ਼ਰਸ ਨੂੰ ਸੁਵਿਧਾ ਹੋਵੇਗੀ, ਸਗੋਂ ਬਿਜ਼ਨੈੱਸ ਅਕਾਊਂਟਸ ਲਈ ਵੀ ਆਪਣੀ ਸਰਵਿਸ ਜਾਂ ਗੁਡਸ ਨੂੰ ਗਾਹਕਾਂ ਤਕ ਪਹੁੰਚਾਉਣ ’ਚ ਆਸਾਨੀ ਹੋਵੇਗੀ। 

Rakesh

This news is Content Editor Rakesh