ਆਈਫੋਨ ਨੂੰ ਸਪੋਟ ਕਰੇਗਾ Harman ਦਾ ਨਵਾਂ ਇੰਫੋਟੇਨਮੈਂਟ ਸਿਸਟਮ

02/26/2017 6:48:01 PM

ਜਲੰਧਰ: ਅਮਰੀਕੀ ਇਲੈਕਟਰੋਨਿਕ ਨਿਰਮਾਤਾ ਕੰਪਨੀ ਹਰਮਨ (Harman) ਨੇ ਪਹਿਲਾ ਵਾਇਰਲੈੱਸ ਇੰਫੋਟੇਨਮੈਂਟ ਸਿਸਟਮ ਬਣਾਇਆ ਹੈ ਜੋ ਵਾਈ-ਫਾਈ ਬਲੂਟੁੱਥ ਦੀ ਮਦਦ ਨਾਲ ਆਈਫੋਨ ਦੇ ਨਾਲ ਕੁਨੈੱਕਟ ਹੋ ਸਕਦਾ ਹੈ। ਹਰਮਨ ਨੇ ਇਸ ਨਵੇਂ ਐਪਲ ਕਾਰ ਪਲੇਅ ਸਿਸਟਮ ਨੂੰ ਜਨਵਰੀ ''ਚ ਪੇਸ਼ ਕੀਤੀ ਗਈ BMW 5  ਸੀਰੀਜ਼ ਸੇਡਾਨ ਕਾਰ ''ਚ ਸਭ ਤੋਂ ਪਹਿਲਾਂ ਲਗਾਇਆ ਗਿਆ ਹੈ। ਇਸ ਸਿਸਟਮ ਨਾਲ BMW 5 ਸੀਰੀਜ਼ ''ਚ ਆਪਸ਼ਨ ਅਸਿਸਟੈਂਟ ਡਰਾਈਵਿੰਗ ਮੋਡ, ਹੈੱਡ ਐਪ ਡਿਸਪਲੇ, ਵਾਇਸ ਅਤੇ ਗੈਸਚਰ ਕੰਟਰੋਲ ਦੀ ਸੁਵਿਧਾ ਮਿਲੇਗੀ। ਇਸ ਦੇ ਇਲਾਵਾ ਯੂਜ਼ਰਸ ਇਸ ਦੇ ਰਾਹੀ ਕਾਲਸ ਅਤੇ ਨੈਵੀਗੇਸ਼ਨ ਨੂੰ ਵੀ ਕੰਟਰੋਲ ਕਰ ਸਕਦਾ ਹੈ। ਹਰਮਨ ਨੇ ਫਿਲਹਾਲ ਇਸ ਸਿਸਟਮ ਦੀ ਕੀਮਤ ਦਾ ਕੋਈ ਖੁਲਾਸਾ ਨਹੀਂ ਕੀਤਾ ਹੈ। 

ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ALPINE ਨੇ ਜਨਵਰੀ ਮਹੀਨੇ ''ਚ ਆਯੋਜਿਤ ਕੀਤੇ ਗਏ CES 2017 ''ਚ iLX-107 ਨਾਂ ਦਾ ਰਿਸੀਵਰ ਪੇਸ਼ ਕੀਤਾ ਸੀ ਜੋ ਬਲੂਟੁੱਥ ਅਤੇ ਵਾਈ-ਫਾਈ ਨਾਲ ਕੁਨੈਕਟ ਹੋ ਕੇ ਕਾਰ ਪਲੇਅ ਦੀ ਸੁਵਿਧਾ ਦਿੰਦਾ ਹੈ।