ਹਾਰਲੇ ਡੇਵਿਡਸਨ ਦਾ 2017 ਮਾਡਲ ਰੇਂਜ ਭਾਰਤ ''ਚ ਲਾਂਚ
Tuesday, Nov 08, 2016 - 05:32 PM (IST)

ਜਲੰਧਰ- ਵਿਸ਼ਵ ਦੀ ਮਸ਼ਹੂਰ ਅਮਰੀਕਨ ਟੂ- ਵੀ੍ਹਲਰ ਕੰਪਨੀ ਹਾਰਲੇ-ਡੇਵਿਡਸਨ ਨੇ ਭਾਰਤ ''ਚ ਆਪਣੇ 2017 ਮਾਡਲ ਰੇਂਜ ਨੂੰ ਲਾਂਚ ਕੀਤਾ। ਇਸ ਰੇਂਜ ''ਚ ਹਾਰਲੇ- ਡੇਵਿਡਸਨ ਸਟਰੀਟ 750 ਦੇ ਅਪਗ੍ਰੇਡਡ ਵਰਜਨ ਸਹਿਤ ਦੋ ਨਵੀਆਂ ਬਾਈਕ ਵੀ ਲਾਂਚ ਕੀਤੀ ਗਈ। ਹਾਰਲੇ-ਡੇਵਿਡਸਨ ਸਟਰੀਟ 750 ਦੇ ਅਪਗ੍ਰੇਰਡਡ ਮਾਡਲ ਨੂੰ ਏ.ਬੀ. ਐੱਸ ਸਹਿਤ ਕਾਸਮੈਟਿਕ ਬਦਲਾਵ ਦੇ ਨਾਲ ਉਤਾਰਿਆ ਗਿਆ ਹੈ ਉਥੇ ਹੀ, ਦੋ ਨਵੀਂ ਬਾਇਕ ''ਚ ਹਾਰਲੇ-ਡੇਵਿਡਸਨ ਰੋਡਸਟਰ ਅਤੇ ਹਾਰਲੇ-ਡੇਵਿਡਸਨ ਰੋਡ ਗਲਾਇਡ ਸਪੈਸ਼ਲ ਸ਼ਾਮਿਲ ਹਨ।
ਹਾਰਲੇ-ਡੇਵਿਡਸਨ ਰੋਡਸਟਰ ''ਚ ਵੀ-ਟਵਿਨ 1,200 ਸੀ. ਸੀ, ਏਅਰ-ਕੂਲਡ ਇੰਜਣ ਲਗਾ ਹੈ। ਇਹ ਇੰਜਣ 96Nm ਦਾ ਅਧਿਕਤਮ ਟਾਰਕ ਦਿੰਦਾ ਹੈ। ਕੰਪਨੀ ਦੀ ਪਾਲਿਸੀ ਦੇ ਤਹਿਤ ਹਾਰਲੇ-ਡੇਵਿਡਸਨ ਕਦੇ ਵੀ ਆਪਣੀ ਮੋਟਰਸਾਈਕਲਾਂ ਦੇ ਪਾਵਰ ਦੇ ਬਾਰੇ ''ਚ ਕੋਈ ਜਾਣਕਾਰੀ ਨਹੀਂ ਦਿੰਦਾ। ਇਸ ਬਾਇਕ ''ਚ 4-ਇੰਚ ਡਿਜ਼ੀਟਲ ਇੰਸਟਰੂਮੇਂਟੇਸ਼ਨ ਲਗਾਇਆ ਗਿਆ ਹੈ ਜਿਸ ''ਚ ਸਪੀਡ, ਆਰ. ਪੀ. ਐੱਮ, ਟਾਇਮ, ਟ੍ਰੀਪ ਮੀਟਰ, ਗਿਅਰ ਇੰਡੀਕੇਟਰ ਆਦਿ ਦੀ ਜਾਣਕਾਰੀ ਮਿਲਦੀ ਹੈ।ਹਾਰਲੇ-ਡੇਵਿਡਸਨ ਰੋਡਸਟਰ ਦੀ ਕੀਮਤ 9.70 ਲੱਖ ਰੁਪਏ (ਐਕਸ-ਸ਼ੋਰੂਮ, ਦਿੱਲੀ) ਰੱਖੀ ਗਈ ਹੈ।
ਨਵੀਂ ਹਾਰਲੇ-ਡੇਵਿਡਸਨ ਰੋਡ ਗਲਾਇਡ ਸਪੇਸ਼ਲ ''ਚ ਨਵਾਂ 1,700 ਸੀ. ਸੀ ਵੀ- ਟਵਿਨ ਇੰਜਣ ਲਗਾ ਹੈ ਜੋ 150Nm ਦਾ ਅਧਿਕਤਮ ਟਾਰਕ ਦਿੰਦਾ ਹੈ। ਬਾਈਕ ''ਚ 6.5-ਇੰਚ ਟਚਸਕ੍ਰੀਨ ਇੰਫੋਟੇਨਮੇਂਟ ਸਿਸਟਮ, 2OOM ! “M 6.5 ਜੀ.ਟੀ ਆਡੀਓ ਸਿਸਟਮ ਅਤੇ ਐੱਡਜਸਟੇਬਲ ਰਿਅਰ ਸਸਪੇਂਸ਼ਨ ਲਗਾਇਆ ਗਿਆ ਹੈ। ਹਾਰਲੇ-ਡੈਵਿਡਸਨ ਰੋਡ ਗਲਾਇਡ ਸਪੈਸ਼ਲ ਦੀ ਦਿੱਲੀ ''ਚ ਐਕਸ-ਸ਼ੋਰੂਮ ਕੀਮਤ 32.81 ਲੱਖ ਰੁਪਏ ਰੱਖੀ ਗਈ ਹੈ। ਦੋਨੋਂ ਹੀ ਬਾਈਕਸ ਇਸ ਮਹੀਨੇ ਦੇ ਅੰਤ ਤੱਕ ਵਿਕਰੀ ਲਈ ਉਪਲੱਬਧ ਹੋਣਗੀਆਂ।