Harley-Davidson ਦੀਆਂ 2 ਨਵੀਆਂ ਬਾਈਕਸ ਭਾਰਤ ’ਚ ਲਾਂਚ, ਜਾਣੋ ਕੀਮਤ

03/15/2019 1:17:46 PM

ਆਟੋ ਡੈਸਕ– ਹਾਰਲੇ ਡੇਵੀਡਸਨ ਨੇ ਭਾਰਤ ’ਚ ਦੋ ਨਵੀਆਂ Forty Eight Special ਅਤੇ Street Glide Special ਲਾਂਚ ਕੀਤੀਆਂ ਹਨ। ਹਾਰਲੇ ਡੇਵੀਡਸਨ Forty Eight Special ਦੀ ਐਕਸ-ਸ਼ੋਅਰੂਮ ਕੀਮਤ 10.98 ਲੱਖਰੁਪਏ ਅਤੇ ਹਾਰਲੇ ਡੇਵੀਡਸਨ Street Glide Special ਦੀ ਐਕਸ-ਸ਼ੋਅਰੂਮ ਕੀਮਤ 30.53 ਰੁਪਏ ਹੈ। ਨਵੀਂ ਸਟਰੀਟ ਗਲਾਈਡ ਸਪੈਸ਼ਲ ਮੌਜੂਦਾ 2018 ਮਾਡਲ ਨੂੰ ਰਿਪਲੇਸ ਕਰੇਗੀ। ਦੋਵਾਂ ਬਾਈਕਸ ਦੇ ਸਟੈਂਡਰਡ ਮਾਡਲ ਵੀ ਮੌਜੂਦ ਹਨ। ਹਾਲਾਂਕਿ, ਭਾਰਤ ’ਚ ਸਿਰਫ Forty Eight ਦਾ ਹੀ ਸਟੈਂਡਰਡ ਵੇਰੀਐਂਟ ਉਪਲੱਬਧ ਹੈ। 

ਹਾਰਲੇ ਡੇਵੀਡਸਨ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਸੰਜੀਵ ਰਾਜ ਸ਼ੇਖਰਨ ਨੇ ਕਿਹਾ ਕਿ ਅਸੀਂ ਯਨੀਕੀ ਤੌਰ ’ਤੇ ਵੱਡੀਆਂ ਬਾਈਕਸ (1600cc ਤੋਂ ਉਪਰ) ਦੇ ਸੈਗਮੈਂਟ ’ਚ ਆਪਣੀ ਸਥਿਤੀ ਮਜਬੂਤ ਕਰਾਂਗੇ। ਅਜੇ ਦੇਸ਼ ’ਚ ਇਸ ਸੈਗਮੈਂਟ ਦੀਆਂ ਬਾਈਕਸ ਦੀ ਸਾਲਾਨਾ ਵਿਕਰੀ 600 ਤੋਂ ਕੁਝ ਜ਼ਿਆਦਾ ਹੈ। ਰਾਜ ਸ਼ੇਖਰਨ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਵੱਡੀਆਂ ਬਾਈਕਸ ਦੇ ਸੈਗਮੈਂਟ ’ਚ ਕੰਪਨੀ ਨੇ ਵਾਧਾ ਦਰਜ ਕੀਤਾ ਹੈ। ਕੰਪਨੀ ਨੇ ਪਿਛਲੇ ਸਾਲ ਦੇਸ਼ ’ਚ 3,000 ਤੋਂ ਜ਼ਿਆਦਾ ਬਾਈਕਸ ਦੀ ਵਿਕਰੀ ਕੀਤੀ ਸੀ। ਇਨ੍ਹਾਂ ’ਚ 5.33 ਲੱਖ ਰੁਪਏ ਦੀ ਸਟਰੀਟ 750 ਤੋਂ ਲੈ ਕੇ 50.53 ਲੱਖਰੁਪਏ ਦੀ ਸੀ.ਵੀ.ਓ. ਲਿਮਟਿਡ ਸ਼ਾਮਲ ਹਨ। ਛੋਟੀਆਂ ਬਾਈਕਸ ਉਤਾਰਨ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਸ ਦੀ ਕੋਈ ਸਮਾਂ ਮਿਆਦ ਨਹੀਂ ਹੈ। 

Forty-Eight Special
ਇਸ ਬਾਈਕ ’ਚ ਇਸ ਦੇ ਸਟੈਂਡਰਡ ਵੇਰੀਐਂਟ ਦੇ ਮੁਕਾਬਲੇ ਕੁਝ ਬਦਲਾਅ ਕੀਤੇ ਗਏ ਹਨ। ਇਸ ਵਿਚ ਅਲੱਗ ਡਿਜ਼ਾਈ ਦਾ ਟਾਲਬਾਈ ਹੈਂਡਲਬਾਰ ਅਤੇ ਫਿਊਲ ਟੈਂਕ ’ਤੇ ਨਵੇਂ ਗ੍ਰਾਫਿਕਸ ਹਨ। ਇਸ ਦਾ ਰੀਅਰ ਸਸਪੈਂਸ਼ਨ ਅਜਸਟੇਬਲ ਹੈ। ਬਾਈਕ ’ਚ 16-ਇੰਚ ਵ੍ਹੀਲਜ਼ ਹੈ ਅਤੇ ਇਸ ਦੀ ਫਿਊਲ ਟੈਂਕ ਕਪੈਸਿਟੀ 8.2 ਲੀਟਰ ਹੈ। ਹਾਲਾਂਕਿ, ਬਾਈਕ ਦਾ ਇੰਜਣ ਸਟੈਂਡਰਡ ਵੇਰੀਐਂਟ ’ਚ ਦਿੱਤਾ ਗਿਆ 1,202cc, ਏਅਰ-ਕੂਲਡ, ਵੀ-ਟਵਿਨ ਇੰਜਣ ਹੀ ਹੈ। ਇਹ ਇੰਜਣ 90 Nm ਦਾ ਟਾਰਕ ਪੈਦਾ ਕਰਦਾ ਹੈ, ਜਦੋਂ ਕਿ ਇਸ ਵੇਰੀਐਂਟ ’ਚ ਇੰਜਣ ਦੀ ਪਾਵਰ ਦੀ ਜਾਣਕਾਰੀ ਅਜੇ ਕੰਪਨੀ ਨੇ ਨਹੀਂ ਦਿੱਤੀ। 

Street Glide Special 
ਇਸ ਵੱਡੀ ਕਰੂਜ਼ਰ ਬਾਈਕ ’ਚ 1,868cc ਦਾ ਇੰਜਣ ਹੈ ਜੋ 163 Nm ਦਾ ਟਾਰਕ ਪੈਦਾ ਕਰਦਾ ਹੈ। ਇਸ ਵਿਚ 6.5-ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਦਿੱਤਾ ਗਿਆ ਹੈ। ਇਸ ਨਾਲ ਮਿਊਜ਼ਿਕ, ਫੋਨ ਕਾਲਸ, ਮੈਸੇਜ ਅਤੇ ਨੈਵੀਗੇਸ਼ਨ ਦੀ ਸੁਵਿਧਾ ਮਿਲਦੀ ਹੈ। ਬਾਈਕ ’ਚ 22.7-ਲੀਟਰ ਦਾ ਫਿਊਲ ਟੈਂਕ ਹੈ। ਬਿਨਾਂ ਫਿਊਲ ਬਾਈਕ ਦਾ ਭਾਰ 362 ਕਿਲੋਗ੍ਰਾਮ ਹੈ।