ਅੱਜ ਹੈ ਐਪਲ ਦੇ ਸੰਸਥਾਪਕ ‘ਸਟੀਵ ਜਾਬਸ’ ਦਾ ਜਨਮਦਿਨ, ਜਾਣੋ ਉਨ੍ਹਾਂ ਨਾਲ ਜੁੜੀਆਂ ਕੁਝ ਖਾਸ ਗੱਲਾਂ

02/24/2020 1:34:03 PM

ਗੈਜੇਟ ਡੈਸਕ– ਅੱਜ ਯਾਨੀ 24 ਫਰਵਰੀ ਨੂੰ ਐਪਲ ਦੇ ਸੰਸਥਾਪਕ ਸਟੀਵ ਜਾਬਸ ਦਾ ਜਨਮਦਿਨ ਹੈ, ਜਿਨ੍ਹਾਂ ਨੇ ਟੈਕਨਾਲੋਜੀ ਦੀ ਦੁਨੀਆ ’ਚ ਬਹੁਤ ਹੀ ਵੱਡੀ ਭੂਮਿਕਾ ਨਿਭਾਈ ਹੈ। ਐਪਲ ਦੇ ਪਹਿਲੇ ਆਈਫੋਨ ਨੂੰ ਲਾਂਚ ਕਰ ਕੇ ਉਨ੍ਹਾਂ ਨੇ ਮੋਬਾਇਲ ਫੋਨਜ਼ ’ਚ ਕ੍ਰਾਂਤੀ ਲਿਆਉਣ ਦਾ ਕੰਮ ਕੀਤਾ। ਸਟੀਵਨ ਪਾਲ ਜਾਬਸ ਦਾ ਜਨਮ 24 ਫਰਵਰੀ 1955 ’ਚ ਸੈਨ ਫ੍ਰਾਂਸਿਸਕੋ ’ਚ ਹੋਇਆ। ਸਟੀਵ ਜਾਬਸ ਨੇ 1974 ’ਚ ਪੋਰਟਲੈਂਡ, ਓਰੇਗੋਨ ’ਚ ਰੀਡ ਕਾਲੇਜ ਤੋਂ ਗ੍ਰੈਜੁਏਸ਼ਨ ਕੀਤੀ ਜਿਸ ਤੋਂ ਬਾਅਦ ਇਕ ਕੰਪਨੀ ’ਚ ਵੀਡੀਓ ਗੇਮ ਡਿਜ਼ਾਈਨਰ ਦੇ ਤੌਰ ’ਤੇ ਨੌਕਰੀ ਸ਼ੁਰੂ ਕੀਤੀ ਅਤੇ ਪੈਸੇ ਜਮ੍ਹਾ ਕਰਨਾ ਸ਼ੁਰੂ ਕੀਤਾ। 

ਜਾਬਸ ਨੇ ਕੀਤੀ ਸੀ ਭਾਰਤ ਯਾਤਰਾ
ਜਾਬਸ ਨੇ ਅਧਿਆਤਮਕ ਗਿਆਨ ਲਈ ਭਾਰਤ ਦੀ ਯਾਤਰਾ ਕੀਤੀ ਅਤੇ ਬੌਧ ਧਰਮ ਨੂੰ ਅਪਣਾਇਆ। 1976 ’ਚ ਸਟੀਵ ਵੋਜ਼ਨਿਆਕ ਨੇ ਮੇਕੀਨਟੋਸ਼ ਐਪਲ 1 ਕੰਪਿਊਟਰ ਦੀ ਖੋਜ ਕੀਤੀ। ਜਦੋਂ ਵੋਜ਼ਨਿਆਕ ਨੇ ਇਹ ਸਟੀਵ ਜਾਬਸ ਨੂੰ ਦਿਖਾਇਆ ਤਾਂ ਜਾਬ ਨੇ ਇਸ ਨੂੰ ਵੇਚਣ ਦਾ ਸੁਝਾਅ ਦਿੱਤਾ, ਇਸ ਨੂੰ ਵੇਚਣ ਲਈ ਉਹ ਵੋਜ਼ਨਿਆਕ ਗੈਰੇਜ ’ਚ ਐਪਲ ਕੰਪਿਊਟਰ ਦਾ ਨਿਰਮਾਣ ਕਰਨ ਲੱਗੇ। 

ਇਸ ਤਰ੍ਹਾਂ ਸ਼ੁਰੂ ਹੋਇਆ ਐਪਲ ਦਾ ਸਫਰ
ਆਪਣੀ ਮਿਨੀ ਬਸ ਅਤੇ ਦੋਸਤ ਦਾ ਕੁਝ ਸਾਮਾਨ ਵੇਚ ਕੇ ਇਕ ਗੈਰਾਜ ’ਚ ਆਪਣੇ ਦੋ ਦੋਸਤਾਂ ਦੇ ਨਾਲ ਉਨ੍ਹਾਂ ਨੇ ਕੰਮ ਸ਼ੁਰੂ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਕੰਪਿਊਟਰ ਤੋਂ ਲੈ ਕੇ ਮੋਬਾਇਲ ਫੋਨ ਦਾ ਨਿਰਮਾਣ ਕੀਤਾ। 

ਜਾਬਸ ਨੇ ਇਕ ਵਾਰ ਛੱਡ ਦਿੱਤੀ ਸੀ ਐਪਲ
ਐਪਲ ਤੋਂ ਅਸਤੀਫਾ ਦੇਣ ਤੋਂ ਬਾਅਦ ਸਟੀਵ ਨੇ ਨੈਕਸਟ ਇੰਕ ਨਾਂ ਦੀ ਇਕ ਕੰਪਨੀ ਦੀ ਸਥਾਪਨਾ ਕੀਤੀ। ਨੈਕਸਟ ਕਾਰਜ ਕੇਂਦਰ ਆਪਣੀ ਤਕਨੀਕੀ ਤਾਕਤ ਲਈ ਜਾਣਿਆ ਜਾਂਦਾ ਸੀ, ਉਨ੍ਹਾਂ ਦਾ ਉਦੇਸ਼ ਸਾਫਟਵੇਅਰ ਵਿਕਾਸ ਪ੍ਰਣਾਲੀ ਬਣਾਉਣਾ ਸੀ। 1997 ’ਚ ਐਪਲ ਦੀ ਬਾਜ਼ਾਰ ’ਚ ਹਾਲਤ ਵਿਗੜ ਗਈ ਤਾਂ ਸਟੀਵ, ਨੈਕਸਟ ਕੰਪਿਊਟਰ ਨੂੰ ਐਪਲ ਨੂੰ ਵੇਚਣ ਤੋਂ ਬਾਅਦ ਉਹ ਐਪਲ ਦੇ ਚੀਫ ਐਕਜ਼ੀਕਿਊਟਿਵ ਆਫੀਸਰ ਬਣ ਗਏ।