ਹੈਕਰਸ 8 ਸਾਲਾਂ ਤੋਂ ਚੋਰੀ ਕਰ ਰਹੇ ਸਨ ਕਰੋੜਾਂ ਆਈਫੋਨਜ਼ ਤੇ ਆਈਪੈਡ ਯੂਜ਼ਰਸ ਦਾ ਡਾਟਾ ਚੋਰੀ

04/24/2020 2:26:53 AM

ਗੈਜੇਟ ਡੈਸਕ-ਵੈਸੇ ਤਾਂ ਐਪਲ ਦੇ ਆਈਫੋਨ ਅਤੇ ਆਈਪੈਡ ਨੂੰ ਵਿਸ਼ਸ਼ 'ਚ ਸਭ ਤੋਂ ਸੁਰੱਖਿਅਤ ਡਿਵਾਈਸੇਜ ਦੀ ਗਿਣਤੀ 'ਚ ਗਿਣਿਆ ਜਾਂਦਾ ਹੈ। ਪਰ ਹਾਲ ਹੀ 'ਚ ਇਕ ਰਿਪੋਰਟ ਸਾਹਮਣੇ ਆਈ ਹੈ ਜਿਸ 'ਚ ਦਾਅਵਾ ਕੀਤਾ ਗਿਆ ਹੈ ਕਿ 50 ਕਰੋੜ ਆਈਫੋਨ ਅਤੇ ਆਈਪੈਡ ਯੂਜ਼ਰਸ ਦਾ ਡਾਟਾ ਚੋਰੀ ਹੋਇਆ ਹੈ। ਸਾਈਬਰ ਸਕਿਓਰਟੀ ਕੰਪਨੀ ZecOps ਮੁਤਾਬਕ ਹੈਕਰਸ ਇਕ ਬਗ ਰਾਹੀਂ ਪਿਛਲੇ 8 ਸਾਲਾਂ ਤੋਂ ਯੂਜ਼ਰਸ ਦਾ ਡਾਟਾ ਚੋਰੀ ਕਰ ਰਹੇ ਸਨ। ਇਸ ਦੇ ਨਾਲ ਹੀ ਇਸ ਹੈਕਿੰਗ 'ਚ ਐਪਲ ਈ-ਮੇਲ ਦੀ ਵਰਤੋਂ ਹੋਈ ਹੈ।

ਸਾਈਬਰ ਹਮਲੇ ਰਾਹੀਂ ਮਿਲੀ ਬਗ ਦੀ ਜਾਣਕਾਰੀ
ਸਾਈਬ ਸਕਿਓਰਟੀ ਕੰਪਨੀ ਦੇ ਚੀਫ ਜੂਕ ਏਵਰਾਹਮ ਦਾ ਕਹਿਣਾ ਹੈ ਕਿ ਇਸ ਬਗ ਦੀ ਜਾਣਕਾਰੀ ਉਸ ਵੇਲੇ ਮਿਲੀ ਜਦ ਅਸੀਂ ਪਿਛਲੇ ਸਾਲ ਇਕ ਸਾਈਬਰ ਅਟੈਕ ਦੀ ਜਾਂਚ ਕਰ ਰਹੇ ਸਨ। ਉੱਥੇ ਜੂਕ ਦਾ ਮੰਨਣਾ ਹੈ ਕਿ ਹੈਕਰਸ ਨੇ ਜ਼ਿਆਦਾ ਤੋਂ ਜ਼ਿਆਦਾ ਯੂਜ਼ਰਸ ਦਾ ਡਾਟਾ ਚੋਰੀ ਕਰਨ ਲਈ ਇਸ ਬਗ ਦੀ ਵਰਤੋਂ ਕੀਤੀ ਹੈ।

ਹਾਈ ਪ੍ਰੋਫਾਈਲ ਯੂਜ਼ਰਸ ਦਾ ਡਾਟਾ ਹੋਇਆ ਲੀਕ
ਸਾਈਬਰ ਸਕਿਓਰਟੀ ਕੰਪਨੀ ਦੀ ਰਿਪੋਰਟ ਮੁਤਾਬਕ ਹੈਕਰਸ ਜ਼ਿਆਦਾਤਰ ਹਾਈ-ਪ੍ਰੋਫਾਈਲ ਯੂਜ਼ਰਸ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹਨ। ਇਸ ਦੇ ਲਈ ਹੈਕਰਸ ਫਰਜ਼ੀ ਈ-ਮੇਲ ਦਾ ਸਹਾਰਾ ਲੈਂਦੇ ਸਨ। ਰਿਪੋਰਟ 'ਚ ਅਗੇ ਦੱਸਿਆ ਗਿਆ ਹੈ ਕਿ ਹੈਕਰਸ ਈ-ਮੇਲ ਓਪਨ 'ਤੇ ਯੂਜ਼ਰਸ ਦੇ ਡਿਵਾਈਸ 'ਚ ਵਾਇਰਸ ਵਾਲੇ ਕੋਡ ਭਰ ਦਿੰਦੇ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਪੂਰਾ ਕੰਟਰੋਲ ਮਿਲ ਜਾਂਦਾ ਸੀ।

ਹੈਕਰਸ ਮੇਲ ਐਪ ਨੂੰ ਕਰ ਦਿੰਦੇ ਹਨ ਕ੍ਰੈਸ਼
ਹੈਕਰਸ ਯੂਜ਼ਰਸ ਦਾ ਡਾਟਾ ਹੈਕ ਕਰ ਲਈ ਵੱਖ ਤੋਂ ਕੋਡਿੰਗ ਕਰਦੇ ਸਨ। ਜਿਵੇਂ ਹੀ ਯੂਜ਼ਰਸ ਈ-ਮੇਲ ਐਪ ਨੂੰ ਓਪਨ ਕਰਦੇ ਸਨ ਤਾਂ ਇਹ ਐਪ ਆਪਣੇ-ਆਪ ਕ੍ਰੈਸ਼ ਹੋ ਜਾਂਦਾ ਸੀ। ਇਸ ਨਾਲ ਹੈਕਰਸ ਨੂੰ ਯੂਜ਼ਰਸ ਦੇ ਡਿਵਾਈਸ ਦਾ ਪੂਰਾ ਐਕਸੈੱਸ ਮਿਲ ਜਾਂਦਾ ਸੀ। ਰਿਪੋਰਟ ਮੁਤਾਬਕ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਹੈਕਿੰਗ 'ਚ ਯੂਜ਼ਰਸ ਦੀ ਫੋਟੋ ਤੋਂ ਲੈ ਕੇ ਕਾਨਟੈਕਟ ਤਕ ਚੋਰੀ ਹੋਏ ਸਨ।

ਐਪਲ ਨੇ ਮੰਨਿਆ ਸਾਫਟਵੇਅਰ 'ਚ ਮੌਜੂਦ ਸੀ ਬਗ
ਐਪਲ ਨੇ ਮੰਨਿਆ ਹੈ ਕਿ ਆਈਫੋਨ ਅਤੇ ਆਈਪੈਡ 'ਚ ਈਮੇਲ ਲਈ ਇਸਤੇਮਾਲ ਕੀਤੀ ਜਾਣ ਵਾਲੀ ਐਪ 'ਚ ਬਗ ਮੌਜੂਦ ਸੀ। ਉੱਥੇ, ਕੰਪਨੀ ਨੇ ਕਿਹਾ ਕਿ ਇਸ ਬਗ ਨੂੰ ਖਤਮ ਕਰਨ ਲਈ ਅਪੇਡਟ ਤਿਆਰ ਕਰ ਲਈ ਗਈ ਹੈ ਅਤੇ ਇਸ ਨੂੰ ਜਲਦ ਹੀ ਸਾਰੇ ਯੂਜ਼ਰਸ ਤਕ ਪਹੁੰਚਾਇਆ ਜਾਵੇਗਾ।


Karan Kumar

Content Editor

Related News