ਹੁਣ ਹੈਕਰਸ ਦੀ ਨਜ਼ਰ ਫੇਸਬੁੱਕ ਤੇ ਗੂਗਲ ਅਕਾਊਂਟ 'ਤੇ

02/09/2020 7:15:09 PM

ਗੈਜੇਟ ਡੈਸਕ—ਤੁਹਾਡੇ ਗੂਗਲ ਅਤੇ ਫੇਸਬੁੱਕ ਡਾਟਾ 'ਤੇ ਵੱਡਾ ਖਤਰਾ ਮੰਡਰਾ ਰਿਹਾ ਹੈ। ਹੈਕਰਸ ਯੂਜ਼ਰਸ ਦੇ ਡਾਟਾ ਨੂੰ ਚੋਰੀ ਕਰਨ ਲਈ ਨਵੇਂ-ਨਵੇਂ ਤਰੀਕੇ ਆਪਣਾ ਰਹੇ ਹਨ। ਇਸ 'ਚ ਅੱਜ-ਕੱਲ ਐਪਸ ਰਾਹੀਂ ਹੋਣ ਵਾਲੀ ਡਾਟਾ ਚੋਰੀ ਕਾਫੀ ਟ੍ਰੈਂਡ 'ਚ ਹੈ। ਦੁਨੀਆਭਰ 'ਚ ਕਈ ਸ਼ਾਤਰ ਡਿਵੈੱਲਪਰ ਹਨ ਜੋ ਫਰਜ਼ੀ ਐਪਸ ਰਾਹੀਂ ਯੂਜ਼ਰਸ ਦੀ ਜਾਸੂਸੀ ਕਰਨ ਦੇ ਨਾਲ ਹੀ ਉਨ੍ਹਾਂ ਦੇ ਡਾਟਾ ਦੀ ਚੋਰੀ ਕਰ ਰਹੇ ਹਨ। ਤਾਜ਼ਾ ਮਾਮਲੇ 'ਚ ਜਾਪਾਨੀ ਸਾਈਬਰ ਸਕਿਓਰਟੀ ਕੰਪਨੀ ਟ੍ਰੈਂਡ ਮਾਈਕ੍ਰੋ 9 ਐਪਸ ਦੀ ਪਛਾਣ ਕੀਤੀ ਹੈ ਜੋ ਯੂਜ਼ਰਸ ਦੇ ਗੂਗਲ ਅਤੇ ਫੇਸਬੁੱਕ ਅਕਾਊਂਟ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ।

4 ਲੱਖ ਤੋਂ ਜ਼ਿਆਦਾ ਵਾਰ ਡਾਊਨਲੋਡ
ਟ੍ਰੈਂਡ ਮਾਈਕ੍ਰੋ ਦੇ ਰਿਸਰਚਰਸ ਨੇ 9 ਫਰਜ਼ੀ ਐਂਡ੍ਰਾਇਡ ਐਪਸ ਦੀ ਪਛਾਣ ਕੀਤੀ ਹੈ ਜੋ ਯੂਜ਼ਰਸ ਨੂੰ ਗਲਤ ਤਰੀਕੇ ਨਾਲ ਐਕਸੈੱਸ ਕਰ ਰਹੇ ਹਨ। ਚਿੰਤਾ ਦੀ ਗੱਲ ਇਹ ਹੈ ਕਿ ਇਨ੍ਹਾਂ ਐਪਸ ਨੂੰ ਹੁਣ ਤਕ ਕੁਲ 4 ਲੱਖ 70 ਹਜ਼ਾਰ ਵਾਰ ਡਾਊਨਲੋਡ ਕੀਤਾ ਜਾ ਚੁੱਕਿਆ ਹੈ। ਇਹ ਫਰਜ਼ੀ ਐਪਸ ਗੂਗਲ ਪਲੇਅ ਸਟੋਰ 'ਤੇ ਪਰਫਾਰਮੈਂਸ ਆਪਟੀਮਾਈਜੇਸ਼ਨ ਟੂਲ ਦੇ ਤੌਰ 'ਤੇ ਮੌਜੂਦ ਹੈ।

ਐਪਸ ਦੇ ਅੰਦਰ ਲੁੱਕੇ ਹੁੰਦੇ ਹਨ ਮਾਲਵੇਅਰ
ਹੈਕਰਸ ਇਨ੍ਹਾਂ ਐਪਸ ਰਾਹੀਂ ਯੂਜ਼ਰਸ ਦੇ ਸਮਾਰਟਫੋਨਸ 'ਚ ਮਾਲਵੇਅਰ ਪਹੁੰਚਾਉਣ ਦਾ ਕੰਮ ਕਰਦੇ ਹਨ। ਆਮ ਤੌਰ 'ਤੇ ਇਹ ਮਾਲਵੇਅਰ 'Speed Clean' ਜਾਂ 'Super Clean' ਨਾਂ ਵਰਗੇ ਐਪਸ ਦੇ ਅੰਦਰ ਲੁੱਕੇ ਰਹਿੰਦੇ ਹਨ। ਇਹ ਹੈਕਰਸ ਦੀ ਚਾਲ ਹੈ ਤਾਂ ਕਿ ਫਰਜ਼ੀ ਅਤੇ ਖਤਰਨਾਕ ਐਪਸ ਨੂੰ ਸਮਾਰਟਫੋਨ ਪਰਫਾਰਮੈਂਸ ਆਪਟੀਮਾਈਜੇਸ਼ਨ ਟੂਲ ਦੇ ਤੌਰ 'ਤੇ ਪ੍ਰਮੋਟ ਕਰਦੇ ਹਨ।

3 ਹਜ਼ਾਰ ਤਰ੍ਹਾਂ ਦੇ ਮਾਲਵੇਅਰ ਕਰਦੇ ਹਨ ਇੰਸਟਾਲ
ਇਹ ਫੇਕ ਐਪ ਯੂਜ਼ਰਸ ਦੇ ਸਮਾਰਟਫੋਨਸ 'ਚ 3000 ਤਰ੍ਹਾਂ ਦੇ ਮਾਲਵੇਅਰ ਇੰਸਟਾਲ ਕਰ ਦਿੰਦੇ ਹਨ। ਮਾਲਵੇਅਰ ਇੰਸਟਾਲ ਹੋਣ ਤੋਂ ਬਾਅਦ ਹੈਕਰਸ ਨੂੰ ਯੂਜ਼ਰ ਦੇ ਗੂਗਲ ਅਤੇ ਫੇਸਬੁੱਕ ਅਕਾਊਂਟ ਦਾ ਐਕਸੈੱਸ ਮਿਲ ਜਾਂਦਾ ਹੈ। ਇਸ ਤੋਂ ਬਾਅਦ ਹੈਕਰਸ ਯੂਜ਼ਰਸ ਨੂੰ ਫਰਜ਼ੀ ਵਿਗਿਆਪਨ ਦਿਖਾ ਕੇ ਜਾਲ 'ਚ ਫਸਾਉਣ ਦੀ ਕੋਸ਼ਿਸ਼ ਕਰਦੇ ਹਨ।

ਗੂਗਲ ਨੂੰ ਝਕਾਵੀਂ ਦੇਣ ਦੀ ਕੋਸ਼ਿਸ਼
ਗੂਗਲ ਪਲੇਅ ਸਟੋਰ ਇਨ੍ਹਾਂ ਐਪਸ ਦੀ ਪਛਾਣ ਨਾ ਕਰ ਸਕੇ ਇਸ ਲਈ ਇਹ ਇੰਸਟਾਲ ਹੋਣ ਤੋਂ ਪਹਿਲਾਂ ਹੀ ਯੂਜ਼ਰਸ ਨੂੰ ਪਲੇਅ ਪ੍ਰੋਟੈਕਟ ਡਿਸੇਬਲ ਕਰਨ ਲਈ ਕਹਿੰਦਾ ਹੈ। ਇਹ ਪ੍ਰੋਟੈਕਟ ਗੂਗਲ ਦਾ ਪ੍ਰੋਗਰਾਮ ਹੈ ਜਿਸ ਨਾਲ ਉਹ ਇਨ੍ਹਾਂ ਫਰਜ਼ੀ ਐਪਸ 'ਤੇ ਰੋਕ ਲਗਾਉਂਦਾ ਹੈ। ਪਲੇਅ ਪ੍ਰੋਟੈਕਟ ਡਿਸੇਬਲ ਹੋਣ ਤੋਂ ਬਾਅਦ ਹੈਕਰਸ ਯੂਜ਼ਰਸ ਦੇ ਸਮਾਰਟਫੋਨ 'ਚ ਆਪਣੀ ਮਰਜ਼ੀ ਮੁਤਾਬਕ ਫਰਜ਼ੀ ਐਪਸ ਅਤੇ ਮਾਲਵੇਅਰ ਨੂੰ ਪਹੁੰਚਾ ਦਿੰਦਾ ਹੈ।

ਪਲੇਅ ਸਟੋਰ ਤੋਂ ਹਟਾਈਆਂ ਗਈਆਂ ਐਪਸ
ਰਾਹਤ ਦੀ ਗੱਲ ਇਹ ਹੈ ਕਿ ਗੂਗਲ ਨੇ ਪਲੇਅ ਸਟੋਰ ਤੋਂ ਇਨ੍ਹਾਂ ਐਪਸ ਨੂੰ ਹਟਾ ਦਿੱਤਾ ਹੈ। ਹਾਲਾਂਕਿ, ਮੰਨਿਆ ਜਾ ਰਿਹਾ ਹੈ ਕਿ ਹੈਕਰਸ ਇਸ ਤਰ੍ਹਾਂ ਦੀਆਂ ਦੂਜੀਆਂ ਐਪਸ ਤੋਂ ਫਿਰ ਇਕ ਵਾਰ ਯੂਜ਼ਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਬਿਹਤਰ ਹੋਵੇਗਾ ਕਿ ਤੁਸੀਂ ਪਲੇਅ ਸਟੋਰ ਤੋਂ ਸਹੀ ਅਤੇ ਉਨ੍ਹਾਂ ਐਪਸ ਨੂੰ ਹੀ ਡਾਊਨਲੋਡ ਕਰੇ ਜਿਨ੍ਹਾਂ ਨੂੰ ਗੂਗਲ ਨੇ ਵੇਰੀਫਾਈ ਕੀਤਾ ਹੈ।


Karan Kumar

Content Editor

Related News