Yahoo ਯੂਜ਼ਰਸ ''ਤੇ ਮੰਡਰਾ ਰਿਹੈ ਖਤਰਾ, ਬਿਨਾਂ ਪਾਸਵਰਡ ਹੈਕ ਹੋ ਸਕਦੀ ਹੈ E-mail ID

02/19/2017 3:02:35 PM

ਜਲੰਧਰ- ਯਾਹੂ ਨੇ ਆਪਣੇ ਈ-ਮੇਲ ਯੂਜ਼ਰਸ ਨੂੰ ਚਿਤਾਵਨੀ ਦਿੱਤੀ ਹੈ ਕਿ ਹੈਕਰਜ਼ ਬਿਨਾਂ ਪਾਸਵਰਡ ਦੇ ਵੀ ਉਨ੍ਹਾਂ ਦੇ ਈ-ਮੇਲ ਆਈ.ਡੀ. ਨੂੰ ਖੋਲ੍ਹ ਸਕਦੇ ਹਨ। 2015 ਅਤੇ 2016 ''ਚ ਵੀ ਯਾਹੂ ਦੇ ਕਰੋੜਾਂ ਈ-ਮੇਲ ਅਕਾਊਂਟ ਲਗਾਤਾਰ ਹੈਕ ਕੀਤੇ ਜਾ ਚੁੱਕੇ ਹਨ। 
ਜ਼ਿਕਰਯੋਗ ਹੈ ਕਿ 2015-16 ''ਚ ਯਾਹੂ ਦੇ ਅਕਾਊਂਟ ਹੈਕ ਕੀਤੇ ਗਏ ਸਨ ਅਤੇ ਇਸ ਨੂੰ ਹੁਣ ਤੱਕ ਦੀ ਸਭ ਤੋਂ ਵੱਡੀ ਹੈਕਿੰਗ ਕਿਹਾ ਗਿਆ ਸੀ। ਕੰਪਨੀ ਦਾ ਕਹਿਣਾ ਹੈ ਕਿ ਇਸ ਹੈਕਿੰਗ ਨੂੰ ਕੁਝ ਸਰਕਾਰਾਂ ਨੇ ਵੀ ਅੰਜ਼ਾਮ ਦਿੱਤਾ ਸੀ। ਕੰਪਨੀ ਨੇ ਆਪਣੀ ਵੈੱਬਸਾਈਟ ''ਚ ਪੋਸਟ ਕੀਤੇ ਗਏ ਸੰਦੇਸ਼ ''ਚ ਕਿਹਾ ਹੈ ਕਿ ਕੁਝ ਹੈਕਰਜ਼ ਨੇ ਨਕਲੀ ਕੂਕੀਜ਼ ਬਣਾਈਆਂ ਹਨ ਜੋ ਯੂਜ਼ਰਸ ਨੂੰ ਪਤਾ ਲੱਗੇ ਬਿਨਾਂ ਉਨ੍ਹਾਂ ਦੀ ਸਾਰੀ ਜਾਣਕਾਰੀ ਹੈਕ ਕਰ ਲੈਂਦੀਆਂ ਹਨ ਅਤੇ ਫਿਰ ਉਨ੍ਹਾਂ ਨੂੰ ਬਿਨਾਂ ਪਾਸਵਰਡ ਦੇ ਅਕਾਊਂਟ ਖੋਲ੍ਹਣ ਦਾ ਮੌਕਾ ਮਿਲ ਜਾਂਦਾ ਹੈ। 
ਯਾਹੂ ਨੇ ਅਜਿਹੀ ਕੂਕੀਜ਼ ਬਾਰੇ ਪਤਾ ਲਗਾ ਕੇ ਉਨ੍ਹਾਂ ਨੂੰ ਇਨਵੈਲਿਡ ਕਰ ਦਿੱਤਾ ਹੈ ਪਰ ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਨ੍ਹਾਂ ਦੇ ਕਾਰਨ ਹੁਣ ਤੱਕ ਕਿੰਨੇ ਯੂਜ਼ਰਸ ਪ੍ਰਭਾਵਿਤ ਹੋ ਚੁੱਕੇ ਹਨ।