ਪੋਸਟ ਪੇਡ ਗਾਹਕਾਂ ਦੇ ਲਈ ਵੱਡੀ ਖਬਰ, ਵਧਿਆ ਡਾਟਾ ਚਾਰਜ

08/30/2015 3:45:13 PM

ਨਵੀਂ ਦਿੱਲੀ- ਭਾਰਤੀ ਏਅਰਟੈੱਲ ਅਤੇ ਆਈਡੀਆ ਸੈਲਿਊਲਰ ਨੇ ਦਿੱਲੀ ਪ੍ਰੀਪੇਡ ਗਾਹਕਾਂ ਦੇ ਲਈ ਡਾਟਾ ਚਾਰਜਿਜ਼ ''ਚ ਵਾਧੇ ਦੇ ਬਾਅਦ ਹੁਣ ਪੋਸਟ ਪੇਡ ਗਾਹਕਾਂ ਦੇ ਲਈ ਵੀ ਇਸ ਦੀਆਂ ਸ਼ੁਲਕ ਦਰਾਂ ''ਚ 20 ਫੀਸਦੀ ਦਾ ਵਾਧਾ ਕਰ ਦਿੱਤਾ ਹੈ। ਰਾਸ਼ਟਰੀ ਰਾਜਧਾਨੀ ''ਚ ਵੀ ਡਾਟਾ ਚਾਰਜਿਜ਼ ਦਰਾਂ ''ਚ ਵਾਧਾ ਹੋਇਆ ਹੈ।

ਕੁਝ ਮਹੀਨੇ ਪਹਿਲਾਂ 3 ਪ੍ਰਮੁੱਖ ਆਪਰੇਟਰਾਂ ਏਅਰਟੈੱਲ, ਆਈਡੀਆ ਅਤੇ ਵੋਡਾਫੋਨ ਨੇ ਦਿੱਲੀ ''ਚ 2ਜੀ ਅਤੇ 3ਜੀ ਦੀ ਪ੍ਰੀਪੇਡ ਦਰਾਂ ''ਚ 47 ਫਸਦੀ ਤੱਕ ਦਾ ਵਾਧਾ ਕੀਤਾ ਹੈ। ਹਾਲਾਂਕਿ ਵੋਡਾਫੋਨ ਨੇ ਦਿੱਲੀ ਜਾਂ ਕਿਸੇ ਹੋਰ ਸਰਕਲ ''ਚ ਪੋਸਟ ਪੇਡ ਕੈਟੇਗਰੀ ''ਚ ਡਾਟਾ ਚਾਰਜਿਜ਼ ''ਚ ਵਾਧਾ ਨਹੀਂ ਕੀਤਾ ਹੈ।

ਕੰਪਨੀ ਦੀ ਵੈੱਬਸਾਈਟ ''ਤੇ ਉਪਲਬਧ ਸੂਚਨਾ ਦੇ ਮੁਤਾਬਕ ਏਅਰਟੈੱਲ ਨੇ ਦਿੱਲੀ, ਹਰਿਆਣਾ, ਹਿਮਾਚਲ, ਮਹਾਰਾਸ਼ਟਰ, ਪੰਜਾਬ, ਰਾਜਸਥਾਨ ਉੱਤਰ ਪ੍ਰਦੇਸ਼ ਪੂਰਬੀ ਅਤੇ ਉੱਤਰ ਪ੍ਰਦੇਸ਼ ਪੱਛਮੀ ਸਰਕਲਾਂ ''ਚ ਡਾਟਾ ਦਰਾਂ ''ਚ ਵਾਧਾ ਕੀਤਾ ਹੈ। ਜਦੋਂਕਿ ਆਈਡੀਆ ਸੈਲਿਊਲਰ ਨੇ ਦਿੱਲੀ, ਪੰਜਾਬ ਅਤੇ ਉੱਤਰ ਪ੍ਰਦੇਸ਼ ਪੱਛਮੀ ''ਚ ਡਾਟਾ ਦਰਾਂ ਵਧਾਈਆਂ ਹਨ। ਇਨ੍ਹਾਂ ਦੋ ਕੰਪਨੀਆਂ ਦੇ ਪੋਸਟ ਪੇਡ ਉਪਭੋਗਤਾਵਾਂ ਨੂੰ ਉਪਰੋਕਤ ਸਰਕਲਾਂ ''ਚ 1ਜੀ.ਬੀ. ਦੇ 3ਜੀ ਡਾਟਾ ਦੇ ਲਈ 300 ਰੁਪਏ ਖਰਚ ਕਰਨ ਪੈਣਗੇ। ਅਜੇ ਤੱਕ ਇਹ ਦਰ 250 ਰੁਪਏ ਸੀ। ਵੋਡਾਫੋਨ ਵੱਲੋਂ ਅਜੇ ਵੀ ਦਿੱਲੀ ਸਰਕਲ ''ਚ 1ਜੀ.ਬੀ. 3ਜੀ ਡਾਟਾ ਦੇ ਲਈ 250 ਰੁਪਏ ਹੀ ਲਏ ਜਾ ਰਹੇ ਹਨ।

ਇਸ ਬਾਰੇ ''ਚ ਆਈਡੀਆ ਸੈਲਿਊਲਰ ਨੂੰ ਭੇਜੇ ਗਏ ਸਵਾਲਾਂ ਦਾ ਜਵਾਬ ਨਹੀਂ ਮਿਲ ਸਕਿਆ। ਆਮ ਤੌਰ ''ਤੇ ਆਪਰੇਟਰ ਦਰਾਂ ''ਚ ਵਾਧੇ ਦੇ ਬਾਰੇ ''ਚ ਜਨਤਕ ਐਲਾਨ ਨਹੀਂ ਕਰਦੇ ਹਨ ਅਤੇ ਇਸ ਦਾ ਵੇਰਵਾ ਆਪਣੀ ਵੈੱਬਸਾਈਟ ''ਤੇ ਹੀ ਪਾਉਂਦੇ ਹਨ। ਉਹ ਆਮ ਤੌਰ ''ਤੇ ਆਪਣੇ ਪੋਸਟ ਪੇਡ ਗਾਹਕਾਂ ਨੂੰ ਅਗਲਾ ਬਿਲਿੰਗ ਸਰਕਲ ਸ਼ੁਰੂ ਕਰਨ ਤੋਂ ਪਹਿਲਾਂ ਐੱਸ.ਐੱਮ.ਐੱਸ ਦੇ ਜ਼ਰੀਏ ਸੇਵਾ ਦਰਾਂ ''ਚ ਬਦਲਾਅ ਦੀ ਜਾਣਕਾਰੀ ਦਿੰਦੇ ਹਨ।

ਦੂਰਸੰਚਾਰ ਕੰਪਨੀਆਂ ਦੀਆਂ ਦਰਾਂ ''ਚ ਕਿਸੇ ਵੀ ਤਰ੍ਹਾਂ ਦੇ ਦਬਾਅ ਦੀ ਜਾਣਕਾਰੀ ਭਾਰਤੀ ਦੂਰਸੰਚਾਰ ਰੈਗੁਲੇਟਰੀ ਅਥਾਰਿਟੀ ਨੂੰ ਦੇਣੀ ਹੁੰਦੀ ਹੈ। ਦਰਾਂ ''ਚ ਵਾਧੇ ਦਾ ਸਿਲਸਿਲਾ ਮਾਰਚ ਦੀ ਸਪੈਕਟ੍ਰਮ ਨੀਲਾਮੀ ਦੇ ਬਾਅਦ ਸ਼ੁਰੂ ਹੋਇਆ ਹੈ। ਇਸ ਨੀਲਾਮੀ ''ਚ ਆਪਰੇਟਰਾਂ ਨੂੰ ਸਪੈਕਟ੍ਰਮ ਹਾਸਲ ਕਰਨ ਦੇ ਲਈ 1.1 ਲੱਖ ਕਰੋੜ ਰੁਪਏ ਖਰਚ ਕਰਨ ਪਏ। ਆਪਣੇ ਮੁਨਾਫੇ ਦੀ ਸਥਿਤੀ ''ਚ ਸੁਧਾਰ ਦੇ ਲਈ ਆਪਰੇਟਰ ਰਿਆਇਤਾਂ ''ਚ ਕਟੌਤੀ ਕਰ ਰਹੇ ਹਨ ਅਤੇ ਨਾਲ ਹੀ ਮੁਫਤ ''ਚ ਦਿੱਤੀ ਜਾਣ ਵਾਲੀਆਂ ਸਹੂਲਤਾਂ ਖਤਮ ਕਰ ਰਹੇ ਹਾਂ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।