ਕੋਰੋਨਾ ਵਾਇਰਸ : ਖਤਰੇ ਬਾਰੇ ਦੂਰੋਂ ਹੀ ਸੂਚੇਤ ਕਰ ਦੇਵੇਗਾ ਤੁਹਾਨੂੰ ਇਹ ਨਵਾਂ ਐਪ

04/03/2020 7:16:20 PM

ਨਵੀਂ ਦਿੱਲੀ — ਭਾਰਤ ਸਰਕਾਰ ਕੋਰੋਨਾ ਵਾਇਰਸ ਖਿਲਾਫ ਡਿਜੀਟਲ ਮੋਰਚੇ ਨਾਲ ਵੀ ਲੜਾਈ ਕਰੇਗੀ। ਇਸ ਦੇ ਲਈ 'ਆਰੋਗਯਸੇਤੁ' AarogyaSetu ਨਾਂ ਤੋਂ ਇਕ ਐਪ ਤਿਆਰ ਕੀਤਾ ਗਿਆ ਹੈ। ਇਸ ਐਪ ਨੂੰ ਡਾਊਨਲੋਡ ਕਰਨ ਤੋਂ ਬਾਅਦ ਸਰਕਾਰ ਨੂੰ ਅਜਿਹੇ ਲੋਕਾਂ ਨੂੰ ਲੱਭਣ 'ਚ ਮਦਦ ਮਿਲੇਗੀ ਜੋ ਦੇਸ਼ 'ਚ ਕੋਵਿਡ-19 ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ 'ਚ ਆਏ ਹੋਏ ਹੋ ਸਕਦੇ ਹਨ। ਇਹ ਐਪ ਤੁਹਾਨੂੰ ਦੂਰੋਂ ਹੀ ਕੋਰੋਨਾ ਵਾਇਰਸ ਦੇ ਖਤਰੇ ਬਾਰੇ ਸੂਚੇਤ ਕਰ ਦੇਵੇਗਾ।

ਕਿਵੇਂ ਕੰਮ ਕਰੇਗਾ ਆਰੋਗਯਸੇਤੁ?
ਪਹਿਲਾ ਕਦਮ ਨਾਂ, ਉਮਰ ਅਤੇ ਫੋਨ ਨੰਬਰ ਵਰਗੀ ਜਾਣਕਾਰੀ ਇਕੱਠੀ ਕਰਨੀ ਹੋਵੇਗੀ। ਫਿਰ ਓ.ਟੀ.ਪੀ. ਆਥੰਟੀਕੇਸ਼ਨ ਹੋ ਜਾਣ ਤੋਂ ਬਾਅਦ ਐਪ ਦਾ ਮੇਨ ਖੁੱਲ੍ਹੇਗਾ ਅਤੇ ਲੋਕੇਸ਼ਨ ਸੈਟਿੰਗ ਹਰ ਸਮੇਂ ਆਨ ਰੱਖਣ ਦੀ ਜ਼ਰੂਰਤ ਦੱਸੇਗਾ। ਲੋਕੇਸ਼ਨ ਕਾਨਟੈਕਟ ਟ੍ਰੇਸਿੰਗ ਅਤੇ ਟ੍ਰੈਕ ਮੂਵਮੈਂਟ ਲਈ ਬਹੁਤ ਅਹਿਮ ਹੈ। ਇਸ 'ਚ ਟ੍ਰੇਸਿੰਗ ਨਕਸ਼ਾ ਆਧਾਰਿਤ ਐਲਗੋਰਿਧਮ ਦੇ ਜ਼ਰੀਏ ਹੁੰਦੀ ਹੈ।

ਇਕ ਵਾਰ ਸਮਾਰਟ ਫੋਨ 'ਤੇ ਐਪ ਇੰਸਟਾਲ ਹੋਣ ਤੋਂ ਬਾਅਦ ਨਜ਼ਦੀਕ ਆਉਣ 'ਤੇ ਉਨ੍ਹਾਂ ਡਿਵਾਇਸ ਦੀ ਖੁਦ ਹੀ ਪਛਾਣ ਕਰ ਲੈਂਦਾ ਹੈ ਜਿਨ੍ਹਾਂ 'ਤੇ 'ਆਰੋਗਯਸੇਤੂ' ਪਹਿਲਾਂ ਤੋਂ ਇੰਸਟਾਲ ਹੈ। ਇਸ ਤੋਂ ਬਾਅਦ ਐਪ ਵਾਇਰਸ ਦੇ ਜ਼ੋਖਿਮ ਦੀ ਗਣਨਾ ਕਰਦਾ ਹੈ। ਇਹ ਗਣਨਾ ਇਨ੍ਹਾਂ ਪੈਮਾਨਿਆਂ ਦੇ ਆਧਾਰ 'ਤੇ ਹੁੰਦੀ ਹੈ ਕਿ ਕੀ ਇਨ੍ਹਾਂ 'ਚ ਕੋਈ ਕਾਨਟੈਕਟ ਪਾਜ਼ੀਟਿਵ ਟੈਸਟ ਆ ਚੁੱਕਾ ਹੈ। ਮੇਨ ਸਕ੍ਰੀਨ 'ਤੇ ਐਪ ਫਿਰ ਜ਼ੋਖਿਮ ਦੇ ਕੀਤੇ ਹੋਏ ਮੁਲਾਂਕਣ ਨੂੰ ਦਿਖਾਏਗਾ।

ਤੁਹਾਨੂੰ ਕਿੰਨਾ ਜ਼ੋਖਿਮ ਹੈ ਇਹ ਜਾਨਣ ਲਈ ਸੈਲਫ ਅਸੈਸਮੈਂਟ ਟੈਸਟ 'ਤੇ ਟੈਪ ਕਰ ਸਕਦੇ ਹਨ। ਸੈਲਫ ਅਸੈਸਮੈਂਟ ਟੈਸਟ ਸਕ੍ਰੀਨ ਫਿਰ ਕਈ ਸਵਾਲ ਪੁੱਛੇਗਾ। ਜਿਵੇਂ ਕਿ ਉਮਰ, ਖਾਂਸੀ-ਬੁਖਾਰ ਵਰਗੇ ਲੱਛਣ ਹਨ ਤਾਂ ਉਨ੍ਹਾਂ ਦੀ ਜਾਣਕਰੀ ਆਦਿ। ਐਪ ਇਹ ਵੀ ਪੁੱਛੇਗਾ ਕਿ ਕੀ ਬੀਤੇ 14 ਦਿਨ 'ਚ ਕੋਈ ਵਿਦੇਸ਼ ਯਾਤਰਾ ਕੀਤੀ ਹੈ? ਐਪ ਜਾਨਣਾ ਚਾਹੇਗਾ ਕਿ ਕੀ ਤੁਸੀਂ ਅਜਿਹੇ ਕਿਸੇ ਸ਼ਖਸ ਦੇ ਸੰਪਰਕ 'ਚ ਆਏ ਜੋ ਹਾਲ-ਫਿਲਹਾਲ 'ਚ ਵਿਦੇਸ਼ ਯਾਤਰਾ ਤੋਂ ਪਰਤਿਆ ਹੋਵੇ? ਜਾਂ ਫਿਰ ਤੁਸੀਂ ਹੈਲਥ ਵਰਕਰ ਹੋ। ਜਦੋਂ ਤੁਸੀਂ ਸਾਰੇ ਸਵਾਲਾ ਦੇ ਜਵਾਬ ਦੇਵੋਗੇ ਤਾਂ ਐਪ ਦੱਸੇਗਾ ਕਿ ਕੋਵਿਡ-19 ਤੋਂ ਪੀੜਤ ਹੋਣ ਦਾ ਤੁਹਾਨੂੰ ਕਿੰਨਾ ਖਤਰਾ ਹੈ-ਘੱਟ, ਔਸਤ ਜਾਂ ਜ਼ਿਆਦਾ।

ਜੇਕਰ ਜ਼ੋਖਿਮ ਜ਼ਿਆਦਾ ਜਾਂ ਮੱਧ ਹੈ ਤਾਂ ਐਪ ਟੈਸਟ ਕਰਵਾਉਣ ਦੀ ਸਲਾਹ ਦੇਵੇਗਾ। ਇਸ ਦੇ ਲਈ ਹਰ ਸੂਬੇ ਦਾ ਹੈਲਪਲਾਈਨ ਨੰਬਰ ਦਿਖਾਏਗਾ। ਐਪ ਉਨ੍ਹਾਂ ਸਰਕਾਰੀ ਅਤੇ ਪ੍ਰਾਈਵੇਟ ਲੈਬ ਦੀ ਵੀ ਲਿਸਟ ਦਿਖਾਏਗਾ ਜਿਥੇ ਟੈਸਟਿੰਗ ਦੀ ਸੁਵਿਧਾ ਹੈ। ਇਹ ਧਿਆਨ ਦੇਣਾ ਹੋਵੇਗਾ ਕਿ ਐਪ ਦਾ ਖੁਦ ਦਾ ਕੋਈ ਕੋਵਿਡ-19 ਟੈਸਟ ਨਹੀਂ ਹੈ। ਐਪ ਤੁਹਾਡੀ ਲੋਕੇਸ਼ਨ ਦੇ ਹਿਸਾਬ ਨਾਲ ਅਲਰਟ ਜਾਰੀ ਕਰੇਗਾ। ਇਸ ਦੇ ਲਈ ਐਪ ਜਿਥੇ ਮੌਜੂਦ ਹੈ ਉਸ ਇਲਾਕੇ ਦੇ ਸੋਸ਼ਲ ਗ੍ਰਾਫ ਦਾ ਸਹਾਰਾ ਲਵੇਗਾ।

Inder Prajapati

This news is Content Editor Inder Prajapati