Tiktok ਤੇ Helo ਨੂੰ ਸਰਕਾਰ ਦਾ ਨੋਟਿਸ, 21 ਸਵਾਲਾਂ ਦੇ ਜਵਾਬ ਦੇਣ ਨਹੀਂ ਤਾਂ ਲੱਗੇਗਾ ਬੈਨ

07/18/2019 4:56:33 PM

ਗੈਜੇਟ ਡੈਸਕ– ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਿਕਟਾਕ ਅਤੇ ਹੈਲੋ ਨੂੰ ਨੋਟਿਸ ਭੇਜਿਆ ਹੈ। ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਨੋਟਿਸ ਦੇ ਨਾਲ ਸਰਕਾਰ ਵਲੋਂ ਇਨ੍ਹਾਂ ਨੂੰ 21 ਸਵਾਲ ਵੀ ਭੇਜੇ ਗਏ ਹਨ। ਨਾਲ ਹੀ ਕਿਹਾ ਗਿਆ ਹੈ ਕਿ ਇਨ੍ਹਾਂ ਸਵਾਲਾਂ ਦਾ ਸਹੀ ਜਵਾਬ ਨਾ ਦੇਣ ਦੀ ਹਾਲਤ ’ਚ ਐਪਸ ’ਤੇ ਬਾਨ ਲਗਾ ਦਿੱਤਾ ਜਾਵੇਗਾ। 

ਇਲੈਕਟ੍ਰੋਨਿਕ ਅਤੇ ਤਕਨੀਕੀ ਮੰਤਰਾਲੇ ਵਲੋਂ ਇਹ ਨੋਟਿਸ ਆਰ.ਐੱਸ.ਐੱਸ. ਨਾਲ ਜੁੜੇ ਸਵਦੇਸ਼ੀ ਜਾਗਰਣ ਮੰਚ (ਐੱਸ.ਜੇ.ਐੱਮ.) ਦੀ ਸ਼ਿਕਾਇਤ ਤੋਂ ਬਾਅਦ ਭੇਜੇ ਗਏ ਹਨ। ਮੰਚ ਵਲੋਂ ਦੋਸ਼ ਲਗਾਏ ਗਏ ਹਨ ਕਿ ਇਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮਜ਼ ਦਾ ਇਸਤੇਮਾਲ ਦੇਸ਼-ਵਿਰੋਧੀ ਗਤੀਵਿਧੀਆਂ ਲਈ ਕੀਤਾ ਜਾ ਰਿਹਾ ਹੈ। 

ਟਿਕਟਾਕ ਅਤੇ ਹੈਲੋ ਵਲੋਂ ਇਕ ਜਵਾਇੰਟ ਸਟੇਟਮੈਂਟ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਯੋਜਨਾ ਅਗਲੇ ਤਿੰਨ ਸਾਲਾਂ ’ਚ 1 ਬਿਲੀਅਨ ਯੂ.ਐੱਸ. ਡਾਲਰ (ਕਰੀਬ 68 ਅਰਬ ਰੁਪਏ) ਦਾ ਨਿਵੇਸ਼ ਕਰਨ ਦੀ ਹੈ, ਜਿਸ ਦੀ ਮਦਦ ਨਾਲ ਇਕ ਤਕਨੀਕੀ ਢਾਂਚਾ ਤਿਆਰ ਕੀਤਾ ਜਾਵੇਗਾ। ਇਸ ਦੀ ਮਦਦ ਨਾਲ ਪਲੇਟਫਾਰਮ ’ਤੇ ਅਪਲੋਡ ਹੋਣ ਵਾਲੇ ਵੀਡੀਓਜ਼ ਅਤੇ ਲੋਕਲ ਕਮਿਊਨਿਟੀ ਨੂੰ ਮਾਨੀਟਰ ਕੀਤਾ ਜਾਵੇਗਾ। 

ਮੰਤਰਾਲੇ ਨੇ ਟਿਕਟਾਕ ਅਤੇ ਹੈਲੋ ਤੋਂ ਉਨ੍ਹਾਂ ਦੋਸ਼ਾਂ ’ਤੇ ਜਵਾਬ ਮੰਗੇ ਹਨ, ਜਿਨ੍ਹਾਂ ’ਚ ਕਿਹਾ ਗਿਆ ਹੈ ਕਿ ਪਲੇਟਫਾਰਮ ‘ਦੇਸ਼ ਵਿਰੋਧੀ ਲੋਕਾਂ ਦਾ ਟਿਕਾਣਾ ਬਣ ਗਿਆ ਹੈ।’ ਨਾਲ ਹੀ ਇਸ ’ਤੇ ਵੀ ਜਵਾਬ ਮੰਗੇ ਗਏ ਹਨ ਕਿ ਭਾਰਤੀ ਯੂਜ਼ਰਜ਼ ਦਾ ਡਾਟਾ ‘ਕਿਸੇ ਵੀ ਵਿਦੇਸ਼ੀ ਸਰਕਾਰ, ਥਰਡ ਪਾਰਟੀ ਜਾਂ ਪ੍ਰਾਈਵੇਟ ਕੰਪਨੀ’ ਨੂੰ ਨਹੀਂ ਭੇਜਿਆ ਜਾ ਰਿਹਾ ਅਤੇ ਭਵਿੱਖ ’ਚ ਵੀ ਨਹੀਂ ਭੇਜਿਆ ਜਾਵੇਗਾ। 

ਫੇਕ ਨਿਊਜ਼ ਨਾਲ ਜੁੜੇ ਸਵਾਲ
ਮੰਤਰਾਲੇ ਵਲੋਂ ਪੁੱਛਿਆ ਗਿਆ ਹੈ ਕਿ ਪਲੇਟਫਾਰਮ ’ਤੇ ਫੇਕ ਨਿਊਜ਼ ਚੈੱਕ ਕਰਨ ਅਤੇ ਇਸ ਦੇ ਖਿਲਾਫ ਐਕਸ਼ਨ ਲੈਣ ਲਈ ਹੁਣ ਤਕ ਕੀ ਕਦਮ ਚੁੱਕੇ ਗਏ ਹਨ। ਨਾਲ ਹੀ ਭਾਰਤੀ ਕਾਨੂੰਨ ਦਾ ਪਾਲਨ ਕਰਦੇ ਹੋਏ ਕੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ? ਹੈਲੋ ਤੋਂ ਵੀ ਮੰਤਰਾਲੇ ਨੇ ਉਸ ਦੋਸ਼ ’ਤੇ ਸਪੱਸ਼ਟੀਕਰਨ ਮੰਗਿਆ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਇਸ ਨੇ ਸੋਸ਼ਲ ਮੀਡੀਆ ਸਾਈਟਾਂ ’ਤੇ 11,000 ਮਾਫਰਡ ਰਾਜਨੀਤਿਕ ਵਿਗਿਆਪਨ ਪਾਉਣ ਲਈ ਬਾਕੀ ਮੀਡੀਆ ਪਲੇਟਫਾਰਮਾਂ ਨੂੰ ਵੱਡੀ ਰਕਮ ਦਾ ਭੁਗਤਾਨ ਕੀਤਾ ਹੈ। 

ਚਾਈਲਡ ਪ੍ਰਾਈਵੇਸੀ ’ਤੇ ਵੀ ਚਿੰਤਤ
ਇਸ ਤੋਂ ਇਲਾਵਾ ਮੰਤਲਾਰੇ ਨੇ ਚਾਈਲਡ ਪ੍ਰਾਈਵੇਸੀ ਵਾਈਲੇਸ਼ਨ ਨੂੰ ਲੈ ਕੇ ਵੀ ਚਿੰਤਾ ਜਤਾਈ ਹੈ ਕਿਉਂਕਿ ਇਨ੍ਹਾਂ ਪਲੇਟਫਾਰਮਾਂ ’ਤੇ 13 ਸਾਲਾਂ ਤੋਂ ਉਪਰ ਦੇ ਯੂਜ਼ਰ ਅਕਾਊਂਟ ਬਣਾ ਸਕਦੇ ਹਨ। ਭਾਰਤ ’ਚ 18 ਸਾਲਾਂ ਤੋਂ ਘੱਟ ਦੇ ਲੋਕ ਬਾਲਗ ਮੰਨੇ ਜਾਂਦੇ ਹਨ ਅਤੇ ਬੱਚਿਆਂ ਨਾਲ ਜੁੜੇ ਕਾਨੂੰਨ ਉਨ੍ਹਾਂ ਵੀ ਲਾਗੂ ਹੁੰਦੇ ਹਨ। ਅਜਿਹੇ ’ਚ ਉਨ੍ਹਾਂ ਦੇ ਵੀਡੀਓ ਕਰੋੜਾਂ ਯੂਜ਼ਰਜ਼ ਤਕ ਆਸਾਨੀ ਨਾਲ ਪਹੁੰਚ ਰਹੇ ਹਨ। 

ਸਰਕਾਰ ਦੇ ਸਹਿਯੋਗ ਨੂੰ ਤਿਆਰ
ਟਿਕਟਾਕ ਅਤੇ ਹੈਲੋ ਨੇ ਜਵਾਇੰਟ ਸਟੇਟਮੈਂਟ ’ਚ ਕਿਹਾ ਹੈ ਕਿ ਭਾਰਤ ਦੀ ਤੇਜ਼ੀ ਨਾਲ ਵਧਦੀ ਡਿਜੀਟਲ ਕਮਿਊਨਿਟੀ ਤੋਂ ਉਨ੍ਹਾਂ ਨੂੰ ਕਾਫੀ ਸਮਰਥਨ ਮਿਲ ਰਿਹਾ ਹੈ। ਬਿਆਨ ’ਚ ਕੰਪਨੀਆਂ ਨੇ ਕਿਹਾ ਕਿ ਸਥਾਨਕ ਸਮੁਦਾਇ ਦੇ ਸਮਰਥਨ ਤੋਂ ਬਿਨਾਂ ਭਾਰਤ ’ਚ ਸਫਲ ਹੋਣਾ ਸੰਭਵ ਨਾ ਹੋ ਪਾਉਂਦਾ। ਅਸੀਂ ਇਸ ਨੂੰ ਲੈ ਕੇ ਆਪਣੀਆਂ ਜ਼ਿੰਮੇਵਾਰੀਆਂ ਸਮਝਦੇ ਹਾਂ। ਅਸੀਂ ਭਰਤ ਸਰਕਾਰ ਦੇ ਨਾਲ ਮਿਲ ਕੇ ਆਪਣੀਆਂ ਸੀਮਾਵਾਂ ’ਚ ਕੰਮ ਕਰਦੇ ਰਹਾਂਗੇ ਅਤੇ ਬਿਹਤਰ ਪਲੇਟਫਾਰਮ ਯੂਜ਼ਰਜ਼ ਨੂੰ ਦੇਵਾਂਗੇ। 

ਭਾਰਤ ’ਚ ਹੈ ਵੱਡਾ ਯੂਜ਼ਰ ਬੇਸ
ਦੱਸ ਦੇਈਏ ਕਿ ਭਾਰਤ ਟਿਕਟਾਕ ਅਤੇ ਹੈਲੋ ਲਈ ਸਭ ਤੋਂ ਵੱਡੇ ਅਤੇ ਮਜ਼ਬੂਤ ਬਾਜ਼ਾਰਾਂ ’ਚੋਂ ਇਕ ਹੈ ਅਤੇ ਦੋਵਾਂ ਹੀ ਐਪਸ ਦਾ ਇਥੇ ਕਾਫੀ ਵੱਡਾ ਯੂਜ਼ਰਬੇਸ ਹੈ। ਬੀਤੇ ਦਿਨੀ ਇਕ ਟਿਕਟਾਕ ਵੀਡੀਓ ’ਚ ਕੁਝ ਨੌਜਵਾਨ ਧਰਮ ਨਾਲ ਜੁੜੀਆਂ ਭੜਕਾਊ ਗੱਲਾਂ ਕਹਿੰਦੇ ਨਜ਼ਰ ਆਏ ਸਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁੰਬਈ ਪੁਲਸ ਅਤੇ ਟਿਕਟਾਕ ਦੋਵਾਂ ਵਲੋਂ ਕਾਰਵਾਈ ਕੀਤੀ ਗਈ ਸੀ।