ਚੀਨੀ ਐਪਸ ’ਤੇ ਬੈਨ ਤੋਂ ਬਾਅਦ ਹੁਣ ਸਰਕਾਰ ਲਿਆਈ 'Make in India' ਐਪ ਇਨੋਵੇਸ਼ਨ ਚੈਲੇਂਜ

07/11/2020 1:56:38 PM

ਗੈਜੇਟ ਡੈਸਕ– ਬੀਤੇ ਦਿਨੀਂ ਭਾਰਤ ਸਰਕਾਰ ਨੇ ਦੇਸ਼ ਦੀ ਸੁਰੱਖਿਆ ਲਈ 59 ਚੀਨੀ ਐਪਸ ਨੂੰ ਬੈਨ ਕਰ ਦਿੱਤਾ ਸੀ। ਹੁਣ ਕੇਂਦਰ ਸਰਕਾਰ ‘ਮੇਕ ਇਨ ਇੰਡੀਆ’ ਐਪ ਇਨੋਵੇਸ਼ਨ ਚੈਲੇਂਜ ਲੈ ਕੇ ਆਈ ਹੈ। ਇਸ ਚੈਲੇਂਜ ਦਾ ਮਕਸਦ ਲੋਕਲ ਐਪ ਡਿਵੈਲਪਰਾਂ ਨੂੰ ਉਤਸ਼ਾਹ ਦੇਣਾ ਹੈ। ਇਸ ਚੈਲੇਂਜ ਰਾਹੀਂ ਭਾਰਤ ਦੇ ਸਟਾਰਅਪ ਅਤੇ ਐਪ ਡਿਵੈਲਪਰਾਂ ਨੂੰ ਵਰਲਡ-ਕਲਾਸ ਐਪਸ ਬਣਾਉਣ ਲਈ ਕਿਹਾ ਜਾ ਰਿਹਾ ਹੈ। ਭਾਰਤੀ ਜਨਤਾ ਪਾਰਟੀ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ਤੋਂ ਇਹ ਜਾਣਕਾਰੀ ਜਨਤਕ ਕੀਤੀ ਹੈ। ਜੇਕਰ ਤੁਸੀਂ ਵੀ ਇਕ ਐਪ ਡਿਵੈਲਪਰ ਹੋ ਤਾਂ ਇਸ ਨਵੇਂ ਚੈਲੇਂਜ ਦਾ ਹਿੱਸਾ ਬਣ ਸਕਦੇ ਹੋ। 

 

ਐਲਾਨ ਕੀਤੀਆਂ ਗਈਆਂ ਚੈਲੇਂਜ ਦੀਆਂ 8 ਕੈਟਾਗਿਰੀਆਂ
ਐਪ ਇਨੋਵੇਸ਼ਨ ਚੈਲੇਂਜ ਨੂੰ ਵੱਖ-ਵੱਖ 8 ਕੈਟਾਗਿਰੀਆਂ ’ਚ ਲਿਆਇਆ ਗਿਆ ਹੈ। ਇਨ੍ਹਾਂ ’ਚ ਹੈਲਥ ਐਂਡ ਵੈਲਨੈਸ, ਬਿਜ਼ਨੈੱਸ- ਐਗ੍ਰੀਟੈੱਕ ਅਤੇ ਫਿਨਟੈੱਕ, ਨਿਊਜਡ, ਗੇਮਜ਼, ਆਫਿਸ ਪ੍ਰੋਡਕਟੀਵਿਟੀ ਅਤੇ ਵਰਕ ਫਰਾਮ ਹੋਮ, ਸੋਸ਼ਲ ਨੈੱਟਵਰਕਿੰਗ, ਈ-ਲਰਨਿੰਗ ਅਤੇ ਐਂਟਰਟੇਨਮੈਂਟ ਆਦਿ ਸ਼ਾਮਲ ਹਨ। ਜੇਕਰ ਤੁਸੀਂ ਇਸ ਚੈਲੇਂਜ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਾਕੀ ਜਾਣਕਾਰੀ ਲਈ innovate.mygov.in ਵੈੱਬਸਾਈਟ ’ਤੇ ਜਾਣੋ ਪਵੇਗਾ। 

ਭਾਰਤੀ ਐਪਸ ਹੋ ਰਹੇ ਹਨ ਵਾਇਰਲ
59 ਚੀਨੀ ਐਪਸ ਨੂੰ ਬੈਨ ਕਰਨ ਤੋਂ ਬਾਅਦ ਭਾਰਤ ’ਚ ਬਣੇ ਐਪਸ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਅਜਿਹੇ ’ਚ ਹੁਣ ਲੋਕ ਵਰਤੋਂ ’ਚ ਲਿਆਏ ਜਾਣ ਵਾਲੇ ਹੋਰ ਐਪਸ ਦੇ ਵੀ ਬਦਲ ਲੱਭ ਰਹੇ ਹਨ। ਇਸ ਗੱਲ ਨੂੰ ਧਿਆਨ ’ਚ ਰੱਖਦੇ ਹੋਏ ‘ਮੇਕ ਇਨ ਇੰਡੀਆ’ ਐਪ ਇਨੋਵੇਸ਼ਨ ਚੈਲੇਂਜ ਲਿਆਇਆ ਗਿਆ ਹੈ। 

Rakesh

This news is Content Editor Rakesh