ਭਾਰਤ ’ਚ ਗੂਗਲ ਦੀ ਸ਼ੁਰੂ ਹੋਵੇਗੀ ਜਾਂਚ, ਲੱਗੇ ਇਹ ਗੰਭੀਰ ਦੋਸ਼

06/23/2021 1:46:02 PM

ਗੈਜੇਟ ਡੈਸਕ– ਕੰਪਟੀਸ਼ਨ ਕਮਿਸ਼ਨ ਆਪ ਇੰਡੀਆ (CCI) ਨੇ ਗੂਗਲ ਖ਼ਿਲਾਫ਼ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਗੂਗਲ ’ਤੇ ਦੋਸ਼ ਲਗਾਇਆ ਗਿਆ ਹੈ ਕਿ ਕੰਪਨੀ ਨੇ ਭਾਰਤ ’ਚ ਐਂਡਰਾਇਡ ਬੇਸਡ ਟੈਲੀਵਿਜ਼ਨ ਮਾਰਕੀਟ ’ਚ ਗਲਤ ਤਰੀਕੇ ਨਾਲ ਕਾਰੋਬਾਰ ਕੀਤਾ ਹੈ। ਇਸ ਨਾਲ ਐਂਟੀ ਟਰੱਸਟ ਕਾਨੂੰਨ ਦਾ ਉਲੰਘਣ ਹੋਇਆ ਹੈ। 22 ਜੂਨ ਨੂੰ ਸੀ.ਸੀ.ਆਈ. ਨੇ ਆਪਣੇ ਆਦੇਸ਼ ’ਚ ਗੂਗਲ ਨੂੰ ਭਾਰਤੀ ਐਂਟੀ ਟਰੱਸਟ ਰੈਗੁਲੇਸ਼ਨ ਦਾ ਦੋਸ਼ੀ ਪਾਇਆ ਹੈ ਅਤੇ ਡਾਇਰੈਕਟਰ ਜਨਰਲ ਨੂੰ ਇਸ ਮਾਮਲੇ ਨੂੰ ਲੈ ਕੇ ਜਾਂਚ ਦੇ ਆਦੇਸ਼ ਦਿੱਤੇ ਹਨ। ਦੱਸ ਦੇਈਏ ਕਿ ਗੂਗਲ ਖ਼ਿਲਾਫ਼ ਪੇਮੈਂਟ ਐਪ ਅਤੇ ਐਂਡਰਾਇਡ ਮੋਬਾਇਲ ਆਪਰੇਟਿੰਗ ਸਿਸਟਮ ਦੇ ਗਲਤ ਇਸਤੇਮਾਲ ਦੀ ਸ਼ਿਕਾਇਤ ਸੀ.ਸੀ.ਆਈ. ਨੂੰ ਕੀਤੀ ਗਈ ਸੀ। 

ਗੂਗਲ ’ਤੇ ਲੱਗੇ ਇਹ ਦੋਸ਼
ਪੁਰਸ਼ੋਤਮ ਆਨੰਦ ਨਾਂ ਦੇ ਇਕ ਵਿਅਕਤੀ ਨੇ ਪਿਛਲੇ ਸਾਲ ਮਈ ਮਹੀਨੇ ’ਚ ਦੋਸ਼ ਲਗਾਇਆ ਸੀ ਕਿ ਗੂਗਲ ਐਂਡਰਾਇਡ ਟੀ.ਵੀ. ਪਲੇਟਫਾਰਮ ਦਾ ਇਸਤੇਮਾਲ ਕਰਨ ਵਾਲੀਆਂ ਕੰਪਨੀਆਂ ਨੂੰ ਗੂਗਲ ਦੇ ਨਾਲ ਇਕ ਲਾਈਸੰਸ ਸਾਈਨ ਕਰਨਾ ਪੈਂਦਾ ਹੈ। ਇਹ ਲਾਈਸੰਸ ਉਨ੍ਹਾਂ ਕੰਪਨੀਆਂ ਨੂੰ ਗੂਗਲ ਦੀਆਂ ਵਿਰੋਧੀ ਕੰਪਨੀਆਂ ਨਾਲ ਕਾਰੋਬਾਰ ਕਰਨ ਤੋਂ ਰੋਕਦਾ ਹੈ। ਇਹ ਸਭ ਸਮਾਰਟ ਟੀ.ਵੀ. ਦੇ ਨਾਲ ਸਮਾਰਟਫੋਨ ਅਤੇ ਹੋਰ ਡਿਵਾਈਸਿਜ਼ ’ਤੇ ਵੀ ਲਾਗੂ ਹੁੰਦਾ ਹੈ। ਫਿਲਹਾਲ ਗੂਗਲ ਨੇ ਸਾਰੇ ਦੋਸ਼ਾਂ ਨੂੰ ਖਾਰਜ਼ ਕੀਤਾ ਹੈ। 

Rakesh

This news is Content Editor Rakesh