ਗੂਗਲ ਨੇ ਪਿਕਸਲ ਸਮਾਰਟਫੋਨਜ਼ ਦੀ ਸਿਮ ਕਾਰਡ ਟਰੇ ''ਤੇ ਲਿਖੀ ਅਹਿਮ ਜਾਣਕਾਰੀ

10/23/2016 2:17:17 PM

ਜਲੰਧਰ- ਜੇਕਰ ਤੁਸੀਂ ਗੂਗਲ ਦਾ ਪਿਕਸਲ ਅਤੇ ਪਿਕਸਲ ਐਕਸ.ਐੱਲ. ਸਮਾਰਟਫੋਨ ਖਰੀਦੋਗੇ ਤਾਂ ਤੁਹਾਨੂੰ ਸਿਮ ਕਾਰਡ ਟਰੇ ''ਤੇ ਕੁਝ ਲਿਖਿਆ ਹੋਇਆ ਦਿਖਾਈ ਦੇਵੇਗਾ। ਖਾਸ ਗੱਲ ਇਹ ਹੈ ਕਿ ਆਖਿਰ ਇਸ ਸਿਮ ਕਾਰਡ ਟਰੇ ''ਤੇ ਅਜਿਹਾ ਕੀ ਹੈ। ਜੇਕਰ ਤੁਹਾਡੇ ਕੋਲ ਗੂਗਲ ਫੋਨ ਹੈ ਤਾਂ ਤੁਹਾਨੂੰ ਇਹ ਜਾਣ ਕੇ ਖੁਸ਼ੀ ਅਤੇ ਹੈਰਾਨੀ ਹੋਵੇਗੀ ਕਿ ਕੰਪਨੀ ਨੇ ਪਿਕਸਲ ਅਤੇ ਪਿਕਸਲ ਐਕਸ.ਐੱਲ. ਸਮਾਰਟਫੋਨਜ਼ ਦੀ ਸਿਮ ਕਾਰਡ ਟਰੇ ''ਤੇ ਆਪਣਾ ਪਤਾ ਲਿਖਿਆ ਹੈ। 
ਗੂਗਲ ਦੇ ਹੈੱਡਕੁਆਟਰ ਦਾ ਪਤਾ ਸ਼ਾਰਟ ਫਾਰਮ ''ਚ ਲਿਖਿਆ ਗਿਆ ਹੈ। ਸਿਮ ਕਾਰਡ ਟਰੇ ਦੇ ਇਕ ਪਾਸੇ 1600AMPHITHEATRE ਅਤੇ ਦੂਜੇ ਪਾਸੇ MTN VIEW CA 94043 ਲਿਖਿਆ ਹੈ। ਇਸ ਦਾ ਪੂਰਾ ਨਾਂ 1600 ਐਮਫੀਥਿਏਟਰ ਪਾਰਕਵੇ, ਮਾਊਂਟੇਨ ਵਿਊ, ਕੈਲੀਫੋਰਨੀਆ, 94043, ਸੰਯੁਕਤ ਰਾਜ ਅਮਰੀਕਾ ਹੈ। 
ਫਿਲਹਾਲ ਇਸ ਬਾਰੇ ਜਾਣਕਾਰੀ ਨਹੀਂ ਹੈ ਕਿ ਗੂਗਲ ਨੇ ਪਿਕਸਲ ਫੋਨਜ਼ ਦੀ ਸਿਮ ਕਾਰਡ ਟਰੇ ''ਤੇ ਪਤਾ ਕਿਉਂ ਲਿਖਿਆ ਹੈ ਪਰ ਜਦੋਂ ਵੀ ਤੁਸੀਂ ਸਿਮ ਬਦਲਣ ਲਈ ਟਰੇ ਨੂੰ ਓਪਨ ਕਰੋਗੇ ਤਾਂ ਤੁਹਾਨੂੰ ਇਹ ਪਤਾ ਦਿਖਾਈ ਦੇਵੇਗਾ। ਜੇਕਰ ਬਲੈਕ ਕਲਰ ''ਚ ਪਿਕਸਲ ਫੋਨ ਖਰੀਦੋਗੇ ਤਾਂ ਇਹ ਹੋਰ ਵੀ ਚੰਗੀ ਤਰ੍ਹਾਂ ਦਿਖਾਈ ਦੇਵੇਗਾ।