ਗੂਗਲ ਦਾ ਵੱਡਾ ਫੈਸਲਾ, ਇਨ੍ਹਾਂ ਡਿਵਾਈਸਿਜ਼ ਨੂੰ ਨਹੀਂ ਮਿਲੇਗਾ Android 11

07/23/2020 1:58:19 PM

ਗੈਜੇਟ ਡੈਸਕ– ਗੂਗਲ ਨੇ ਇਕ ਵੱਡਾ ਫੈਸਲਾ ਲਿਆ ਹੈ। ਕੰਪਨੀ 2 ਜੀ.ਬੀ. ਤੋਂ ਘੱਟ ਰੈਮ ਨਾਲ ਲਾਂਚ ਹੋਣ ਵਾਲੇ ਡਿਵਾਈਸਿਜ਼ ਨੂੰ ਐਂਡਰਾਇਡ 11 ਅਪਡੇਟ ਨਹੀਂ ਦੇਵੇਗੀ। ਗੂਗਲ ਨੇ ਐਂਡਰਾਇਡ 11 ਦੀ ਬੀਟਾ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। XDA ਡਿਵੈਲਪਰਸ ਅਤੇ ਜੀ.ਐੱਸ.ਐੱਮ. ਅਰੀਨਾ ਦੀ ਰਿਪੋਰਟ ਮੁਤਾਬਕ, ਕੰਪਨੀ ਦੀ ਗੂਗਲ ਦੇ ਡਿਵਾਈਸ ਕੰਫੀਗਰੇਸ਼ਨ ਗਾਈਡ ਦੀ ਇਕ ਲੀਕ ਕਾਪੀ ਸਾਹਮਣੇ ਆਈ ਹੈ। ਇਸ ਦੇ ਹਿਸਾਬ ਨਾਲ ਐਂਡਰਾਇਡ 11 ਆਪਰੇਟਿੰਗ ਸਿਸਟਮ ਲਈ ਡਿਵਾਈਸ ’ਚ ਘੱਟੋ-ਘੱਟ 2 ਜੀ.ਬੀ. ਰੈਮ ਹੋਣੀ ਚਾਹੀਦੀ ਹੈ। ਜਿਨ੍ਹਾਂ ਡਿਵਾਈਸਿਜ਼ ’ਚ 2 ਜੀ.ਬੀ. ਜਾਂ ਉਸ ਤੋਂ ਘੱਟ ਰੈਮ ਹੋਵੇਗੀ ਉਨ੍ਹਾਂ ਨੂੰ ਐਂਡਰਾਇਡ ਗੋ ਆਪਰੇਟਿੰਗ ਸਿਸਟਮ ’ਤੇ ਕੰਮ ਕਰਨਾ ਹੋਵੇਗਾ। 

ਇਨ੍ਹਾਂ ਡਿਵਾਈਸਿਜ਼ ਨੂੰ ਨਹੀਂ ਮਿਲੇਗੀ ਗੂਗਲ ਮੋਬਾਇਲ ਸਰਵਿਸ
ਇੰਨਾ ਹੀ ਨਹੀਂ, ਹੁਣ ਜੋ ਡਿਵਾਈਸ 512MB ਰੈਮ ਨਾਲ ਆਉਣਗੇ ਉਨ੍ਹਾਂ ਨੂੰ ਪ੍ਰੀਲੋਡਿਡ ਗੂਗਲ ਮੋਬਾਇਲ ਸਰਵਿਸ ਵੀ ਨਹੀਂ ਮਿਲੇਗੀ। ਇਸ ਦਾ ਸਿੱਧਾ ਮਤਲਬ ਇਹ ਹੋਇਆ ਕਿ ਗੂਗਲ ਨੇ ਇਕ ਤਰ੍ਹਾਂ ਨਾਲ ਇਨ੍ਹਾਂ ਡਿਵਾਈਸਿਜ਼ ਲਈ ਸੁਪੋਰਟ ਬੰਦ ਕਰ ਦਿੱਤੀ ਹੈ। 

ਪਹਿਲਾਂ ਲਾਂਚ ਹੋ ਚੁੱਕੇ ਡਿਵਾਈਸਿਜ਼ ’ਤੇ ਨਹੀਂ ਹੋਵੇਗਾ ਅਸਰ
2 ਜੀ.ਬੀ. ਰੈਮ ਵਾਲੇ ਜੋ ਡਿਵਾਈਸ ਪੁਰਾਣੇ ਐਂਡਰਾਇਡ ਵਰਜ਼ਨ ਨਾਲ ਲਾਂਚ ਹੋਏ ਸਨ ਉਨ੍ਹਾਂ ਨੂੰ ਇਸ ਤੋਂ ਬਾਹਰ ਰੱਖਿਆ ਗਿਆ ਹੈ। ਜੇਕਰ ਇਨ੍ਹਾਂ ਡਿਵਾਈਸਿਜ਼ ਨੂੰ ਕੋਈ ਅਪਡੇਟ ਮਿਲਦੀ ਹੈ ਤਾਂ ਉਹ ਪੂਰਾ ਐਂਡਰਾਇਡ ਹੀ ਹੋਵੇਗਾ ਤਾਂ ਜੋ ਯੂਜ਼ਰ ਨੂੰ ਕੋਈ ਉਲਝਣ ਨਾ ਹੋਵੇ। ਐਂਡਰਾਇਡ ਗੋ ਦੀ ਗੱਲ ਕਰੀਏ ਤਾਂ ਗੂਗਲ ਨੇ ਇਸ ਨੂੰ ਆਪਣੇ ਓਪਨ ਸੋਰਸ ਓ.ਐੱਸ. ਦੇ ਤੌਰ ’ਤੇ ਲਾਂਚ ਕੀਤਾ ਸੀ। ਇਸ ਵਿਚ ਜ਼ਿਆਦਾਤਰ ਗੂਗਲ ਐਪ ਘੱਟ ਫੀਚਰ ਨਾਲ ਆਉਂਦੇ ਸਨ। ਹਾਲਾਂਕਿ, ਉਨ੍ਹਾਂ ਦੇ ਮੇਨ ਫੰਕਸ਼ਨਿੰਗ ’ਤੇ ਇਸਦਾ ਕੋਈ ਖ਼ਾਸ ਅਸਰ ਨਹੀਂ ਹੁੰਦਾ ਸੀ। 

Rakesh

This news is Content Editor Rakesh