ਆਈਫੋਨ ''ਤੇ ਬਣੇ ਰਹਿਣ ਲਈ ਐਪਲ ਨੂੰ 2 ਖਰਬ ਰੁਪਏ ਦੇਵੇਗਾ ਗੂਗਲ

08/16/2017 1:11:35 PM

ਜਲੰਧਰ- ਅਮਰੀਕਾ ਦੀ ਰਿਸਰਚ ਅਤੇ ਬ੍ਰੋਕਰੇਜ ਫਰਮ ਬਰਨਸਟਾਈਨ ਦਾ ਕਹਿਣਾ ਹੈ ਕਿ ਗੂਗਲ ਜੇਕਰ ਆਈਫੋਨ, ਆਈਪੈਡ ਵਰਗੇ iOS ਡਿਵਾਈਸਿਜ਼ 'ਤੇ ਬਣੇ ਰਹਿਣਾ ਚਾਹੁੰਦੇ ਹੋ, ਤਾਂ ਗੂਗਲ ਨੂੰ ਐਪਲ ਨੂੰ ਕਰੀਬ 2 ਖਰਬ ਰੁਪਏ ਚੁਕਾਉਣੇ ਹੋਣਗੇ। ਸੋਮਵਾਰ ਨੂੰ ਨਿਵੇਕਸ਼ਕਾਂ ਲਈ ਜਾਰੀ ਕੀਤੀ ਗਈ ਸੂਚਨਾ ਦੇ ਮੁਤਾਬਕ ਗੂਗਲ ਨੇ ਇਸ ਸਾਲ ਕੀਮਤ 1 ਬਿਲੀਅਨ ਡਾਲਰ ਤੋਂ ਵਧਾ ਕੇ 3 ਬਿਲੀਅਨ ਡਾਲਰ ਕਰ ਦਿੱਤੇ ਹਨ ਅਤੇ ਗੂਗਲ ਦੀ ਲਾਈਸੈਸਿੰਗ ਫੀਸ ਤੋਂ ਐਪਲ ਨੂੰ ਵੱਡਾ ਬਿਜਨੈੱਸ ਮਿਲਦਾ ਹੈ। 
CNBC ਨਾਲ ਹੋਈ ਗੱਲ-ਬਾਤ 'ਚ ਵਿਸ਼ਲੇਸ਼ਕ ਏ. ਐੱਮ. ਸੈਕੋਨਗੀ ਨੇ ਕਿਹਾ ਹੈ ਕਿ ਅਦਾਲਤੀ ਦਸਤਾਵੇਜ਼ ਦੇ ਮੁਤਾਬਕ ਗੂਗਲ ਨੇ ਐਪਲ ਨੂੰ 2014 'ਚ 1 ਬਿਲੀਅਨ ਡਾਲਰ ਅਦਾ ਕੀਤੇ ਸਨ ਅਤੇ ਸਾਡਾ ਅਨੁਮਾਨ ਹੈ ਕਿ ਇਸ ਆਰਥਿਕ ਸਾਲ 'ਚ ਗੂਗਲ ਨੂੰ 3 ਬਿਲੀਅਨ ਡਾਲਰ ਚੁਕਾਉਣੇ ਪੈ ਸਕਦੇ ਹਨ। ਐਪਲ ਦੇ ਲਾਭ ਦਾ ਵੱਡਾ ਹਿੱਸਾ ਗੂਗਲ ਦੇ ਪੇਮੈਂਟ 'ਤੇ ਨਿਰਭਰ ਹੈ। ਐਪਲ ਦੇ ਕੁੱਲ ਆਪਰੇਟਿੰਗ ਪ੍ਰਾਫਿਟਸ ਦਾ 5% ਹਿੱਸਾ ਗੂਗਲ ਤੋਂ ਆ ਸਕਦਾ ਹੈ ਅਤੇ ਪਿਛਲੇ ਦੋ ਸਾਲਾਂ 'ਚ ਕੰਪਨੀ ਦੀ ਅੋਪੀ ਗ੍ਰੋਥ ਦਾ 25% ਹਿੱਸਾ ਵੀ ਗੂਗਲ 'ਤੇ ਨਿਰਭਰ ਹੈ।
ਸਾਕੋਨਾਗੀ ਨੇ ਦੱਸਿਆ ਹੈ ਕਿ iOS ਡਿਵਾਈਸ ਗੂਗਲ ਦੇ ਮੋਬਾਇਲ ਸਰਚ ਰੇਵਨਿਊ 'ਚ ਕਰੀਬ 50% ਦਾ ਯੋਗਦਾਨ ਦਿੰਦੇ ਹਨ। ਖਬਰ ਹੈ ਕਿ ਐਪਲ ਇਸ ਸਾਲ 3 ਨਵੇਂ ਆਈਫੋਨ ਲੈ ਕੇ ਆਵੇਗਾ।