ਗੂਗਲ ਨੇ 1,755 ਯੂਜ਼ਰਸ ਨੂੰ ਸਰਕਾਰ ਸਮਰਥਿਤ ਸਾਈਬਰ ਹਮਲਿਆਂ ਦੀ ਦਿੱਤੀ ਚਿਤਾਵਨੀ

05/29/2020 8:10:16 PM

ਗੈਜੇਟ ਡੈਸਕ—ਗੂਗਲ ਨੇ ਅਪ੍ਰੈਲ 'ਚ ਆਪਣੇ ਦੁਨੀਆਭਰ ਦੇ ਯੂਜ਼ਰਸ ਨੂੰ ਕੁੱਲ 1,755 ਸਰਕਾਰ ਸਮਰਥਿਤ ਸਾਈਬਰ ਹਮਲਿਆਂ ਦੀ ਚਿਤਾਵਨੀ ਭੇਜੀ ਹੈ। ਇਸ 'ਚ ਕਰੀਬ 100 ਚਿਤਾਵਨੀਆਂ ਭਾਰਤ ਦੇ ਯੂਜ਼ਰਸ ਨੂੰ ਵੀ ਭੇਜੀਆਂ ਗਈਆਂ ਹਨ। ਗੂਗਲ ਨੇ ਕਿਹਾ ਕਿ ਪਿਛਲੇ ਮਹੀਨੇ ਉਸ ਨੇ ਯੂਜ਼ਰਸ ਨੂੰ ਸਰਕਾਰ ਸਮਰਥਿਤ ਸਾਈਬਰ ਹਮਲਿਆਂ ਦੀਆਂ 1,755 ਚਿਤਾਵਨੀਆਂ ਭੇਜੀਆਂ। ਇਨ੍ਹਾਂ 'ਚੋਂ ਭਾਰਤ ਦੇ 51 ਤੋਂ 100 ਯੂਜ਼ਰਸ ਨੂੰ ਵੀ ਪਿਛਲੇ ਮਹੀਨੇ ਅਜਿਹੇ ਸਾਈਬਰ ਹਮਲੇ ਦੀ ਸੂਚਨਾ ਭੇਜੀ ਗਈ।

ਕੰਪਨੀ ਨੇ ਕਿਹਾ ਕਿ ਸਰਕਾਰ ਸਮਰਥਿਤ ਸਾਈਬਰ ਹਮਲਾਵਾਰਾਂ ਨੇ ਵੱਖ-ਵੱਖ ਟੀਚਿਆਂ ਲਈ ਆਪਣੇ ਹਮਲੇ ਕੀਤੇ। ਕੁਝ ਮਾਮਲਿਆਂ 'ਚ ਹਲਮਾਵਰ ਦਾ ਟੀਚਾ ਖੁਫੀਆ ਜਾਣਕਾਰੀ ਜੁਟਾਉਣਾ ਸੀ। ਉੱਥੇ ਕੁਝ ਹਮਲੇ ਗਤੀਵਿਧੀਆਂ ਜਾਂ ਕਾਰਜਕਰਤਾਵਾਂ ਨੂੰ ਟੀਚਾ ਬਣਾ ਕੇ ਕੀਤੇ ਗਏ। ਜਦਕਿ ਕੁਝ ਹਮਲਿਆਂ ਦਾ ਟੀਚਾ ਗਲਤ ਸੂਚਨਾਵਾਂ ਦਾ ਅਭਿਆਨ ਚਲਾਉਣਾ ਰਿਹਾ।

ਗਲੋਬਲੀ ਤਕਨਾਲੋਜੀ ਕੰਪਨੀ ਗੂਗਲ ਨੇ ਇਕ ਬਲਾਗ ਪੋਸਟ 'ਚ ਕਿਹਾ ਕਿ ਉਸ ਦੇ 'ਥ੍ਰੇਟ ਐਨਾਲਿਸਿਸ ਗਰੁੱਪ' (ਟੈਗ) ਨੇ 50 ਤੋਂ ਜ਼ਿਆਦਾ ਦੇਸ਼ਾਂ 'ਚ 270 ਤੋਂ ਜ਼ਿਆਦਾ ਸਰਕਾਰ ਸਮਰਥਿਤ ਸਾਈਬਰ ਹਮਲਾਵਾਰਾਂ 'ਤੇ ਨਿਗਰਾਨੀ ਰੱਖੀ। ਹਾਲਾਂਕਿ ਗੂਗਲ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਕਿੰਨਾਂ ਦੇਸ਼ਾਂ ਦੀ ਸਰਕਾਰ ਨੇ ਇਨ੍ਹਾਂ ਯੂਜ਼ਰਸ ਨੂੰ ਨਿਸ਼ਾਨਾ ਬਣਾਇਆ।

ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਸਰਕਾਰ ਸਮਰਥਿਤ ਸਾਈਬਰ ਹਮਲਿਆਂ 'ਚ ਕਮੀ ਦੇਖੀ ਗਈ ਹੈ। ਪਿਛਲੇ ਸਾਲ ਗੂਗਲ ਨੇ ਕਿਹਾ ਸੀ ਕਿ ਭਾਰਤ ਦੇ 500 ਲੋਕਾਂ 'ਤੇ ਸਰਕਾਰ ਸਮਰਥਿਤ ਸਾਈਬਰ ਅਟੈਕ ਹੋਇਆ। ਗੂਗਲ ਨੇ ਕਿਹਾ ਸੀ ਕਿ ਭਾਰਤ ਤੋਂ ਇਲਾਵਾ ਹੋਰ 149 ਦੇਸ਼ਾਂ 'ਚ ਵੀ ਇਸ ਤਰ੍ਹਾਂ ਦੇ 12 ਹਜ਼ਾਰ ਤੋਂ ਜ਼ਿਆਦਾ ਸਾਈਬਰ ਅਟੈਕ ਹੋਏ।

Karan Kumar

This news is Content Editor Karan Kumar