Microsoft Xbox ’ਚ ਵੀ ਕੰਮ ਕਰੇਗਾ ਗੂਗਲ ਵਾਈਸ ਅਸਿਸਟੈਂਟ

09/28/2019 4:49:16 PM

ਗੈਜੇਟ ਡੈਸਕ– ਹੁਣ ਤੁਸੀਂ ਮਾਈਕ੍ਰੋਸਾਫਟ ਦੇ Xbox ਗੇਮਿੰਗ ਕੰਸੋਲ ਦੇ ਨਾਲ ਗੂਗਲ ਵਰਚੁਅਲ ਅਸਿਸਟੈਂਟ ਦਾ ਇਸਤੇਮਾਲ ਕਰ ਸਕਦੇ ਹੋ। ਇਸ ਗੱਲ ਨੂੰ ਲੈ ਕੇ ਕੰਪਨੀ ਨੇ ਅਧਿਕਾਰਤ ਐਲਾਨ ਕਰ ਦਿੱਤਾ ਹੈ। ਆਪਣੇ ਅਧਿਕਾਰਤ ਬਲਾਗ ਨੋਟ ’ਚ ਕੰਪਨੀ ਨੇ ਦੱਸਿਆ ਕਿ ਹੁਣ ਗੂਗਲ ਅਸਿਸਟੈਂਟ ਸਪੋਰਟ ਨੂੰ Xbox Action ਕਮਾਂਡ ਪੈਨਲ ’ਚ ਸ਼ਾਮਲ ਕਰ ਦਿੱਤਾ ਗਿਆ ਹੈ। ਨਵੇਂ Xbox ਐਕਸ਼ਨ ਨੂੰ ਪਬਲਿਕ ਬੀਟਾ ਵਰਜ਼ਨ ਦੇ ਤੌਰ ’ਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਅਜੇ ਇਹ ਸਿਰਫ ਅੰਗਰੇਜੀ ਭਾਸ਼ਾ ’ਚ ਉਪਲੱਬਧ ਹੈ। ਨਵਾਂ Xbox Action ਗੂਗਲ ਦੇ ਸਾਰੇ ਡਿਵਾਈਸਿਜ਼ ’ਤੇ ਕੰਮ ਕਰੇਗਾ। 

Xbox ਗੇਮਰ ਹੁਣ ਵਾਈਸ ਕਮਾਂਡ ਦਾ ਇਸਤੇਮਾਲ ਕਰਕੇ ਕੰਸੋਲ ਨੂੰ ਕੰਟਰੋਲ ਕਰ ਸਕਦੇ ਹਨ ਅਤੇ ਉਸ ਨੂੰ ਚਾਲੂ ਜਾਂ ਬੰਦ ਕਰ ਸਕਦੇ ਹਨ, ਸਕਰੀਨਸ਼ਾਟ ਲੈ ਸਕਦੇ ਹਨ, ਪਲੇਅ ਜਾਂ ਪੌਜ਼ ਕਰ ਸਕਦੇ ਹਨ। Xbox Action ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਮੋਬਾਇਲ ਆਪਰੇਟਿੰਗ ਸਸਟਿਮ ’ਤੇ ਚੱਲਦਾ ਹੈ।