ਬਟਨ-ਲੈੱਸ ਸਮਾਰਟਫੋਨ ਹੋ ਸਕਦੈ ਗੂਗਲ ਦਾ ਅਪਕਮਿੰਗ Pixel 4

05/24/2019 4:32:22 PM

ਗੈਜੇਟ ਡੈਸਕ– ਗੂਗਲ ਨੇ ਮਿਡ-ਰੇਂਜ ’ਚ Pixel 3 ਅਤੇ Pixel 3a XL ਸਮਾਰਟਫੋਨ ਲਾਂਚ ਕੀਤੇ ਜਾਣ ਤੋਂ ਬਾਅਦ ਹੁਣ ਗੂਗਲ ਆਪਣਾ ਫਲੈਗਸ਼ਿਪ ਸਮਾਰਟਫੋਨ Pixel 4 ਲਾਂਚ ਕਰਨ ਦੀ ਤਿਆਰੀ ’ਚ ਹੈ। ਗੂਗਲ ਦੇ ਇਸ ਅਪਕਮਿੰਗ ਸਮਾਰਟਫੋਨ Pixel 4 ਨਾਲ ਜੁੜੀਆਂ ਕੁਝ ਜਾਣਕਾਰੀਆਂ ਸਾਹਮਣੇ ਆਈਆਂ ਸਨ। ਰਿਪੋਰਟ ਮੁਤਾਬਕ ਗੂਗਲ ਦਾ ਅਪਕਮਿੰਗ ਫਲੈਗਸ਼ਿਪ Pixel 4 ਸਮਾਰਟਫੋਨ ਬਟਨ ਲੈੱਸ ਹੋ ਸਕਦਾ ਹੈ। Front Page Tech ਦੀ ਰਿਪੋਰਟ ਮੁਤਾਬਕ, ਅਪਕਮਿੰਗ Pixel 4 ਸਮਾਰਟਫੋਨ ’ਚ ਵੀ ਬਟਨ ਨਹੀਂ ਹੋਣਗੇ ਅਤੇ ਇਸ ਸਮਾਰਟਫੋਨ ’ਚ ਸੈਲਫੀ ਕੈਮਰੇ ਲਈ ਪੰਚ ਹੋਲ ਡਿਸਪਲੇਅ ਦਿੱਤੀ ਜਾ ਸਕਦੀ ਹੈ। ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਗੂਗਲ ਫਿਜ਼ੀਕਲ ਵਾਲਿਊਮ ਰਾਕਰ ਅਤੇ ਪਾਵਰ ਬਟਨ ਦੀ ਥਾਂ ਕਪੈਸਿਟਿਵ ਟੱਚ ਆਪਣੇ ਸਮਾਰਟਫੋਨ ’ਚ ਦੇ ਸਕਦੀ ਹੈ। 

ਕੁਝ ਦਿਨ ਪਹਿਲਾਂ ਇਕ ਟਿਪਸਟਰ ਨੇ ਗੂਗਲ Pixel 4 ਦੀ ਪੰਚ ਹੋਲ ਡਿਸਪਲੇਅ ਵਾਲੀ ਫੋਟੋ ਰਿਲੀਜ਼ ਕੀਤਾ ਸੀ ਜਿਸ ਵਿਚ ਡਿਊਲ ਫਰੰਟ ਕੈਮਰਾ ਅਤੇ ਡਿਊਲ ਸਟੀਰੀਓ ਸਪੀਕਰ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਇਸ ਸਮਾਰਟਫੋਨ ਦੇ ਰੈਂਡਰ ਕਟ-ਆਊਟ ’ਚ ਫਿੰਗਰਪ੍ਰਿੰਟ ਵੀ ਨਹੀਂ ਦਿਖਾਈ ਦੇ ਰਿਹਾ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਗੂਗਲ ਆਪਣੇ ਅਪਕਮਿੰਗ ਸਮਾਰਟਫੋਨ ’ਚ ਇਨ ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦੇ ਸਕਦੀ ਹੈ। ਫੋਨ ਦੇ ਫਰੰਟ ਦੀ ਗੱਲ ਕਰੀਏ ਤਾਂ ਇਸ ਵਿਚ ਅਲਟਰਾ ਥਿਨ ਬੇਜ਼ਲ ਦੇ ਨਾਲ ਡਿਸਪਲੇਅ ਦਿੱਤੀ ਜਾ ਸਕਦੀ ਹੈ। ਇਸ ਸਮਾਰਟਫੋਨ ਦੇ ਅਪਰ ਅਤੇ ਲੋਅਰ ਬੇਜ਼ਲ ’ਚ ਡਿਊਲ ਫਰੰਟ ਫੇਸਿੰਗ ਸਟੀਰੀਓ ਸਪੀਕਰ ਦਿੱਤੇ ਗਏ ਹਨ। ਇਨ੍ਹਾਂ ਤੋਂ ਇਲਾਵਾ ਇਸ ਸਮਾਰਟਫੋਨ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ। 


Related News