ਤੁਹਾਡੀ ਹਰ ਸਰਗਰਮੀ ''ਤੇ ਹੈ Google ਦੀ ਨਜ਼ਰ, ਸਟੋਰ ਰੱਖਦੈ ਸਾਰਾ ਡਾਟਾ

02/02/2020 8:46:23 PM

ਗੈਜੇਟ ਡੈਸਕ—ਗੂਗਲ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਿਆ ਹੈ। ਇੰਟਰਨੈੱਟ ਨਾਲ ਜੁੜੇ ਕਈ ਅਜਿਹੇ ਕੰਮ ਹੁੰਦੇ ਹਨ ਜੋ ਬਿਨਾਂ ਗੂਗਲ ਦੀ ਮਦਦ ਲਈ ਪੂਰੇ ਨਹੀਂ ਕੀਤੇ ਜਾ ਸਕਦੇ। ਉੱਥੇ, ਐਂਡ੍ਰਾਇਡ ਸਮਾਰਟਫੋਨ ਦੀ ਵਰਤੋਂ ਕਰਨ ਲਈ ਗੂਗਲ ਅਕਾਊਂਟ ਹੋਣਾ ਜ਼ਰੂਰੀ ਹੈ। ਜੇਕਰ ਤੁਸੀਂ ਗੂਗਲ ਅਕਾਊਂਟ ਕ੍ਰੋਮ ਜਾਂ ਐਂਡ੍ਰਾਇਡ ਸਮਾਰਟਫੋਨ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੀ ਸਾਰੀ ਐਕਟੀਵਿਟੀ 'ਤੇ ਗੂਗਲ ਦੀ ਨਜ਼ਰ ਹੈ। ਤੁਸੀਂ ਪਲੇਅ ਸਟੋਰ ਤੋਂ ਕਿਹੜੀ ਐਪ ਡਾਊਨਲੋਡ ਕਰ ਰਹੇ ਹੋ ਜਾਂ ਕਿਹੜੀ ਵੈੱਬਸਾਈਟ 'ਤੇ ਜਾ ਰਹੇ ਹੋ, ਗੂਗਲ ਕੋਲ ਇਸ ਦਾ ਸਾਰਾ ਡਾਟਾ ਮੌਜੂਦ ਹੈ। ਇਨ੍ਹਾਂ ਹੀ ਨਹੀਂ ਜੇਕਰ ਤੁਸੀਂ ਗੂਗਲ ਅਸਿਸਟੈਂਟ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਦੁਆਰਾ ਦਿੱਤੀ ਗਈ ਵਾਇਸ ਕਮਾਂਡ ਵੀ ਤੁਹਾਡੇ ਗੂਗਲ ਅਕਾਊਂਟ 'ਚ ਸੇਵ ਹੋ ਜਾਂਦੀ ਹੈ। ਹਾਲਾਂਕਿ, ਇਸ 'ਚ ਰਾਹਤ ਦੀ ਗੱਲ ਇਹ ਹੈ ਕਿ ਗੂਗਲ ਸਾਨੂੰ ਇਨ੍ਹਾਂ ਸਟੋਰ ਕੀਤੇ ਗਏ ਡਾਟਾ ਨੂੰ ਪ੍ਰੋਫਾਇਲ ਸੈਟਿੰਗਸ 'ਚ ਜਾ ਕੇ ਦੇਖਣ ਦੀ ਸਹੂਲਤ ਵੀ ਦਿੰਦਾ ਹੈ। ਤੁਹਾਨੂੰ ਇਥੇ ਇਕ ਆਪਸ਼ਨ ਵੀ ਮਿਲਦਾ ਹੈ ਜਿਸ ਨਾਲ ਤੁਸੀਂ ਗੂਗਲ ਨੂੰ ਡਾਟਾ ਅਤੇ ਵੈੱਬ ਐਕਟੀਵਿਟੀ ਨੂੰ ਰਿਕਾਰਡ ਕਰਨ ਤੋਂ ਰੋਕ ਵੀ ਸਕਦੇ ਹੋ।

ਇੰਝ ਦੇਖੋ ਅਤੇ ਆਫ ਕਰੋ ਡਾਟਾ ਦਾ ਸਟੋਰ ਹੋਣਾ
ਪਰਸਨਲ ਡਾਟਾ ਨੂੰ ਐਕਸੈੱਸ ਕਰਨ ਲਈ ਸਭ ਤੋਂ ਪਹਿਲਾਂ ਆਪਣੇ ਕੰਪਿਊਟਰ 'ਚ ਜੀਮੇਲ ਬ੍ਰਾਊਜਰ ਓਪਨ ਕਰੋ। ਆਪਣੀ ਜੀਮੇਲ ਪ੍ਰੋਫਾਈਲ ਪਿਕਚਰ 'ਤੇ ਕਲਿੱਕ ਕਰੋ। ਇਥੇ ਤੁਹਾਨੂੰ 'ਮੈਨੇਜ ਓਰ ਗੂਗਲ ਅਕਾਊਂਟ' ਦਾ ਆਪਸ਼ਨ ਮਿਲੇਗਾ। ਅਜਿਹਾ ਕਰਨ ਤੋਂ ਬਾਅਦ ਇਕ ਵੱਖ ਟੈਬ 'ਚ ਗੂਗਲ ਅਕਾਊਂਟਸ ਦਾ ਸੈਟਿੰਗ ਪੇਜ ਖੁਲ ਜਾਵੇਗਾ।

ਇਥੇ ਤੁਹਾਨੂੰ 'ਪ੍ਰਾਵੇਸੀ ਐਂਡ ਪਰਸਨਲਾਈਜੇਸ਼ਨ' ਆਪਸ਼ਨ 'ਚ ਦਿੱਤੇ 'ਮੈਨੇਜ ਓਰ ਡਾਟਾ ਐਂਡ ਪਰਸਨਲਾਈਜੇਸ਼ਨ' ਆਪਸ਼ਨ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਤਸੀਂ ਇਥੇ ਦਿੱਤੇ ਗਏ 'ਐਕਟੀਵਿਟੀ ਕੰਟਰੋਲ' ਦੇ ਹੇਠਾਂ ਮੌਜੂਦ 'ਵੈੱਬ ਐਂਡ ਐਪ ਐਕਟੀਵਿਟੀ' ਆਪਸ਼ਨ 'ਚ ਜਾਓ। ਇਹ ਉਹ ਸੈਕਸ਼ਨ ਹੈ ਜਿਥੇ ਤੁਹਾਡੀ ਸਾਰੀ ਗੂਗਲ ਐਕਟੀਵਿਟੀ ਸੇਵ ਰਹਿੰਦੀ ਹੈ। 'ਪ੍ਰਾਈਵੇਸੀ ਐਂਡ ਪਰਸਨਲਾਈਜੇਸ਼ਨ' ਆਪਸ਼ਨ 'ਚ ਤੁਸੀਂ ਆਪਣੀ ਲੋਕੇਸ਼ਨ ਅਤੇ ਯੂਟਿਊਬ ਹਿਸਟਰੀ ਨੂੰ ਵੀ ਦੇਖ ਸਕਦੇ ਹੋ।

ਜੇਕਰ ਤੁਸੀਂ ਚਾਹੁੰਦੇ ਹੋ ਕਿ ਗੂਗਲ ਤੁਹਾਡੇ ਡਾਟਾ ਨੂੰ ਸੇਵ ਨਾ ਕਰੋ ਤਾਂ ਇਥੇ ਦਿੱਤੇ ਗਏ ਟਾਂਗਲ ਸਵਿਚ ਨੂੰ ਆਫ ਕਰ ਸਕਦੇ ਹੋ। ਦੱਸ ਦੇਈਅ ਕਿ ਗੂਗਲ ਦਾ ਅਕਾਊਂਟ ਹਿਸਟਰੀ ਪੇਜ ਗੂਗਲ ਇਕੋਸਿਸਟਮ 'ਤੇ ਕੀਤੀ ਗਈ ਸਾਰੀ ਐਕਟੀਵਿਟੀ ਨੂੰ ਉਸ ਵੇਲੇ ਤਕ ਰਿਕਾਰਡ ਕਰਦਾ ਹੈ ਜਦ ਤਕ ਕਿ ਤੁਸੀਂ ਇਸ ਨੂੰ ਆਫ ਨਾ ਕਰ ਦਵੋ।

ਪਰਸਨਲ ਡਾਟਾ ਨੂੰ ਸਕਿਓਰ ਕਰਨਾ ਜ਼ਰੂਰੀ
ਗੂਗਲ ਯੂਜ਼ਰਸ ਦੀ ਸਕਿਓਰਟੀ ਨੂੰ ਲੈ ਕੇ ਕਾਫੀ ਅਲਰਟ ਰਹਿੰਦਾ ਹੈ। ਇਸ ਲਈ ਗੂਗਲ ਆਪਣੇ ਯੂਜ਼ਰਸ ਨੂੰ ਇਕ ਆਪਸ਼ਨ ਦਿੰਦਾ ਹੈ ਜਿਸ ਨਾਲ ਉਹ ਚੈਕ ਕਰ ਸਕਦੇ ਹਨ ਉਨ੍ਹਾਂ ਦੇ ਗੂਗਲ ਅਕਾਊਂਟ 'ਤੇ ਕਿਹੜੇ-ਕਿਹੜੇ ਡਿਵਾਈਸ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਜੇਕਰ ਤੁਸੀਂ ਕਿਸੇ ਡਿਵਾਈਸ 'ਤੇ ਲਾਗਇਨ ਕਰਨ ਤੋਂ ਬਾਅਦ ਲਾਗਆਊਟ ਕਰਨਾ ਭੁੱਲ ਗਏ ਹੋ ਤਾਂ ਸੈਟਿੰਗ ਪੇਜ 'ਤੇ ਜਾ ਕੇ ਪਰਸਨਲ ਡਾਟਾ ਨੂੰ ਸਕਿਓਰ ਕਰਨਾ ਇਕ ਵਧੀਆ ਆਈਡੀਆ ਹੈ।

Karan Kumar

This news is Content Editor Karan Kumar