ਐਪਲ ਤੋਂ ਬਾਅਦ ਹੁਣ ਸਮਾਰਟਵਾਚ ਲਈ ਆਨ-ਡਿਮਾਂਡ ECG ਫੀਚਰ ਲਾਵੇਗੀ Google

01/20/2019 7:07:50 PM

ਗੈਜੇਟ ਡੈਸਕ- ਟੈਕ ਜੁਆਇੰਟ ਗੂਗਲ ਦੀ ਪੇਰੰਟ ਕੰਪਨੀ ਅਲਫਾਬੇਟ ਦੇ ਹੈਲਥ ਡਿਵੀਜਨ Verily ਨੂੰ ਆਪਣੀ ਸਟੱਡੀ ਸਮਾਰਟਵਾਚ 'ਚ ਆਨ-ਡਿਮਾਂਡ ਈ. ਸੀ. ਜੀ ਫੀਚਰ ਲਈ ਐੱਫ. ਡੀ. ਏ 510 (ਦੇ) ਦਾ ਕਲਿਅਰੈਂਸ ਮਿਲਿਆ ਹੈ। ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਗੂਗਲ ਹੁੱਣ ਸਮਾਰਟਵਾਚ ਲਈ ਆਨ-ਡਿਮਾਂਡ ਈ. ਸੀ. ਜੀ ਫੀਚਰ ਪੇਸ਼ ਕਰੇਗੀ। ਕੰਪਨੀ ਸਟੱਡੀ ਵਾਚ ਨੂੰ ਇਸ ਫੀਚਰ ਲਈ ਟੈਸਟਿੰਗ ਪਲੇਟਫਾਰਮ ਦੇ ਤੌਰ 'ਤੇ ਇਸਤੇਮਾਲ ਕਰੇਗੀ। ਰਿਪੋਰਟ ਮੁਤਾਬਕ, ਇਸ ਡਿਵਾਈਸਿਜ ਦੀ ਮਦਦ ਨਾਲ ਕੰਪਨੀ ਰੀਸਰਚ ਕਰ ਰਹੀ ਹੈ ਕਿ ਹੈਲਥ ਰਿਲੇਟਿਡ ਡਾਟਾ ਨੂੰ ਵਿਅਰੇਬਲ ਡਿਵਾਈਸਿਜ 'ਤੇ ਇਕੱਠਾ ਕੀਤਾ ਜਾ ਸਕਦਾ ਹੈ। ਇਸ ਸਮਾਰਟਵਾਚ 'ਚ ਪਹਿਲਾਂ ਤੋਂ ਹੀ ਈ. ਸੀ. ਜੀ ਫੀਚਰ ਐਡ ਕੀਤਾ ਗਿਆ ਸੀ, ਪਰ ਇਸ ਨੂੰ ਐੱਫ. ਡੀ. ਏ ਤੋਂ ਕਲਿਅਰੈਂਸ ਨਹੀਂ ਦਿੱਤਾ ਗਿਆ ਸੀ।

ਫਿਲਹਾਲ ਇਸ ਈ. ਸੀ. ਜੀ ਵਾਚ ਦੇ ਫੀਚਰ ਨੂੰ ਟੈਸਟ ਕਰਨ ਲਈ ਇਨ੍ਹਾਂ ਨੂੰ ਰਿਕਾਰਡ, ਸਟੋਰ, ਟਰਾਂਸਫਰ ਤੇ ਸਿੰਗਲ ਚੈਨਲ ਰਾਇੰਸ ਡਿਸਪਲੇਅ ਕਰਨ ਤੋਂ ਜੁੜੇ ਐਕਸਪੈਰੀਮੈਂਟਸ ਕੀਤੇ ਜਾਣਗੇ। ਇਸ ਤੋਂ ਬਾਅਦ ਇਹ ਫੀਚਰ ਬਾਕੀ ਵਿਅਰੇਬਲ ਡਿਵਾਈਸਿਜ਼ 'ਚ ਐਡ ਕੀਤਾ ਜਾ ਸਕਦਾ ਹੈ। ਇਹ ਫੀਚਰ ਹੁਣ ਕਈ ਡਿਵਾਈਸਿਜ਼ 'ਚ ਕਾਮਨ ਹੋ ਗਿਆ ਹੈ ਤੇ ਐੱਫ. ਡੀ. ਏ ਦਾ ਕਲਿਅਰੈਂਸ ਡਿਵਾਈਸ ਕਲਾਸ 2 ਡਿਵਾਈਸਿਜ਼ ਦੀ ਐਕਿਊਰੈਸੀ ਨਾਲ ਰਿਲੇਟਿਡ ਨਹੀਂ ਹੈ, ਪਰ ਐੱਫ. ਡੀ. ਏ ਨੇ ਇਸ ਨੂੰ ਅਪਰੂਵਲ ਇਸ ਲਈ ਦਿੱਤਾ ਹੈ ਕਿਊਂਕਿ ਇਹ ਸੇਫ ਟੂ ਯੂਜ਼ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਐਪਲ ਆਪਣੀ ਸੀਰੀਜ 4 ਦੀ ਸਮਾਰਟਵਾਚ 'ਚ ਈ. ਸੀ. ਜੀ. ਸੈਂਸਰ ਦੇਣ ਦੀ ਸ਼ੁਰੂਆਤ ਕਰ ਚੁੱਕਿਆ ਹੈ। ਉਥੇ ਹੀ ਐਪਲ ਤੋਂ ਬਾਅਦ ਗੂਗਲ ਦੀ ਪੇਰੰਟ ਕੰਪਨੀ ਅਲਫਾਬੇਟ ਹੁਣ ਹੈਲਥ ਰਿਲੇਟਿਡ ਫੀਚਰਸ ਨੂੰ ਆਪਣੇ ਪ੍ਰੋਡਕਟਸ ਦਾ ਹਿੱਸਾ ਬਣਾ ਸਕਦੀ ਹੈ। ਦੱਸ ਦੇ ਕਿ ਇਸ ਵਾਚ ਦੀ ਸਾਰੀ ਜਾਣਕਾਰੀ ਤਾਂ ਲਾਂਚਿੰਗ ਦੇ ਬਾਅਦ ਹੀ ਸਾਹਮਣੇ ਆਵੇਗੀ।