Google Pixel Watch 'ਚ ਵੀ ਆਇਆ ਐਪਲ ਵਾਚ ਦਾ ਇਹ ਖਾਸ ਫੀਚਰ

01/05/2023 6:28:46 PM

ਗੈਜੇਟ ਡੈਸਕ- ਗੂਗਲ ਨੇ ਆਪਣੀ ਪਹਿਲੀ ਸਮਾਰਟਵਾਚ Google Pixel Watch ਲਈ ਆਖਿਰਕਾਰ ਅਪਡੇਟ ਜਾਰੀ ਕਰ ਦਿੱਤਾ ਹੈ ਜਿਸ ਲਈ ਯੂਜ਼ਰਜ਼ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਹਾਲਾਂਕਿ ਗੂਗਲ ਨੇ ਇਸ ਅਪਡੇਟ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ। ਗੂਗਲ ਪਿਕਸਲ ਵਾਚ ਦੇ ਯੂਜ਼ਰਜ਼ ਨੂੰ ਹੁਣ ਫਾਲ ਡਿਟੈਕਸ਼ਨ ਦਾ ਅਪਡੇਟ ਮਿਲਣ ਲੱਗਾ ਹੈ।

ਇਹ ਵੀ ਪੜ੍ਹੋ– ਘੁੰਮਣ ਜਾਣ ਤੋਂ ਪਹਿਲਾਂ WhatsApp 'ਤੇ ਆਨ ਕਰ ਲਓ ਇਹ ਸੈਟਿੰਗ, ਮਿਲੇਗੀ ਸੇਫਟੀ

ਕੁਝ ਮਹੀਨੇ ਪਹਿਲਾਂ ਗੂਗਲ ਨੇ ਕਿਹਾ ਸੀ ਕਿ ਗੂਗਲ ਪਿਕਸਲ ਵਾਚ 'ਚ ਫਾਲ ਡਿਟੇਕਸ਼ਨ ਦਾ ਫੀਚਰ ਸਰਦੀਆਂ 'ਚ ਜਾਰੀ ਕੀਤਾ ਜਾਵੇਗਾ। ਫਾਲ ਡਿਟੈਕਸ਼ਨ ਇਕ ਐਮਰਜੈਂਸੀ ਕਾਲ ਸਰਵਿਸ ਹੈ। ਜੇਕਰ ਕੋਈ ਯੂਜ਼ਰ ਕਿਤੇ ਡਿੱਗ ਜਾਂਦਾ ਹੈ ਹੈ ਤਾਂ ਇਹ ਕਾਲ ਡਿਟੈਕਸ਼ਨ ਫੀਚਰ ਆਨ ਹੋ ਜਾਂਦਾ ਹੈ ਅਤੇ ਪਹਿਲਾਂ ਤੋਂ ਸੇਵ ਐਮਰਜੈਂਸੀ ਨੰਬਰ 'ਤੇ ਕਾਲ ਲਗਾਉਂਦਾ ਹੈ। 

ਇਹ ਵੀ ਪੜ੍ਹੋ– ਨਵੇਂ ਸਾਲ 'ਤੇ WhatsApp ਦਾ ਝਟਕਾ! iPhone-Samsung ਸਣੇ ਇਨ੍ਹਾਂ ਫੋਨਾਂ 'ਤੇ ਬੰਦ ਹੋ ਗਿਆ ਐਪ

9to5Google ਦੀ ਇਕ ਰਿਪੋਰਟ ਮੁਤਾਬਕ, ਫਾਲ ਡਿਟੈਕਸ਼ਨ ਫੀਚਰ ਦਾ ਅਪਡੇਟ ਗੂਗਲ ਪਿਕਸਲ ਵਾਚ 'ਚ ਦਸੰਬਰ ਦੇ ਅਪਡੇਟ ਦੇ ਨਾਲ ਆਇਆ ਹੈ। ਗੂਗਲ ਪਿਕਸਲ ਵਾਚ ਲਈ ਆਏ ਫਾਲ ਡਿਟੈਕਸ਼ਨ ਦਾ ਫਰਮਵੇਅਰ ਵਰਜ਼ਨ ਨੰਬਰ RWD9.220429.070 ਹੈ। ਰਿਪੋਰਟ ਮੁਤਾਬਕ, ਅਪਡੇਟ ਤੋਂ ਬਾਅਦ ਫਾਲ ਡਿਟੈਕਸ਼ਨ ਫੀਚਰ ਨੂੰ ਸੈਟਿੰਗ 'ਚ Safety & Emergency ਸੈਕਸ਼ਨ 'ਚ ਦੇਖਿਆ ਜਾ ਸਕਦਾ ਹੈ। 

ਇਹ ਵੀ ਪੜ੍ਹੋ– ਨਵੇਂ ਸਾਲ ਦੀ ਸ਼ੁਰੂਆਤ 'ਚ ਹੀ iPhone ਯੂਜ਼ਰਜ਼ ਨੂੰ ਲੱਗਾ ਵੱਡਾ ਝਟਕਾ, ਇਸ ਕੰਮ ਲਈ ਖ਼ਰਚਣੇ ਪੈਣਗੇ ਵਾਧੂ ਪੈਸੇ

ਜੇਕਰ ਕਿਸੇ ਹਾਦਸੇ ਦੇ ਸਮੇਂ ਯੂਜ਼ਰ ਦੇ ਹੱਥ 'ਚ ਗੂਗਲ ਪਿਕਸਲ ਵਾਚ ਹੈ ਤਾਂ ਉਹ ਐਮਰਜੈਂਸੀ ਕਾਲ ਕਰੇਗੀ, ਹਾਲਾਂਕਿ ਕਾਲ ਤੋਂ ਪਹਿਲਾਂ ਯੂਜ਼ਰਜ਼ ਨੂੰ ਇਸਦਾ ਅਲਰਟ ਵੀ ਮਿਲੇਗਾ। ਇਹ ਫੀਚਰ ਉਦੋਂ ਹੀ ਕੰਮ ਕਰੇਗਾ ਜਦੋਂ ਤੁਹਾਡੀ ਵਾਚ ਕਿਸੇ ਵਾਈ-ਫਾਈ ਨੈੱਟਵਰਕ ਜਾਂ LTE ਨੈੱਟਵਰਕ ਨਾਲ ਕੁਨੈਕਟ ਰਹੇਗੀ। 

ਇਹ ਵੀ ਪੜ੍ਹੋ– iPhone 14 ਸੀਰੀਜ਼ ਤੋਂ ਸਸਤੀ ਹੋਵੇਗੀ iPhone 15 ਸੀਰੀਜ਼!, ਕੀਮਤਾਂ ’ਚ ਕਟੌਤੀ ’ਤੇ ਵਿਚਾਰ ਕਰ ਰਹੀ ਐਪਲ

Rakesh

This news is Content Editor Rakesh