ਗੂਗਲ ''ਤੇ ਮਿਲੇਗੀ ਹਿੰਦੀ ਅਤੇ ਅੰਗਰੇਜ਼ੀ ਦੋਨਾਂ ਭਾਸ਼ਾਵਾਂ ''ਚ ਸਰਚ ਕਰਨ ਦੀ ਆਪਸ਼ਨ

06/30/2016 6:14:21 PM

ਜਲੰਧਰ-ਗੂਗਲ ਨੇ ਮੋਬਾਇਲ ''ਤੇ ਗੂਗਲ ਸਰਚ ਲਈ ਇਕ ਨਵੀਂ ਟੈਬ ਦੀ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਸ ਨਵੀਂ ਟੈਬ ਨਾਲ ਯੂਜ਼ਰਜ਼ ਲਈ ਅੰਗਰੇਜ਼ੀ ਅਤੇ ਹਿੰਦੀ ''ਚ ਸਵਿੱਚ ਕਰ ਪਾਉਣਾ ਬੇਹੱਦ ਆਸਾਨ ਹੋ ਜਾਵੇਗਾ। ਅਹਿਮ ਹਿੰਦੀ ਭਾਸ਼ਾ ਵਾਲੇ ਰਾਜਾਂ ''ਚ ਇਹ ਆਸਾਨੀ ਨਾਲ ਕੰਮ ਕਰੇਗਾ। ਇਹ ਨਵਾਂ ਫੀਚਰ ਯੂਜ਼ਰਜ਼ ਨੂੰ ਐਂਡ੍ਰਾਇਡ ਅਤੇ iOS ਮੋਬਾਇਲ ''ਤੇ ਅੰਗਰੇਜ਼ੀ ਅਤੇ ਹਿੰਦੀ ''ਚ ਫਲਿੱਪ ਕਰਨ ਦਾ ਇਕ ਮੌਕਾ ਦਵੇਗਾ। ਇਕ ਆਫਿਸ਼ਿਅਲ ਬਲਾਗ ਪੋਸਟ ''ਚ ਇਸ ਨਵੇਂ ਫੀਚਰ ਦਾ ਐਲਾਨ ਕਰਦੇ ਹੋਏ ਇੰਟਰਨੈਸ਼ਨਲ ਸਰਚ ਦੇ ਪ੍ਰਾਡਕਟ ਮੈਨੇਜਰ ਸ਼ੇਖਰ ਸ਼ਰਦ ਨੇ ਕਿਹਾ ਕਿ ਯੂਜ਼ਰਜ਼ ਹੁਣ ਇਨਫਾਰਮੇਸ਼ਨ ਨੂੰ ਆਨਲਾਈਨ ਉਸੇ ਤਰ੍ਹਾਂ ਹਾਸਿਲ ਕਰ ਸਕਣਗੇ ਜਿਸ ਤਰ੍ਹਾਂ ਉਹ ਅਸਲ ਜ਼ਿੰਦਗੀ ''ਚ ਰਹਿੰਦੇ ਹਨ। ਉਦਾਹਰਣ ਦੇ ਤੌਰ ''ਤੇ ਯੂਜ਼ਰਜ਼ ਅੰਗਰੇਜ਼ੀ ''ਚ ''News'' ਸਰਚ ਕਰਣਗੇ ਤਾਂ ਉਹ ਹਿੰਦੀ ''ਚ ''ਸਮਾਚਾਰ'' ਦੇ ਨਤੀਜੇ ਵੀ ਇਸ ਦੇ ਨਾਲ ਵੇਖ ਸਕਣਗੇ । 
 
ਇਹ ਨਵਾਂ ਫੀਚਰ ਤੁਹਾਡੀ ਮਨਪਸੰਦ ਮੂਵੀਜ਼ ਜਾਂ ਸੈਲਿਬਰਿਟੀਜ਼ ਅਤੇ ਤੁਹਾਡੇ ਮਨਪਸੰਦ ਸਪੋਰਟ ''ਤੇ ਵੀ ਕੰਮ ਕਰੇਗਾ। ਹੁਣ ਤੁਸੀਂ ਆਪਣੇ ਸਵਾਲ ਨੂੰ ਅੰਗਰੇਜ਼ੀ ''ਚ ਸਰਚ ਕਰ ਸਕਦੇ ਹੋ ਅਤੇ ਟੈਬ ਨੂੰ ਫਲਿੱਪ ਕਰ ਕੇ ਉਸ ਨੂੰ ਹਿੰਦੀ ''ਚ ਵੀ ਪੜ ਸਕਦੇ ਹੋ। ਯੂਜ਼ਰਜ਼ ਸਿਹਤ ਸਬੰਧਿਤ ਸਵਾਲ ਨੂੰ ਹਿੰਦੀ ਅਤੇ ਅੰਗਰੇਜ਼ੀ, ਦੋਨਾਂ ਭਾਸ਼ਾਵਾਂ ''ਚ ਲੱਭਦੇ ਹਨ ਅਤੇ ਇਸ ਫੀਚਰ ਦੀ ਮਦਦ ਨਾਲ ਉਨ੍ਹਾਂ ਨੂੰ ਹੋਰ ਵੀ ਆਸਾਨੀ ਹੋਵੇਗੀ। ਨਿਊ ਟੈਬ ਸਰਚ ਫੀਚਰ ਯੂ.ਸੀ. ਬਰਾਊਜ਼ਰ ਅਤੇ ਓਪੇਰਾ ਮਿੰਨੀ ਨੂੰ ਛੱਡ ਕੇ ਸਾਰੇ ਬਰਾਊਜ਼ਰ ''ਤੇ ਕੰਮ ਕਰੇਗਾ। ਇਹ ਬਿਹਾਰ, ਛੱਤੀਸਗੜ, ਹਰਿਆਣਾ, ਹਿਮਾਚਲ ਪ੍ਰਦੇਸ਼, ਝਾਰਖੰਡ, ਮੱਧ ਪ੍ਰਦੇਸ਼, ਰਾਜਸਥਾਨ, ਉਤਰਾਖੰਡ, ਦਿੱਲੀ ਅਤੇ ਪੱਛਮ ਬੰਗਾਲ ''ਚ ਕੰਮ ਕਰੇਗਾ ।