ਬਿਹਤਰ ਅੰਗਰੇਜੀ ਸਿੱਖਣ ’ਚ ਹੁਣ ਗੂਗਲ ਕਰੇਗਾ ਤੁਹਾਡੀ ਮਦਦ, ਲਾਂਚ ਕੀਤਾ ਨਵਾਂ ਫੀਚਰ

10/23/2021 6:13:50 PM

ਗੈਜੇਟ ਡੈਸਕ– ਗੂਗਲ ਨੇ ਇਸ ਹਫਤੇ ਦੀ ਸ਼ੁਰੂਆਤ ’ਚ ਪਿਕਸਲ ਲਾਂਚ ਈਵੈਂਟ ਦੀ ਮੇਜ਼ਬਾਨੀ ਕੀਤੀ ਸੀ, ਜਿਸ ਦੌਰਾਨ ਉਸ ਨੇ ਪਿਕਸਲ 6 ਸੀਰੀਜ਼ ਦੇ ਸਮਾਰਟਫੋਨ ਲਾਂਚ ਕੀਤੇ ਸਨ। ਫਿਰ ਬਾਅਦ ’ਚ ਕੰਪਨੀ ਨੇ ਆਪਣੇ ਜੀ-ਮੇਲ ਅਤੇ ਗੂਗਲ ਡਾਕਸ ਪਲੇਟਫਾਰਮ ਲਈ ਮਹੱਤਵਪੂਰਨ ਅਪਡੇਟ ਜਾਰੀ ਕੀਤੇ ਪਰ ਕੰਪਨੀ ਨੇ ਅਜੇ ਤਕ ਅਪਡੇਟ ਰੋਲਆਊਟ ਨਹੀਂ ਕੀਤਾ ਅਤੇ ਅਪਡੇਟ ਪਾਉਣ ਲਈ ਲੇਟੈਸਟ ਗੂਗਲ ਸਰਵਿਸ ਗੂਗਲ ਸਰਚ ਹੈ। ਗੂਗਲ ਨੇ ਸ਼ਨੀਵਾਰ ਨੂੰ ਇਕ ਨਵੇਂ ਤਰੀਕੇ ਦਾ ਐਲਾਨ ਕੀਤਾ ਜਿਸ ਦੀ ਵਰਤੋਂ ਨਾਲ ਗੂਗਲ ਸਰਚ ਆਪਣੇ ਯੂਜ਼ਰਸ ਨੂੰ ਬਿਹਤਰ ਅੰਗਰੇਜੀ ਸਿੱਖਣ ’ਚ ਮਦਦ ਕਰੇਗਾ। ਗੂਗਲ ਸਰਚ ਯੂਜ਼ਰਲ ਲਈ ਜੋ ਭਾਸ਼ਾ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਇਹ ਉਨ੍ਹਾਂ ਨੂੰ ਨਵੇਂ ਸ਼ਬਦ ਸਿੱਖਣ ’ਚ ਮਦਦ ਕਰੇਗਾ ਅਤੇ ਇਸ ਤਰ੍ਹਾਂ ਉਨ੍ਹਾਂ ਦੇ ਭਾਸ਼ਾ ਸਕਿਲਸ ’ਚ ਸੁਧਾਰ ਕਰੇਗਾ। 

ਇੰਝ ਕੰਮ ਕਰੇਗਾ ਗੂਗਲ ਸਰਚ ਦਾ ਨਵਾਂ ਫੀਚਰ
ਸਿੱਧੇ ਸ਼ਬਦਾਂ ’ਚ ਕਹੀਏ ਤਾਂ ਗੂਗਲ ਸਰਚ ਦੀ ਨਵੀਂ ਸੁਵਿਧਾ ਯੂਜ਼ਰਸ ਨੂੰ ਨੋਟੀਫਿਕੇਸ਼ਨ ਦੇ ਰੂਪ ’ਚ ਹਰ ਦਿਨ ਅੰਗਰੇਜੀ ’ਚ ਨਵੇਂ ਸ਼ਬਦ ਸਿੱਖਣ ’ਚ ਮਦਦ ਕਰੇਗੀ। ਉਸ ਲਈ ਯੂਜ਼ਰਸ ਨੂੰ ਪਹਿਲਾਂ ਸਬਸਕ੍ਰਿਪਸ਼ਨ ਲੈਣ ਦੀ ਲੋੜ ਹੁੰਦੀ ਹੈ। ਸਬਸਕ੍ਰਾਈਬ ਕਰਨ ਤੋਂ ਬਾਅਦ ਯੂਜ਼ਰਸ ਨੂੰ ਰੋਜ਼ ਨਵੇਂ ਸ਼ਬਦਾਂ ਦੇ ਨਾਲ ਨੋਟੀਫਿਕੇਸ਼ਨ ਮਿਲੇਗੀ। ਇਕ ਨਵਾਂ ਸ਼ਬਦ ਅਤੇ ਉਸ ਦਾ ਅਰਥ ਸਿੱਖਣਾ ਥੋੜ੍ਹਾ ਬੋਰਿੰਗ ਹੋ ਸਕਦਾ ਹੈ। ਇਹ ਵੀ ਸੰਭਵ ਹੈ ਕਿ ਯੂਜ਼ਰਸ ਕੁਝ ਦਿਨਾਂ ਬਾਅਦ ਇਸ ਨੂੰ ਭੁੱਲ ਜਾਣ। ਇਸ ਲਈ ਯੂਜ਼ਰਸ ਨੂੰ ਕਿਸੇ ਸ਼ਬਦ ਨੂੰ ਬਿਹਤਰ ਢੰਗ ਨਾਲ ਸਿੱਖਣ ਅਤੇ ਉਸ ਨੂੰ ਯਾਦ ਰੱਖਣ ’ਚ ਮਦਦ ਕਰਨ ਲਈ ਗੂਗਲ ਸਰਚ ਉਨ੍ਹਾਂ ਨੂੰ ਦੁਨੀਆ ਦੇ ਬਾਰੇ ਇਕ ਦਿਲਚਸਪ ਫੈਕਟ ਵੀ ਦੱਸੇਗਾ ਜੋ ਬਦਲੇ ’ਚ ਉਨ੍ਹਾਂ ਨੂੰ ਇਸ ਨੂੰ ਬਿਹਤਰ ਢੰਗ ਨਾਲ ਯਾਦ ਰੱਖਣ ’ਚ ਮਦਦ ਕਰੇਗਾ। 

ਇੰਝ ਲਓ ਗੂਗਲ ਸਰਚ ਫੀਚਰ ਦੀ ਸਬਸਕ੍ਰਿਪਸ਼ਨ
ਗੂਗਲ ਸਰਚ ਸਬਸਕ੍ਰਿਪਸ਼ਨ ਲੈਣਾ ਅਸਲ ’ਚ ਕਾਫੀ ਆਸਾਨ ਹੈ। ਸਾਰੇ ਯੂਜ਼ਰਸ ਨੂੰ ਸਾਈਨ ਅਪ ਕਰਨ ਲਈ ਗੂਗਲ ਸਰਚ ’ਚ ਕਿਸੇ ਵੀ ਅੰਗਰੇਜੀ ਸ਼ਬਦ ਦੀ ਪਰਿਭਾਸ਼ਾ ਨੂੰ ਵੇਖਣਾ ਹੋਵੇਗਾ ਅਤੇ ਫਿਰ ਉਪਰ ਸੱਜੇ ਕੋਨੇ ’ਚ ਬੈੱਲ ਆਈਕਨ ’ਤੇ ਕਲਿੱਕ ਕਰਨਾ ਹੋਵੇਗਾ। ਹੁਣ ਤਕ ਇਹ ਸੁਵਿਧਾ ਸਿਰਫ ਅੰਗਰੇਜੀ ’ਚ ਉਪਲੱਬਧ ਹੈ। ਗੂਗਲ ਨੇ ਕਿਹਾ ਕਿ ਅੰਗਰੇਜੀ ਸਿੱਖਣ ਵਾਲਿਆਂ ਅਤੇ ਫਲੂਐਂਟਲੀ ਅੰਗਰੇਜੀ ਬੋਲਣ ਵਾਲਿਆਂ ਦੋਵਾਂ ਲਈ ਸਮਾਨ ਰੂਪ ਨਾਲ ਤਿਆਰ ਕੀਤੇ ਗਏ ਸ਼ਬਦ ਹਨ ਅਤੇ ਜਲਦ ਹੀ ਤੁਸੀਂ ਵੱਖ-ਵੱਖ ਔਖੇ ਲੈਵਲ ਨੂੰ ਚੁਣ ਸਕੋਗੇ। 

Rakesh

This news is Content Editor Rakesh