ਗੂਗਲ ਨੇ ਪਲੇਅ ਸਟੋਰ ਤੋਂ ਡਿਲੀਟ ਕੀਤੇ 5000 ਫਰਜ਼ੀ ਐਪਸ

09/03/2020 1:53:28 AM

ਗੈਜੇਟ ਡੈਸਕ—ਪਲੇਅ ਸਟੋਰ ’ਚ ਫਰਜ਼ੀ ਐਂਡ੍ਰਾਇਡ ਐਪਸ ਦੀ ਐਂਟਰੀ ਨੂੰ ਰੋਕਣ ਲਈ ਸਰਚ ਇੰਜਣ ਗੂਗਲ ਲਗਾਤਾਰ ਆਪਣੀ ਸੁਰੱਖਿਆ ਵਧਾ ਰਿਹਾ ਹੈ। ਗੂਗਲ ਨੇ ਇਨ੍ਹਾਂ ਫਰਜ਼ੀ ਐਪਸ ਦਾ ਪਤਾ ਲਗਾਉਣ ਲਈ ਦਿੱਗਜ ਸੁਰੱਖਿਆ ਫਰਮਾਂ ਨਾਲ ਗਠਜੋੜ ਵੀ ਕੀਤਾ ਹੈ। ਇਸ ਦੌਰਾਨ ਵ੍ਹਾਈਟ ਐਪਸ ਸਟੋਰੀ ਥ੍ਰੇਟ ਇੰਟੈਲੀਜੈਂਸ ਐਂਡ ਰਿਸਰਚ ਟੀਮ ਨੇ 65,000 ਫੋਨ ’ਤੇ TERRACOTTA ਵਿਗਿਆਪਨ ਧੋਖਾਧੜੀ ਸੰਚਾਲਨ ਕਰਨ ਦੇ ਮਾਮਲੇ ’ਚ 5,000 ਫਰਜ਼ੀ ਐਪਸ ਦੀ ਭਾਲ ਕੀਤੀ। ਐਪਸ ਨੂੰ ਇੰਸਟਾਲ ਕਰਨ ਲਈ ਇਹ ਸਾਰੇ ਗਾਹਕਾਂ ਨੂੰ ਫ੍ਰੀ ਸਬਸਕਰੀਪਸ਼ਨ, ਪ੍ਰੋਡਕਟਸ ’ਤੇ ਡਿਸਕਾਊਂਟ, ਕਾਨਸਰਟ ਟਿਕਟ ਅਤੋ ਹੋਰ ਫ੍ਰੀ ਗਿਫਤ ਦੇਣ ਦੀ ਪੇਸ਼ਕੇਸ਼ ਕਰਦੇ ਹਨ, ਜੋ ਗ਼ੈਰ-ਕਾਨੂੰਨੀ ਗਤੀਵਿਧੀਆਂ ਹਨ। ਇਸ ਤੋਂ ਇਲਾਵਾ ਇਹ ਐਪਸ ਕਦੇ ਵੀ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਨਹੀਂ ਕਰਦੇ ਹਨ।

ਫੋਨ ਦੇ ਸਕਿਓਰਟੀ ਸਿਸਟਮ ਤੋਂ ਕਿਵੇ ਬਚਦੇ ਹਨ ਐਪਸ
ਯੂਜ਼ਰਸ ਜਿਵੇਂ ਹੀ ਇਨ੍ਹਾਂ ਫਰਜ਼ੀ ਐਪਸ ਨੂੰ ਇੰਟਸਾਲ ਕਰਦੇ ਹਨ ਤਾਂ ਇਹ ਸਭ ਤੋਂ ਪਹਿਲਾਂ ਆਪਣੇ APK ਕੋਡ ਨੂੰ ਮਾਡੀਫਾਇਡ ਕਰ ਦਿੰਦੇ ਹਨ। ਇਸ ਦੇ ਕਾਰਣ ਇਹ ਐਪਸ ਸਮਾਰਟਫੋਨ ਦੇ ਸਕਿਓਰਟੀ ਸਿਸਟਮ ਤੋਂ ਬਚ ਜਾਂਦੇ ਹਨ। ਇਸ ਤੋਂ ਬਾਅਦ ਯੂਜ਼ਰਸ ਦੇ ਸਕਰੀਨ ’ਤੇ ਵਿਗਿਆਪਨ ਦੀ ਭਰਮਾਰ ਲੱਗ ਜਾਂਦੀ ਹੈ। ਵਿਗਿਆਪਨ ਰਾਹੀਂ ਇਨ੍ਹਾਂ ਫਰਜ਼ੀ ਐਪਸ ਦੀ ਕਮਾਈ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲੱਗਾ ਸਕਦੇ ਹੋ ਕਿ ਸਿਰਫ ਜੂਨ 2020 ’ਚ, ਇਨ੍ਹਾਂ ਐਪਸ ਨੇ ਯੂਜ਼ਰਸ ਦੇ ਵਿਊ ਇੰਪ੍ਰੈਸ਼ਨ ਤੋਂ ਪੈਸਾ ਕਮਾਉਣ ਲਈ 200 ਕਰੋੜ ਵਿਗਿਆਪਨ ਪੋਸਟ ਕਰ ਦਿੱਤੇ। ਇਨ੍ਹਾਂ ਐਪਸ ਵੱਲੋਂ ਕੀਤੀ ਜਾ ਰਹੀ ਧੋਖਾਧੜੀ ’ਚ ਗਾਹਕਾਂ ਅਤੇ ਵਿਗਿਆਪਨਦਾਤਾਵਾਂ ਦੋਵਾਂ ਨੂੰ ਪਾਗਲ ਬਣਾਇਆ ਜਾ ਰਿਹਾ ਹੈ।

ਇਸ ਤਰ੍ਹਾਂ ਫ਼ੜ੍ਹੇ ਗਏ ਫਰਜ਼ੀ ਐਪਸ
ਵ੍ਹਾਈਟ ਐਪਸ ਟੀਮ ਨੇ TERRACOTTA ਮਾਲੇਵਅਰ ਕੋਡ ਅਤੇ ਇਸ ਦੀ ਲੁੱਕੀ ਹੋਈ ਕਾਰਜਸ਼ੀਲਤਾ ਦਾ ਐਪਸ ਦੇ ਰਿਸੋਰਸ ਡਾਇਰੈਕਟਰੀ ਦੇ ਅੰਦਰ index.android.bundle ਨਾਂ ਦੀ ਫਾਈਲ ’ਚ ਪਤਾ ਲਗਾਇਆ। ਟੀਮ ਵੱਲੋਂ ਇਹ ਜਾਣਕਾਰੀ ਗੂਗਲ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਇਨ੍ਹਾਂ 5000 ਐਪਸ ਨੂੰ ਤੁਰੰਤ ਪਲੇਅ ਸਟੋਰ ਤੋਂ ਹਟਾ ਦਿੱਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਗੂਗਲ ਇਨ੍ਹਾਂ ਵਰਗੇ ਕਈ ਐਪਸ ਵਿਰੁੱਧ ਆਪਣੇ ਪਾਲਿਸੀ ਨੂੰ ਹੋਰ ਵੀ ਸਖ਼ਤ ਕਰੇਗਾ। ਇਸ ਤੋਂ ਇਲਾਵਾ ਕੰਪਨੀ ਐਪਸ ਦੇ ਰੀਵਿਊ ਦੀ ਰਫਤਾਰ ਨੂੰ ਵੀ ਵਧਾਏਗੀ, ਜਿਸ ਕਾਰਣ ਪਲੇਅ ਸਟੋਰ ਤੋਂ ਇਨ੍ਹਾਂ ਐਪਸ ਦੀ ਛਾਂਟੀ ਕੀਤੀ ਜਾ ਸਕੇ।

Karan Kumar

This news is Content Editor Karan Kumar