ਗੂਗਲ ਹੁਣ ਤੁਹਾਨੂੰ ਇੰਸਟੈਂਟ ਰਿਜ਼ਲਟ ਨਹੀਂ ਦਿਖਾਏਗਾ

07/27/2017 3:28:43 PM

ਜਲੰਧਰ- ਗੂਗਲ ਨੇ ਆਪਣੇ ਇੰਸਟੈਂਟ ਸਰਚ ਫੀਚਰ ਦੇ ਡੈਸਕਟਾਪ ਵਰਜ਼ਨ ਨੂੰ ਸਰਚ ਇੰਜਨ ਤੋਂ ਬੰਦ ਕਰਨ ਦਾ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ ਕਿ ਤੁਸੀਂ ਆਟੋਫਿਲ ਫੀਚਰ ਅਤੇ ਇੰਸਟੈਂਟ ਫੀਚਰ ਨਾਲ ਕਿਸੇ ਭਰਮ 'ਚ ਪਵੋ ਅਤੇ ਪੈਨਿਕ ਬਟਨ ਦਬਾਓ ਤਾਂ ਅਸੀਂ ਇਹ ਸਪੱਸ਼ਟ ਕਰ ਦਈਏ ਕਿ ਤੁਸੀਂ ਸਰਚ ਬਾਰ 'ਚ ਲਿਖਦੇ ਹੋ, ਉਦੋਂ ਡਰਾਪ ਡਾਊਨ ਮੈਨਿਊ ਰਾਹੀਂ ਸਰਚ ਰਿਜ਼ਲਟ ਲਈ ਸੁਝਾਅ ਦਿਖਾਈ ਦੇਣਗੇ। 
ਗੂਗਲ ਦੁਆਰਾ ਇੰਸਟੈਂਟ ਸਰਚ ਫੀਚਰ ਨੂੰ ਅੱਜ ਤੋਂ ਸੱਤ ਸਾਲ ਪਹਿਲਾਂ ਮਤਲਬ 2010 'ਚ ਪੇਸ਼ ਕੀਤਾ ਗਿਆ ਸੀ। ਉਥੇ ਹੀ SearchEngineLand ਦੀ ਖਬਰ ਮੁਤਾਬਕ ਗੂਗਲ ਨੇ ਮੋਬਾਇਲ ਅਤੇ ਡੈਸਕਟਾਪ 'ਤੇ ਇੰਟੀਗ੍ਰੇਟਿਡ ਡਿਜ਼ਾਇਨ ਪ੍ਰਾਪਤ ਕਰਨ ਲਈ ਆਪਣੇ ਇੰਸਟੈਂਟ ਸਰਚ ਫੀਚਰ ਦੇ ਡੈਸਕਟਾਪ ਵਰਜ਼ਨ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। 
ਗੂਗਲ ਬੁਲਾਰੇ ਨੇ SearchEngine land ਨੂੰ ਦੱਸਿਆ ਕਿ ਅਸੀਂ 2010 'ਚ ਗੂਗਲ ਇੰਸਟੈਂਟ ਨੂੰ ਇਸ ਲਈ ਲਾਂਚ ਕੀਤਾ ਸੀ ਤਾਂ ਜੋ ਡੈਸਕਟਾਪ 'ਤੇ ਸਰਚ ਕਰਨ ਵਾਲੇ ਯੂਜ਼ਰਜ਼ ਨੂੰ ਜਿੰਨਾ ਜਲਦੀ ਹੋ ਸਕਦੇ ਜਾਣਕਾਰੀ ਪ੍ਰਾਪਤ ਹੋ ਸਕੇ। ਪਰ ਅੱਜ ਦੇ ਸਮੇਂ 'ਚ ਜ਼ਿਆਦਾਤਰ ਸਰਚ ਮੋਬਾਇਲ 'ਤੇ ਹੁੰਦੇ ਹਨ, ਜਿਸ ਵਿਚ ਕਾਫੀ ਅਲੱਗ ਇਨਪੁਟ ਦੇ ਨਾਲ ਅਤੇ ਇੰਟਰੈਕਸ਼ਨ ਅਤੇ ਸਕਰੀਨ ਰੁਕਾਵਟਾਂ ਆਉਂਦੀਆਂ ਹਨ। ਇਸ ਲਈ ਅਸੀਂ ਇੰਸਟੈਂਟ ਸਰਚ ਨੂੰ ਹਟਾਉਣ ਦਾ ਫੈਸਲਾ ਲਿਆ ਹੈ। ਇਸ ਨਾਲ ਅਸੀਂ ਆਉਣ ਵਾਲੇ ਸਮੇਂ 'ਚ ਸਾਰੇ ਡਿਵਾਈਸ 'ਤੇ ਸਰਚ ਨੂੰ ਹੋਰ ਤੇਜ਼ ਬਣਾਉਣ ਦੇ ਤਰੀਕਿਆਂ 'ਤੇ ਧਿਆਨ ਦੇਵਾਂਗੇ। 
ਕੰਪਨੀ ਦਾ ਕਹਿਣਾ ਹੈ ਕਿ ਇੰਸਟੈਂਟ ਫੀਚਰ ਨੂੰ ਰਿਮੂਵ ਕਰਨ ਦਾ ਇਹ ਮਤਲਬ ਨਹੀਂ ਹੈ ਕਿ ਸਰਚ ਸੁਝਾਅ ਆਉਣੇ ਬੰਦ ਹੋ ਜਾਣਗੇ। ਗੂਗਲ ਸਰਚ ਕਰਨ 'ਤੇ ਤੁਹਾਨੂੰ ਸੁਝਾਅ ਦਿੰਦਾ ਰਹੇਗਾ। ਪਰ ਫਰਕ ਸਿਰਫ ਇੰਨਾ ਹੋਵੇਗਾ ਕਿ ਰਿਜ਼ਲਟ 'ਚ ਆਉਣ ਵਾਲੇ ਸੁਝਾਅ 'ਤੇ ਤੁਹਾਨੂੰ ਕਲਿੱਕ ਕਰਨਾ ਹੋਵੇਗਾ। ਉਥੇ ਹੀ ਇੰਸਟੈਂਟ ਸਰਚ 'ਚ ਆਪਣੀ ਕਿਸੇ ਕੁਐਰੀ ਲਈ ਸਰਚ ਬਾਕਸ 'ਚ ਟਾਈਪ ਕਰਨ 'ਤੇ ਗੂਗਲ ਆਪਣੇ ਆਪ ਤੁਹਾਨੂੰ ਸਰਚ ਰਿਜ਼ਲਟ ਸ਼ੋਅ ਕਰਨ ਲੱਗਦਾ ਸੀ ਅਤੇ ਤੁਸੀਂ ਉਸ ਨੂੰ ਟੈਕਸਟ 'ਚ ਬਦਲ ਸਕਦੇ ਸਨ।