ਮੋਬਾਇਲ ''ਤੇ ਗੂਗਲ ਕ੍ਰੋਮ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ 100 ਕਰੋੜ ਤੋਂ ਪਾਰ
Thursday, Apr 21, 2016 - 04:27 PM (IST)

ਜਲੰਧਰ— ਗੂਗਲ ਨੇ ਹਾਲ ਹੀ ''ਚ ਇਕ ਪੋਸ ਜਾਰੀ ਕਰਦੇ ਹੋਏ ਦੱਸਿਆ ਕਿ ਮੋਬਾਇਲ ''ਤੇ ਕ੍ਰੋਮ ਬ੍ਰਾਊਜ਼ਰ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ 100 ਕਰੋੜ ਤੋਂ ਪਾਰ ਹੋ ਚੁੱਕੀ ਹੈ | ਉਥੇ ਹੀ ਗੂਗਲ ਪਲੇਅ, ਮੈਪਸ, ਸਰਚ ਅਤੇ ਯੂਟਿਊਬ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਵੀ 100 ਕਰੋੜ ਤੋਂ ਪਾਰ ਹੋ ਚੁੱਕੀ ਹੈ | ਇਸ ਦੇ ਨਾਲ ਹੀ ਗੂਗਲ ਨੇ ਆਪਣੇ ਕ੍ਰੋਮ ਬ੍ਰਾਊਜ਼ਰ ਦਾ 50th ਬੀਟਾ ਵਰਜਨ ਵੀ ਟੈਸਟਿੰਗ ਲਈ ਜਾਰੀ ਕਰ ਦਿੱਤੀ ਹੈ |
ਕ੍ਰੋਮ ਬਾਰੇ ਹੋਰ ਅੰਕੜੇ ਜਾਰੀ ਕਰਦੇ ਹੋਏ ਦੱਸਿਆ ਗਿਆ-
1. ਅੱਜ ਤੱਕ ਇਸ ''ਤੇ 771 ਬਿਲੀਅਨ ਪੇਜ ਲੋਡ ਹੋਏ ਹਨ |
2. ਆਟੋਟਾਈਪ ਕਾਰਨ 500 ਬਿਲੀਅਨ ਕਰੈਕਟਰ ਟਾਈਪ ਨਹੀਂ ਕੀਤੇ ਗਏ |
3. 2 ਮਿਲੀਅਨ ਜੀ.ਬੀ. ਡਾਟਾ ਇਸਤੇਮਾਲ ਹੋਣ ਤੋਂ ਬਚ ਗਿਆ |
4. 3.6 ਬਿਲੀਅਨ ਪੇਜ ਆਪਣੇ ਆਪ ਟ੍ਰਾਂਸਲੇਟ ਹੋ ਗਏ |
5. 9.1 ਬਿਲੀਅਨ ਫਾਰਮ ਅਤੇ ਪਾਸਵਰਡ ਬ੍ਰਾਊਜ਼ਰ ਵੱਲੋਂ ਆਟੋ ਫਿੱਲ ਕੀਤੇ ਗਏ |
6. ਕੰਪਨੀ ਨੇ ਦੱਸਿਆ ਕਿ ਉਨ੍ਹਾਂ ਨੇ ਕ੍ਰੋਮ ਨੂੰ ਹੋਰ ਮਜਬੂਤ ਕਰਨ ਲਈ ਰਿਸਰਚ ਕਮਿਊਨਿਟੀ ਨੂੰ ਇਨਾਮ ਦੇ ਤੌਰ ''ਤੇ 2,50,000 ਡਾਲਰ ਦਿੱਤੇ |