ਦੇਸ਼ ਦੇ 400 ਰੇਲਵੇ ਸਟੇਸ਼ਨਾਂ ''ਤੇ ਮੁਫਤ ਵਾਈ-ਫਾਈ ਉਪਲਬਧ : ਗੂਗਲ

06/08/2018 11:00:52 AM

ਜਲੰਧਰ- ਇੰਟਰਨੈੱਟ ਤੇ ਤਕਨੀਕੀ ਕੰਪਨੀ ਗੂਗਲ ਨੇ ਕਿਹਾ ਕਿ ਉਸ ਨੇ ਰੇਲਟੈੱਲ ਦੇ ਸਹਿਯੋਗ ਨਾਲ ਦੇਸ਼ ਦੇ 400 ਰੇਲਵੇ ਸਟੇਸ਼ਨਾਂ 'ਤੇ ਮੁਫਤ ਜਨਤਕ ਵਾਈ-ਫਾਈ ਸੇਵਾ ਦੀ ਸ਼ੁਰੂਆਤ ਕੀਤੀ ਹੈ। ਗੂਗਲ ਨੇ ਜਾਰੀ ਬਿਆਨ 'ਚ ਕਿਹਾ ਕਿ ਡਿਜੀਟਲ ਭਾਰਤ ਪ੍ਰੋਗਰਾਮ ਤਹਿਤ ਜਨਵਰੀ 2016 'ਚ ਮੁੰਬਈ ਸੈਂਟਰਲ ਰੇਲਵੇ ਸਟੇਸ਼ਨ ਤੋਂ ਇਸ ਦੀ ਸ਼ੁਰੂਆਤ ਕੀਤੀ ਗਈ ਸੀ ਤੇ ਅਸਮ ਦਾ ਡਿਬਰੂਗੜ੍ਹ ਅੱਜ ਜੁੜ ਕੇ 400ਵਾਂ ਰੇਲਵੇ ਸਟੇਸ਼ਨ ਹੋ ਗਿਆ ਹੈ।

ਉਸ ਨੇ ਕਿਹਾ ਕਿ ਪ੍ਰੋਗਰਾਮ ਦੀ ਸ਼ੁਰੂਆਤ ਦੇ ਪਹਿਲੇ ਸਾਲ ਅੰਦਰ ਦੇਸ਼ ਦੇ 100 ਸਭ ਤੋਂ ਰੁਝੇਵਿਆਂ ਵਾਲੇ ਰੇਲਵੇ ਸਟੇਸ਼ਨਾਂ 'ਤੇ ਇਸ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਨਾਲ ਪਹਿਲੀ ਵਾਰ ਰੋਜ਼ਾਨਾ 15,000 ਲੋਕ ਇੰਟਰਨੈੱਟ ਦਾ ਫਾਇਦਾ ਚੁੱਕਣ 'ਚ ਸਮਰੱਥ ਹੋਏ। ਇਸ ਮੁਫਤ ਵਾਈ-ਫਾਈ ਸੇਵਾ ਤਹਿਤ ਕਿਸੇ ਖਪਤਕਾਰ ਨੂੰ ਪਹਿਲੇ 30 ਮਿੰਟਾਂ ਲਈ ਇੰਟਰਨੈੱਟ ਦੀ ਕੋਈ ਫੀਸ ਨਹੀਂ ਦੇਣੀ ਹੁੰਦੀ ਹੈ।