ਫਰਾਡ ਵੈੱਬਸਾਈਟਾਂ ਦੀ ਖਬਰ ’ਤੇ ਗੂਗਲ ਨੇ ਲਿਆ ਐਕਸ਼ਨ

12/06/2018 10:21:09 AM

ਗੈਜੇਟ ਡੈਸਕ– ਪਲੇਅ  ਸਟੋਰ ’ਤੇ ਅਜਿਹੀਆਂ 8 ਲੋਕਪ੍ਰਿਯ ਐਪਸ ਸਾਹਮਣੇ ਆਈਆਂ ਸਨ, ਜੋ ਯੂਜ਼ਰਜ਼ ਨਾਲ ਧੋਖਾ ਕਰ ਰਹੀਆਂ ਸਨ। ਇਨ੍ਹਾਂ ਵਿਚੋਂ 7 ਐਪਸ ਚੀਨੀ ਕੰਪਨੀ ਚੀਤਾ ਮੋਬਾਇਲ ਦੀਆਂ ਸਨ, ਜਦਕਿ ਇਕ Kika Tech ਕੰਪਨੀ ਦੀ ਸੀ। ਖਬਰਾਂ ਰਾਹੀਂ ਇਸ ਮੁੱਦੇ ਦੇ ਸਾਹਮਣੇ ਆਉਣ ਪਿੱਛੋਂ ਆਖਿਰ ਗੂਗਲ ਨੇ ਐਕਸ਼ਨ ਲਿਆ ਹੈ। ਗੂਗਲ ਨੇ ਇਨ੍ਹਾਂ ਐਪਸ ਦੀ ਜਾਂਚ ਕੀਤੀ ਤਾਂ ਦੇਖਿਆ ਕਿ ਇਹ ਗੂਗਲ ਦੀਆਂ ਨੀਤੀਆਂ ਦੀ ਉਲੰਘਣਾ ਕਰ ਰਹੀਆਂ ਸਨ, ਜਿਸ ਤੋਂ ਬਾਅਦ ਇਨ੍ਹਾਂ ਨੂੰ ਤੁਰੰਤ ਐਕਸ਼ਨ ਲੈਂਦਿਆਂ ਪਲੇਅ ਸਟੋਰ ’ਚੋਂ ਹਟਾ ਦਿੱਤਾ ਗਿਆ।

ਐਂਡ੍ਰਾਇਡ ਅਥਾਰਟੀ ਦੀ ਰਿਪੋਰਟ ਅਨੁਸਾਰ ਗੂਗਲ ਦੀ ਅੰਦਰੂਨੀ ਜਾਂਚ ’ਚ ਦੇਖਿਆ ਗਿਆ ਕਿ ਇਨ੍ਹਾਂ ਐਪਸ ਵਿਚ ਅਜਿਹੇ ਕੋਡ ਸ਼ਾਮਲ ਕੀਤੇ ਗਏ ਹਨ, ਜੋ ਐਡ ਫਰਾਡ ਕਰਨ ਲਈ ਵਰਤੋਂ ਵਿਚ ਲਿਆਂਦੇ ਜਾਂਦੇ ਹਨ। ਗੂਗਲ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਇਨ੍ਹਾਂ ਦੋਸ਼ਾਂ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਗੂਗਲ ਡਿਵੈੱਲਪਰ ਨੀਤੀਆਂ ਦੀ ਉਲੰਘਣਾ ਹੋਣ ’ਤੇ CM ਬੈਟਰੀ ਡਾਕਟਰ, CM ਲਾਂਚਰ ਤੇ ਹੋਰ ਐਪਸ ਨੂੰ ਵੀ ਹਟਾ ਦਿੱਤਾ ਗਿਆ ਹੈ।