ਗੂਗਲ ਨੇ ਐਂਡਰਾਇਡ ਸਮਾਰਟਫੋਨਾਂ ਲਈ ਜਾਰੀ ਕੀਤੇ 6 ਨਵੇਂ ਕਮਾਲ ਦੇ ਫੀਚਰਜ਼

10/09/2020 5:00:25 PM

ਗੈਜੇਟ ਡੈਸਕ– ਗੂਗਲ ਨੇ ਐਂਡਰਾਇਡ ਸਮਾਰਟਫੋਨਾਂ ਨੂੰ ਬਿਹਤਰ ਬਣਾਉਣ ਲਈ 6 ਨਵੇਂ ਕਮਾਲ ਦੇ ਫੀਚਰਜ਼ ਜਾਰੀ ਕੀਤੇ ਹਨ। ਖ਼ਾਸ ਗੱਲ ਇਹ ਹੈ ਕਿ ਇਹ ਨਵੇਂ ਫੀਚਰਜ਼ ਪੁਰਾਣੇ ਐਂਡਰਾਇਡ ਵਰਜ਼ਨ ’ਤੇ ਚੱਲ ਰਹੇ ਸਮਾਰਟਫੋਨਾਂ ’ਤੇ ਵੀ ਉਪਲੱਬਧ ਹੋਣਗੇ। ਇਨ੍ਹਾਂ ਨਵੇਂ ਫੀਚਰਜ਼ ਨੂੰ ਗੂਗਲ ਅਸਿਸਟੈਂਟ, ਡੁਓ, ਫੋਨ ਐਪ ਅਤੇ ਹੋਰ ਐਪਸ ਰਾਹੀਂ ਤੁਹਾਡੇ ਤਕ ਪਹੁੰਚਾਇਆ ਜਾਵੇਗਾ। 

- ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗੂਗਲ ਅਸਿਸਟੈਂਟ ਦੀ। ਇਸ ਰਾਹੀਂ ਹੁਣ ਤੁਸੀਂ ਐਪਸ ਨੂੰ ਸਰਚ ਕਰ ਸਕੋਗੇ ਅਤੇ ਉਨ੍ਹਾਂ ਨੂੰ ਓਪਨ ਵੀ ਕਰ ਸਕੋਗੇ। ਤੁਸੀਂ ਸਿੱਧਾ 'Hey Google, check the news on Twitter' या 'Hey Google, find Motivation Mix on Spotify' ਬੋਲ ਕੇ ਕਮਾਂਡ ਦੇ ਸਕੋਗੇ। ਇਨ੍ਹਾਂ ਤੋਂ ਇਲਾਵਾ ਸ਼ਾਰਟਕਟ ਕ੍ਰਿਏਟ ਕਰਕੇ ਇਨ੍ਹਾਂ ਕਮਾਂਡਸ ਨੂੰ ਕਸਟਮਾਈਜ਼ ਵੀ ਕੀਤਾ ਜਾ ਸਕਦਾ ਹੈ। 
- ਗੂਗਲ ਨੇ ਆਪਣੀ ਵੀਡੀਓ ਕਾਲਿੰਗ ਐਪ ਡੁਓ ’ਚ ਸਕਰੀਨ ਸ਼ੇਅਰਿੰਗ ਆਪਸ਼ਨ ਨੂੰ ਹੁਣ ਇਨੇਬਲ ਕਰ ਦਿੱਤਾ ਹੈ, ਯਾਨੀ ਹੁਣ ਤੁਸੀਂ ਡੁਓ ਤੋਂ ਵੀਡੀਓ ਕਾਲਿੰਗ ਕਰਦੇ ਸਮੇਂ ਫੋਨ ਦੀ ਸਕਰੀਨ ਨੂੰ ਸ਼ੇਅਰ ਵੀ ਕਰ ਸਕਦੇ ਹੋ। 
- ਫੋਨ ’ਤੇ ਲਗਾਤਾਰ ਆ ਰਹੀਆਂ ਸਪੈਮ ਕਾਲਾਂ ’ਤੇ ਰੋਕ ਲਗਾਉਣ ਲਈ ਗੂਗਲ ਫੋਨ ਐਪ ਨੂੰ ਉਪਲੱਬਧ ਕੀਤਾ ਗਿਆ ਹੈ ਜੋ ਇਹ ਖੁਦ ਹੀ ਦੱਸੇਗੀ ਕਿ ਕੌਣ ਫੋਨ ਕਰ ਰਿਹਾ ਹੈ ਅਤੇ ਕਿਉਂ। ਇਸ ਫੀਚਰ ਨੂੰ ਐਂਡਰਾਇਡ 9 ਅਤੇ ਇਸ ਤੋਂ ਬਾਅਦ ਵਾਲੇ ਸਾਰੇ ਵਰਜ਼ਨਾਂ ’ਤੇ ਉਪਲੱਬਧ ਕੀਤਾ ਗਿਆ ਹੈ। ਤੁਸੀਂ ਗੂਗਲ ਪਲੇਅ ਸਟੋਰ ਤੋਂ ਜਾ ਕੇ ਗੂਗਲ ਫੋਨ ਐਪ ਨੂੰ ਡਾਊਨਲੋਡ ਕਰ ਸਕਦੇ ਹੋ। 
- ਐਂਡਰਾਇਡ ਫੋਨਸ ਲਈ ਸਾਊਂਡ ਨੋਟੀਫਿਕੇਸ਼ਨ ਫੀਚਰ ਰਾਹੀਂ ਕੀਤਾ ਗਿਆ ਹੈ ਜੋ ਕਿ ਗੂਗਲ ਸਮਾਰਟ ਡਿਵਾਈਸਿਜ਼ ਨਾਲ ਕੰਮ ਕਰੇਗਾ। ਇਸ ਫੀਚਰ ਰਾਹੀਂ ਕਿਸੇ ਫਾਇਰ ਅਲਾਰਮ, ਦਰਵਾਜੇ ਨੂੰ ਨੌਕ ਕਰਨ ਜਾਂ ਹਾਊਸਹੋਲਡ ਅਪਲਾਸਿਜ਼ ਦੇ ਬੀਪ ਕਰਨ ’ਤੇ ਸਾਊਂਡ ਨੋਟੀਫਿਕੇਸ਼ੰਸ ਕਲੈਸ਼, ਵਾਈਬ੍ਰੇਟ ਅਤੇ ਪੁਸ਼ ਨੋਟੀਫਿਕੇਸ਼ਨ ਯੂਜ਼ਰ ਨੂੰ ਮਿਲਣਗੀਆਂ। ਇਸ ਨੂੰ Wear OS ’ਤੇ ਚੱਲਣ ਵਾਲੀ ਸਮਾਰਟ ਵਾਚ ’ਚ ਸੈੱਟਅਪ ਕੀਤਾ ਜਾ ਸਕਦਾ ਹੈ ਅਤੇ ਇਹ Live Transcribe ਐਪ ਰਾਹੀਂ ਵੀ ਉਪਲੱਬਧ ਹੈ। 

PunjabKesari

- ਗੂਗਲ ਦੀ Action Blocks ਐਪ ਰਾਹੀਂ ਉਮਰ ਸਬੰਧੀ ਅਤੇ ਕਾਗਨੀਟਿਵ ਡਿਸੇਬਿਲਟੀਜ ਦਾ ਸਾਹਮਣਾ ਕਰ ਰਹੇ ਲੋਕ ਛੋਟੋ ਵਾਕਾ ਰਾਹੀਂ ਗੱਲਬਾਤ ਕਰ ਸਕਦੇ ਹਨ। ਇਸ ਐਪ ਨੂੰ ਹਜ਼ਾਰਾਂ ਕਮਿਊਨੀਕੇਸ਼ਨ ਸਿੰਬਲ ਦੀਆਂ ਤਸਵੀਰਾਂ ਨਾਲ ਅਪਡੇਟ ਕੀਤਾ ਗਿਆ ਹੈ। ਇਸ ਵਿਚ ਜਪਾਨੀ, ਫਰੈਂਚ, ਜਰਮਨ ਅਤੇ ਇਟਾਲੀਅਨ ਭਾਸ਼ਾ ਦੀ ਵੀ ਸੁਪੋਰਟ ਮੌਜੂਦ ਹੈ। 
- ਗੂਗਲ ਟੀਵੀ ਆਪਰੇਟਿੰਗ ’ਚ ਹੁਣ ਡਿਫਾਲਟ ਰੂਪ ਨਾਲ ਨਵੇਂ ਕ੍ਰੋਮਕਾਸਟ ਦੀ ਸੁਪੋਰਟ ਨੂੰ ਸ਼ਾਮਲ ਕੀਤਾ ਗਿਆ ਹੈ। ਯਾਨੀ ਹੁਣ ਸਾਰੇ ਐਂਡਰਾਇਜ ਟੀਵੀਆਂ ’ਚ ਕ੍ਰੋਮਕਾਸਟ ਦੀ ਸੁਪੋਰਟ ਮਿਲੇਗੀ। ਗੂਗਲ ਨੇ ਮੂਵੀ, ਸਟਰੀਮਿੰਗ ਐਪ ’ਚ ਸ਼ੋਅ ਲਈ ਰਿਕਮੰਡੇਸ਼ਨ ਦੇਣ ਵਾਲੀ  ਯੂ.ਆਈ. ਨੂੰ ਵੀ ਅਪਡੇਟ ਕਰ ਦਿੱਤਾ ਹੈ। 


Rakesh

Content Editor

Related News