ਖਾਸ ਭਾਰਤੀਆਂ ਲਈ ਹੋਵੇਗੀ Google Play Store ਦੀ ਨਵੀਂ ਅਪਡੇਟ

09/27/2016 4:48:50 PM

ਜਲੰਧਰ : ਗੂਗਲ ਨੇ 18 ਸਾਲ ਪੂਰੇ ਕਰ ਲਏ ਹਨ ਤੇ ਇਸ ਦੇ ਨਾਲ ''ਗੂਗਲ ਫਾਰ ਇੰਡੀਆ'' ਦੇ ਹੋ ਰਹੇ ਇਵੈਂਟ ''ਚ ਭਾਰਤ ''ਚ ਇੰਟਰਨੈੱਟ ਐਕਸੈਸ ਨੂੰ ਆਸਾਨ ਬਣਾਉਣ ਲਈ ਕਈ ਤਰ੍ਹਾਂ ਦੀਆਂ ਅਨਾਊਂਸਮੈਂਟਸ ਕੀਤੀਆਂ ਜਾ ਰਹੀਆਂ ਹਨ। ਭਾਰਤ ''ਚ ਕਈ ਅਜਿਹੇ ਇਲਾਕੇ ਹਨ ਜਿਨ੍ਹਾਂ ''ਚ ਅਜੇ ਤੱਕ ਲੱਖਾਂ ਲੋਕ ਇੰਟਰਨੈੱਟ ਨਾਲ ਨਹੀਂ ਜੁੜੇ ਹੋਏ। ਜਾਣਕਾਰੀ ਮੁਤਾਬਿਕ ਗੂਗਲ ਪਲੇਅ ਸਟੋਰ ਐਪ ਦੇ ਅਜਿਹੇ ਵਰਜ਼ਨ ਨੂੰ ਟੈਸਟ ਕਰ ਰਹੀ ਹੈ ਜਿਸ ''ਚ 2ਜੀ ਵਰਗੀ ਸਲੋਅ ਇੰਟਰਨੈੱਟ ਸਪੀਡ ਦੀ ਮਦਦ ਨਾਲ ਵੀ ਤੁਸੀਂ ਪਲੇਅ ਸਟੋਰ ਨੂੰ ਐਕਸੈਸ ਕਰ ਸਕੋਗੇ।

 

ਐਪ ਨੂੰ ਖਾਸ ਭਾਰਤ ਲਈ ਹੀ ਤਿਆਰ ਕੀਤਾ ਗਿਆ ਹੈ ਜਿਸ ਨੂੰ 27 ਜਾਂ 28 ਸਤੰਬਰ ਤੱਕ ਰੋਲ-ਆਊਟ ਕਰ ਦਿੱਤਾ ਜਾਵੇਗਾ। ਇਸ ਨਵੇਂ ਪਲੇਅ ਸਟੋਰ ਨਾਲ ਤੁਸੀਂ ਐਪਸ ਗੇਮਸ ਆਦਿ ਨੂੰ ਦੇਖ ਸਕੋਗੇ ਤੇ ਬਾਅਦ ''ਚ ਵਾਈ-ਫਾਈ ਦੀ ਮਦਦ ਨਾਲ ਉਨ੍ਹਾਂ ਐਪਸ ਨੂੰ ਡਾਊਨਲੋਡ ਕਰ ਸਕੋਗੇ। ਇਸ ਤੋਂ ਇਲਾਵਾ ਗੂਗਲ ਪਲੇਅ ਸਟੋਰ ''ਚ ਹਿੰਦੀ ਵੁਆਇਸ ਸਰਚ ਦੀ ਸੁਵਿਧਾ ਵੀ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਲੋਕ ਇੰਗਲਿਸ਼ ਤੋਂ ਇਲਾਵਾ ਹਿੰਦੀ ਭਾਸ਼ਾ ''ਚ ਵੀ ਪਲੇਅ ਸਟੋਰ ਦੀ ਵਰਤੋਂ ਕਰ ਸਕਨ।